Breaking News

ਪਤੀ ਨੇ ਰਚੀ ਖਤਰਨਾਕ ਸਾਜਿਸ਼, ਪਹਿਲਾ ਪਤਨੀ ਦਾ ਕਰਵਾਇਆ 35 ਲੱਖ ਦਾ ਬੀਮਾ- ਸੁਪਾਰੀ ਦੇ ਕਰਵਾਇਆ ਬਦਮਾਸ਼ਾਂ ਤੋਂ ਕਤਲ

ਆਈ ਤਾਜ਼ਾ ਵੱਡੀ ਖਬਰ 

ਪਤੀ ਪਤਨੀ ਦਾ ਰਿਸ਼ਤਾ ਸਭ ਤੋਂ ਅਨਮੋਲ ਰਿਸ਼ਤਾ ਮੰਨਿਆ ਜਾਂਦਾ ਹੈ । ਇਹ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਇਸ ਕਰਕੇ ਵੱਖਰਾ ਹੁੰਦਾ ਹੈ, ਕਿਉਂਕਿ ਇਸ ਰਿਸ਼ਤੇ ਵਿੱਚ ਦੋ ਅਜਿਹੇ ਲੋਕ ਬੱਝੇ ਹੁੰਦੇ ਹਨ ਜਿਨ੍ਹਾਂ ਵੱਲੋਂ ਇੱਕ ਦੂਜੇ ਦਾ ਸਾਥ ਜ਼ਿੰਦਗੀ ਭਰ ਦਿੱਤਾ ਜਾਂਦਾ ਹੈ । ਪਰ ਕਈ ਵਾਰ ਇਨ੍ਹਾਂ ਰਿਸ਼ਤਿਆਂ ਵਿੱਚ ਅਜਿਹੀ ਦਰਾਰ ਪੈਂਦੀ ਹੈ ਜੋ ਇਕ ਦਿਨ ਖੌਫ਼ਨਾਕ ਰੂਪ ਧਾਰਨ ਕਰ ਲੈਂਦੀ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪਤੀ ਵੱਲੋਂ ਪਹਿਲਾਂ ਇਕ ਖਤਰਨਾਕ ਸਾਜ਼ਿਸ਼ ਰਚੀ ਗਈ । ਸਾਜ਼ਿਸ਼ ਤਹਿਤ ਉਸਦੇ ਵੱਲੋਂ ਆਪਣੀ ਪਤਨੀ ਦਾ ਪੈਂਤੀ ਲੱਖ ਰੁਪਏ ਦਾ ਬੀਮਾ ਕਰਵਾਇਆ ਗਿਆ ਤੇ ਬਾਅਦ ਵਿਚ ਉਸ ਦੀ ਸੁਪਾਰੀ ਦੇ ਕੇ ਬਦਮਾਸ਼ਾਂ ਕੋਲੋਂ ਉਸ ਦਾ ਕਤਲ ਕਰਵਾ ਦਿੱਤਾ ਗਿਆ ।

ਇਸ ਖਤਰਨਾਕ ਕਤਲ ਸਬੰਧੀ ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜ ਲੱਖ ਰੁਪਏ ਦੀ ਸੁਪਾਰੀ ਦੇ ਕੇ ਪਤੀ ਦੇ ਵੱਲੋਂ ਬਦਮਾਸ਼ਾਂ ਕੋਲੋਂ ਆਪਣੀ ਪਤਨੀ ਦੀ ਹੱਤਿਆ ਕਰਵਾ ਦਿੱਤੀ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 26 ਜੂਨ ਨੂੰ ਪੂਜਾ ਮੀਣਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਾਜ਼ਿਸ਼ ਰਚਣ ਵਾਲਾ ਦੋਸ਼ੀ ਉਸ ਦਾ ਪਤੀ ਬਦਰੀਪ੍ਰਸਾਦ ਮੀਣਾ ਹੈ। ਉਸ ਨੇ ਨਾ ਸਿਰਫ ਸ਼ਾਤਿਰ ਅੰਦਾਜ਼ ਵਿਚ ਪੂਜਾ ਦੀ ਹੱਤਿਆ ਕਰਵਾਈ ਸਗੋਂ , ਮ੍ਰਿਤਕਾ ਦੇ ਮਾਸੀ ਦੇ ਭਰਾ ਨੂੰ ਇਸ ਮਾਮਲੇ ਵਿਚ ਫਸਾਉਣ ਦੀ ਵੀ ਕੋਸ਼ਿਸ਼ ਕੀਤੀ।

ਉਥੇ ਹੀ ਦੂਜੇ ਪਾਸੇ ਬੀਮੇ ਦੀ ਰਕਮ ਜਲਦ ਲੈਣ ਲਈ ਉਸ ਨੇ ਗੂਗਲ ਤੇ ਯੂਟਿਊਬ ‘ਤੇ ਵੀ ਸਰਚ ਕੀਤੇ ਸਨ ਕਿ ਕਿਹੜੇ ਹਾਲਾਤਾਂ ਵਿਚ ਇਹ ਪੈਸਾ ਜਲਦ ਮਿਲ ਜਾਂਦਾ ਹੈ । ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਮ੍ਰਿਤਕਾ ਦੇ ਪਤੀ ਦੇ ਸਿਰ ਪੰਜ ਚਾਲੀ ਤੋਂ ਪੰਜਾਹ ਲੱਖ ਰੁਪਏ ਦਾ ਕਰਜ਼ਾ ਸੀ ।

ਇਸ ਕਰਕੇ ਉਸਦੇ ਵੱਲੋਂ ਆਪਣੀ ਪਤਨੀ ਦਾ ਬੀਮਾ ਕਰਵਾਇਆ ਗਿਆ । ਬੀਮਾ ਕਰਵਾਉਣ ਤੋਂ ਬਾਅਦ ਉਸ ਵੱਲੋਂ ਆਪਣੀ ਪਤਨੀ ਦੇ ਕਤਲ ਦੀ ਸਾਜ਼ਿਸ਼ ਰਚੀ ਤਾਂ ਜੋ ਉਸ ਦੇ ਬੀਮੇ ਤੋਂ ਉਸ ਨੂੰ ਸਾਰੀ ਰਾਸ਼ੀ ਮਿਲ ਸਕੇ ਤੇ ਉਹ ਆਪਣਾ ਕਰਜ਼ਾ ਉਤਾਰ ਸਕੇ । ਉੱਥੇ ਹੀ ਜਦੋਂ ਪੁਲੀਸ ਵੱਲੋਂ ਇਸ ਮਾਮਲੇ ਸੰਬੰਧੀ ਮ੍ਰਿਤਕਾ ਦੇ ਪਤੀ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸਦੇ ਵੱਲੋਂ ਸਾਰਾ ਸੱਚ ਕਬੂਲਿਆ ਗਿਆ ।

Check Also

ਛਾਪਾ ਮਾਰਨ ਗਈ ਪੁਲਿਸ ਨਾਲ ਹੋ ਗਈ ਮਾੜੀ , ਪੁਲਿਸ ਨੂੰ ਪਏ ਕੁੱਤੇ ਦਿੱਤੀ ਗਈ ਸੀ ਵਰਦੀ ਵਾਲਿਆਂ ਨੂੰ ਵੱਢਣ ਦੀ ਟਰੇਨਿੰਗ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੋਸ਼ੀਆਂ ਦੇ ਦਿਮਾਗ਼ ਇੰਨੇ ਜ਼ਿਆਦਾ ਸ਼ਾਤਰ ਹੋ ਚੁੱਕੇ ਹਨ …