Breaking News

ਨਹੀਂ ਮੰਨਿਆ ਪਰਿਵਾਰ ਤਾਂ ਜੋੜੇ ਨੇ ਘਰੋਂ ਭੱਜ ਕੇ ਕਰਵਾਇਆ ਵਿਆਹ , ਲਵ ਮੈਰਿਜ ਦਾ ਇੰਝ ਹੋਇਆ ਖੌਫਨਾਕ ਅੰਤ

ਕਹਿੰਦੇ ਹਨ ਪਿਆਰ ਰੰਗ, ਰੂਪ ਤੇ ਨਸਲ ਨਹੀਂ ਵੇਖਦਾ, ਪਿਆਰ ਦੋ ਦਿਲਾਂ ਦਾ ਮੇਲ ਹੁੰਦਾ ਹੈ l ਹਰੇਕ ਰਿਸ਼ਤੇ ਦੇ ਵਿੱਚ ਪਿਆਰ ਪਾਇਆ ਜਾਂਦਾ ਹੈ l ਪਰ ਜਦੋਂ ਇਹ ਪਿਆਰ ਜਵਾਨ ਮੁੰਡੇ ਕੁੜੀ ਵਿਚਾਲੇ ਹੁੰਦਾ ਹੈ ਤਾਂ ਸਮਾਜ ਦੇ ਲੋਕ ਇਸ ਨੂੰ ਮਨਜ਼ੂਰ ਨਹੀਂ ਕਰਦੇ, ਕਈ ਵਾਰ ਤਾਂ ਅਜਿਹੇ ਲੋਕਾਂ ਦੇ ਵਿੱਚ ਇਹਨਾਂ ਦੇ ਮਾਪੇ ਵੀ ਸ਼ਾਮਿਲ ਹੋ ਜਾਂਦੇ ਹਨ l ਇਸ ਸਭ ਦੇ ਵਿਚਾਲੇ ਨਤੀਜਾ ਨਿਕਲਦਾ ਹੈ ਖੌਫਨਾਕ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਪ੍ਰੇਮੀ ਜੋੜੇ ਦੇ ਪਰਿਵਾਰ ਵਾਲੇ ਉਹਨਾਂ ਦੇ ਵਿਆਹ ਲਈ ਨਹੀਂ ਮੰਨੇ ਤਾਂ, ਉਹਨਾਂ ਵੱਲੋਂ ਭੱਜ ਕੇ ਵਿਆਹ ਕਰਵਾਇਆ ਗਿਆ l ਪਰ ਇਸ ਦਾ ਅਜਿਹਾ ਖੌਫਨਾਕ ਅੰਤ ਨਿਕਲਿਆ ਜਿਸ ਬਾਰੇ ਸੁਣਨ ਤੋਂ ਬਾਅਦ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਰਹੀ ਹੈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ l ਜਿੱਥੇ ਇੱਕ ਪ੍ਰੇਮੀ ਜੋੜਾ ਜੋ ਵਿਆਹ ਕਰਵਾਉਣਾ ਚਾਹੁੰਦਾ ਸੀ ਤੇ ਉਹਨਾਂ ਵੱਲੋਂ ਆਪਣੇ ਪਰਿਵਾਰ ਨੂੰ ਬਾਰ-ਬਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਜਦੋਂ ਪਰਿਵਾਰ ਨਾ ਮੰਨਿਆ ਤਾਂ, ਪਰਿਵਾਰ ਦੇ ਨਾ ਮੰਨਣ ’ਤੇ ਪ੍ਰੇਮੀ ਜੋੜਾ ਘਰੋਂ ਭੱਜ ਗਿਆ। ਭੱਜਣ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ l ਅੰਤ ਉਹਨਾਂ ਵੱਲੋਂ ਇੱਕ ਅਜਿਹਾ ਕਦਮ ਚੁੱਕਿਆ ਗਿਆ, ਜਿਸ ਨੇ ਇੱਕ ਵਾਰ ਫਿਰ ਤੋਂ ਨਾਮੋਸ਼ੀ ਦਾ ਮਾਹੌਲ ਬਣਾ ਦਿੱਤਾ l ਇਸ ਜੋੜੇ ਨੇ ਨਹਿਰ ’ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਕਿਲਾ ਰਾਏਪੁਰ ਦੇ ਹਰਸ਼ਜੋਤ ਸਿੰਘ ਅਤੇ ਰਾਜਜੋਤ ਕੌਰ ਵਜੋਂ ਹੋਈ ਹੈ। ਉੱਥੇ ਹੀ ਇਸ ਘਟਨਾ ਤੇ ਵਾਪਰਨ ਤੋਂ ਬਾਅਦ ਆਲੇ ਦੁਆਲੇ ਦੇ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ l ਸੂਚਨਾ ਤੋਂ ਬਾਅਦ ਥਾਣਾ ਡੇਹਲੋਂ ਦੀ ਪੁਲਸ ਮੌਕੇ ’ਤੇ ਪੁੱਜੀ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਲਾਸ਼ਾਂ ਨੂੰ ਬਾਹਰ ਕੱਢਿਆ ਤੇ ਦੋਵੇਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਲਿਆ। ਇਸ ਤੋਂ ਬਾਅਦ ਪੋਸਟਮਾਰਟਮ ਤੋਂ ਬਾਅਦ ਦੋਵੇਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰ ਹਵਾਲੇ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …