Breaking News

ਪਤੀ ਪਤਨੀ ਦੀ ਹੋਈ ਇਕੱਠਿਆਂ ਹੀ ਮੌਤ, ਇਤਫ਼ਾਕ ਦੇਖ ਹੋ ਰਹੇ ਸਾਰੇ ਪਾਸੇ ਚਰਚੇ

ਆਈ ਤਾਜਾ ਵੱਡੀ ਖਬਰ 

ਪਤੀ ਪਤਨੀ ਦਾ ਰਿਸ਼ਤਾ ਦੁਨੀਆ ਦਾ ਸਭ ਤੋਂ ਵੱਖਰਾ ਅਨਮੋਲ ਤੇ ਪਿਆਰਾ ਰਿਸ਼ਤਾ ਹੈ ਇਸ ਰਿਸ਼ਤੇ ਵਿੱਚ ਖਟਾਸ ਤੇ ਮਿਠਾਸ ਇਸ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾ ਦੇਂਦੀ ਹੈ l ਪਰ ਕਈ ਵਾਰ ਪਤੀ ਪਤਨੀ ਦਾ ਪਿਆਰ ਇਨਾ ਗੂੜਾ ਹੁੰਦਾ ਹੈ ਕਿ ਇਹ ਕਈਆਂ ਲਈ ਮਿਸਾਲ ਬਣ ਜਾਂਦਾ ਹੈ l ਅਜਿਹਾ ਹੀ ਮਾਮਲਾ ਤੁਹਾਨੂੰ ਦੱਸਗੇ ਜਿਸਨੂੰ ਸੁਣ ਕੇ ਤੁਹਾਡੀ ਰੂਹ ਕੰਬ ਉਠੇਗੀ l ਕਿਉਕਿ ਸੱਤ ਜਨਮਾਂ ਦੇ ਕਸਮਾਂ-ਵਾਅਦੇ, ਨਿਭਾਉਣ ਵਾਲੇ ਬਹੁਤ ਘੱਟ ਮਿਲਦੇ ਹਨ , ਪਰ ਅੱਜ ਤੁਹਾਨੂੰ ਅਜਕਲ ਦੇ ਸਮੇ ਦੀ ਇੱਕ ਅਜੇਹੀ ਜੋੜੀ ਵਿਖਾਵਾਂਗੇ ਜਿਹਨਾਂ ਨੇ ਇਕੱਠੇ ਦੁਨੀਆ ਨੂੰ ਅਲਵਿਦਾ ਕਿਹਾ l ਮਾਮਲਾ ਸੋਨੀਪਤ ਤੋਂ ਸਾਹਮਣੇ ਆਇਆ , ਜਿਥੇ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀ ਕਹਾਵਤ ਨੂੰ ਸੱਚ ਸੋਨੀਪਤ ਦੇ ਲਾਜਪਤ ਨਗਰ ਦੇ ਵਸਨੀਕਾ ਵਲੋਂ ਕਰਕੇ ਦਿਖਾਇਆ ।

ਇੱਥੇ ਇਕ ਜੋੜੇ ਦੀ ਮੌਤ ਇਕ ਘੰਟੇ ਦੇ ਅੰਦਰ ਹੀ ਹੋ ਗਈ। ਦਰਅਸਲ ਬਜ਼ੁਰਗ ਮਨੋਹਰ ਦੀ ਸਿਹਤ ਅਚਾਨਕ ਵਿਗੜੀ ਤਾਂ ਉਸ ਦੀ ਪਤਨੀ ਦ੍ਰੌਪਦੀ ਨੇ ਵੀ ਉਸ ਦੇ ਪੈਰਾਂ ‘ਚ ਦਮ ਤੋੜ ਦਿੱਤਾ। ਇਸ ਘਟਨਾ ਮਗਰੋਂ ਇਲਾਕੇ ਵਿਚ ਚਰਚਾ ਦਾ ਮਾਹੌਲ ਹੈ ਅਤੇ ਸਾਰਿਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਦਾ ਪਿਆਰ ਜਨਮਾਂ-ਜਨਮਾਂ ਦਾ ਸੀ।

ਆਲੇ ਦੁਆਲੇ ਦੇ ਲੋਕਾਂ ਨੇ ਗੱਲਬਾਤ ਕਰਦਿਆਂ ਦਸਿਆ ਕਿਅਕਸਰ ਬਜ਼ੁਰਗ ਦ੍ਰੌਪਦੀ ਇਹ ਆਖਦੀ ਸੀ ਕਿ ਉਹ ਪਤੀ ਮਨੋਹਰ ਤੋਂ ਪਹਿਲਾਂ ਮੌਤ ਨੂੰ ਗਲ਼ ਲਾਉਣਾ ਚਾਹੁੰਦੀ ਹੈ ਅਤੇ ਸਦਾ ਸੁਹਾਗਣ ਰਹਿਣਾ ਚਾਹੁੰਦੀ ਹੈ। ਪਰ ਅੱਜ ਆਹ ਕਰਕੇ ਵੀ ਵਿਖਾ ਦਿਤਾ , ਜਾਣਕਾਰੀ ਮੁਤਾਬਕ ਸੋਨੀਪਤ ਦੇ ਲਾਜਪਤ ਨਗਰ ਦੇ ਰਹਿਣ ਵਾਲੇ ਮਨੋਹਰ ਨਾਂ ਦੇ ਬਜ਼ੁਰਗ ਦਾ ਕਰੀਬ 51 ਸਾਲ ਪਹਿਲਾਂ ਦ੍ਰੌਪਦੀ ਨਾਂ ਦੀ ਔਰਤ ਨਾਲ ਵਿਆਹ ਹੋਇਆ ਸੀ। ਦੋਹਾਂ ਵਿਚ ਅਟੁੱਟ ਪਿਆਰ ਵੇਖਣ ਨੂੰ ਮਿਲਦਾ ਸੀ ।.

ਜਦੋਂ ਮਨੋਹਰ ਦੀ ਸਿਹਤ ਵਿਗੜੀ ਤਾਂ ਪਹਿਲਾਂ ਉਸ ਦੀ ਪਤਨੀ ਨੇ ਦਮ ਤੋੜਿਆ ਅਤੇ ਉਸ ਤੋਂ ਬਾਅਦ ਮਨੋਹਰ ਨੇ ਆਖ਼ਰੀ ਸਾਹ ਲਿਆ। ਇਹ ਘਟਨਾ ਕਾਫੀ ਚਰਚਾ ਦਾ ਵਿਸ਼ਾ ਹੁਣ ਬਣੀ ਹੋਈ ਹੈ l

Check Also

ਪੰਜਾਬ ਸਰਕਾਰ ਵਲੋਂ ਏਨੀ ਤਰੀਕ ਤੋਂ ਏਨੀ ਤਰੀਕ ਤੱਕ ਸੂਬੇ ਭਰ ਦੇ ਸਕੂਲਾਂ ਚ ਛੁੱਟੀਆਂ ਦਾ ਕੀਤਾ ਗਿਆ ਐਲਾਨ

ਆਈ ਤਾਜਾ ਵੱਡੀ ਖਬਰ  ਵਿਦਿਆਰਥੀਆਂ ਲਈ ਖੁਸ਼ਖਬਰੀ, ਹੁਣ ਸੂਬੇ ਦੇ ਸਾਰੇ ਸਕੂਲਾਂ ਵਿਚ ਜਲਦ ਹੋਣਗੀਆਂ …