Breaking News

ਪਰਿਵਾਰ ਵਲੋਂ ਦਬਾ ਦਿੱਤੀ ਗਈ ਸੀ ਕੁੜੀ ਦੀ ਲਾਸ਼, ਪੁਲਿਸ ਨੇ ਜਦ ਕਬਰੋਂ ਕੱਢੀ ਲਾਸ਼ ਤਾਂ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ

ਆਈ ਤਾਜਾ ਵੱਡੀ ਖਬਰ 

ਕਹਿੰਦੇ ਹਨ ਇੱਕ ਕੁੜੀ ਜਿੰਨੀ ਆਪਣੇ ਪਰਿਵਾਰ ਤੇ ਪਰਿਵਾਰਕ ਮੈਂਬਰਾਂ ਨਾਲ ਸੁਰੱਖਿਅਤ ਹੈ , ਕਿਸੇ ਹੋਰ ਨਾਲ ਨਹੀਂ ਹੋ ਸਕਦੀ l ਪਰਿਵਾਰ ਇਕ ਅਜੇਹੀ ਥਾਂ ਹੈ ਜਿੱਥੇ ਬੰਦਾ ਹਰ ਇੱਕ ਪ੍ਰਕਾਰ ਦੇ ਗੁਣ ਸਿੱਖਦਾ ਹੈ , ਪਰ ਅੱਜ ਕਲ ਦੇ ਸਮੇ ਵਿੱਚ ਘਰ ਤੇ ਘਰ ਦੇ ਲੋਕ ਹੀ ਖੁਨਕਾਰ ਬਣਦੇ ਜਾ ਰਹੇ ਹਨ ,ਨਤੀਜੇ ਵਜੋਂ ਕਈ ਪ੍ਰਕਾਰ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ , ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਥੇ ਇੱਕ ਪਰਿਵਾਰ ਵਲੋਂ ਆਪਣੇ ਹੀ ਘਰ ਦੀ ਕੁੜੀ ਦੀ ਲਾਸ਼ ਦਬਾ ਦਿੱਤੀ ਗਈ ਸੀ , ਪਰ ਜਦੋ ਪੁਲਿਸ ਨੇ ਕਬਰ ਵਿੱਚੋ ਲਾਸ਼ ਕੱਢੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ l ਮਾਮਲਾ ਹਰਿਆਣਾ ਦੇ ਸੋਨੀਪਤ ਦੇ ਪਿੰਡ ਗਿਆਸਪੁਰ ਤੋਂ ਸਾਹਮਣੇ ਆਇਆ , ਜਿੱਥੇ ਇਕ ਕੁੜੀ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋ ਗਈ l

ਜਿਸ ਮਗਰੋਂ ਉਸਦੇ ਪਰਿਵਾਰ ਵਾਲਿਆਂ ਨੇ ਉਸ ਦੀ ਲਾਸ਼ ਨੂੰ ਦਫ਼ਨਾ ਦਿੱਤਾ। ਪਰ ਜਦੋ ਇਸ ਗੱਲ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਲਾਸ਼ ਨੂੰ ਕਬਰ ‘ਚੋਂ ਕੱਢਵਾ ਦਿੱਤਾ ਗਈ ਤੇ ਪੋਸਟਮਾਰਟਮ ਕਰਵਾਇਆ ਗਿਆ l ਜਿਸ ਤਾਂ ਉਸ ਦੇ ਸਿਰ ‘ਚ ਸੱਟ ਮਾਰ ਕੇ ਤੇ ਗਲ਼ ਘੁੱਟ ਕੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ । ਜਾਣਕਾਰੀ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਪੁਲਸ ਨੂੰ ਫੋਨ ਕਾਲ ਕਰ ਕੇ ਸੂਚਨਾ ਦਿੱਤੀ ਗਈ ਕਿ ਕੁੜੀ ਦਾ ਕਤਲ ਕਰ ਕੇ ਦਫ਼ਨਾਇਆ ਗਿਆ ।

ਜਿਸ ‘ਤੇ ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ। ਬਿਆਨ ਦਰਜ ਕਰਵਾਇਆ ਗਿਆ l ਪੁਲਸ ਨੂੰ ਸ਼ੱਕ ਹੋਇਆ ਤਾਂ ਲਾਸ਼ ਨੂੰ ਕਬਰ ਵਿਚੋਂ ਕੱਢਵਾ ਕੇ ਪੋਸਟਮਾਰਟਮ ਕਰਵਾਇਆ ਜਾਵੇ। ਪੋਸਟਮਾਰਟਮ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇ। ਜਿਸ ਤੋਂ ਬਾਅਦ ਪੁਲਸ ਦੀ ਮੌਜੂਦਗੀ ਵਿਚ ਲਾਸ਼ ਨੂੰ ਕਬਰ ‘ਚੋਂ ਕੱਢਿਆ ਗਿਆ ਤੇ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਰਿਪੋਰਟ ‘ਚ ਕੁੜੀ ਦੇ ਕਤਲ ਕੀਤੇ ਜਾਣ ਦੀ ਪੁਸ਼ਟੀ ਹੋਈ ਹੈ।

ਇਹ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਅਣਪਛਾਤੇ ਵਿਅਕਤੀ ‘ਤੇ ਕਤਲ ਦਾ ਮੁਕੱਦਮਾ ਦਰਜ ਕੀਤਾ , ਦੂਜੇ ਪਾਸੇ ਇਸ ਮਾਮਲੇ ਚ ਪਰਿਵਾਰ ਦੇ ਮੈਂਬਰਾਂ ਦੀ ਭੂਮਿਕਾ ਪੁਲਿਸ ਨੂੰ ਸ਼ੱਕੀ ਲੱਗਦੀ ਪਈ ਹੈ, ਜਿਸਨੂੰ ਲੈ ਕੇ ਸ਼ੱਕ ਜਤਾਇਆ ਜਾ ਰਿਹਾ ਕਿ ਕੁੜੀ ਦਾ ਕਤਲ ਕੀਤਾ ਗਿਆ । ਜਿਸ ਕਾਰਨ ਪੁਲਸ ਪੂਰੇ ਮਾਮਲੇ ਦੀ ਤਹਿ ਤੱਕ ਜਾਣ ਲਈ ਪਰਿਵਾਰ ਤੋਂ ਪੁੱਛ-ਗਿੱਛ ਕਰੇਗੀ, ਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ l

Check Also

ਚਲ ਰਹੇ ਵਿਆਹ ਚ ਅਚਾਨਕ ਸੇਹਰਾ ਸਜਾਉਣ ਲਗੇ ਹੋਈ ਲਾੜੇ ਦੀ ਮੌਤ, ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜਾ ਵੱਡੀ ਖਬਰ  ਵਿਆਹ ਦੇ ਮੌਕੇ ਤੇ ਜਿਥੇ ਪਰਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ …