ਸਰਕਾਰ ਨੇ ਕਰਤਾ ਇਹ ਵੱਡਾ ਐਲਾਨ
ਬਹੁਤ ਸਾਰੇ ਲੋਕ ਲਗਜ਼ਰੀ ਗੱਡੀਆਂ ਰੱਖਣ ਦੇ ਸ਼ੌਕੀਨ ਹੁੰਦੇ ਹਨ। ਇਸ ਦੇ ਨਾਲ ਹੀ ਸ਼ੌਂਕ ਰੱਖਦੇ ਹਨ ,ਖਾਸ ਤੇ ਫੈਂਸੀ ਨੰਬਰਾਂ ਦਾ , ਕਿ ਫੈਂਸੀ ਗੱਡੀ ਦੇ ਨਾਲ ਨੰਬਰ ਵੀ ਫੈਂਸੀ ਹੋਣਾ ਚਾਹੀਦਾ ਹੈ। ਇਸ ਚੱਕਰ ਵਿੱਚ ਲੋਕ ਆਪਣੀ ਗੱਡੀ ਵੀ ਜਲਦੀ ਬਦਲ ਲੈਂਦੇ ਹਨ। ਹੁਣ ਨਵੇਂ ਵਾਹਨ ਖਰੀਦਣ ਦੇ ਸ਼ੋਕੀਨ ਲੋਕਾਂ ਲਈ ਪੰਜਾਬ ਵਿਚ ਇਕ ਵੱਡੀ ਖੁਸ਼ਖਬਰੀ ਲਈ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ। ਜਿਸ ਨਾਲ ਨਵੀਆਂ ਗੱਡੀਆਂ ਖਰੀਦਣ ਵਾਲੇ ਲੋਕਾਂ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਪਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸੂਬਾ ਸਰਕਾਰ ਵੱਲੋਂ ਨੰਬਰਾਂ ਦੀ ਆਨਲਾਈਨ ਬੋਲੀ ਅਤੇ ਅਲਾਟਮੈਂਟ ਨੂੰ ਲੈ ਕੇ ਕੁਝ ਬਦਲਾਅ ਕੀਤਾ ਗਿਆ ਹੈ ।ਗੱਲ ਕਰੀਏ ਲੁਧਿਆਣੇ ਦੀ ਤਾਂ ਫਰਵਰੀ ਮਹੀਨੇ ਤੋਂ ਬਾਅਦ ਅਕਤੂਬਰ ਵਿੱਚ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਕਰਵਾਈ ਗਈ ਹੈ।ਨਵੇਂ ਨਿਯਮਾਂ ਤਹਿਤ ਬੋਲੀ ਲਗਾਉਣ ਲਈ ਅਰਜ਼ੀਆਂ ਨੂੰ ਪ੍ਰਤੀ ਨੰਬਰ ਇਕ ਹਜ਼ਾਰ ਰੁਪਏ ਅਲੱਗ ਤੋਂ ਫੀਸ ਅਦਾ ਕਰਨੀ ਪਵੇਗੀ। ਜੋ ਨਾਨ ਰਿਫੰਡਏਬਲ ਹੋਵੇਗੀ
ਇਸ ਕਾਰਨ ਲੁਧਿਆਣਾ ਵਿੱਚ ਸੜਕਾਂ ਤੇ ਇਨ੍ਹਾਂ ਨੰਬਰਾਂ ਵਾਲੇ ਵਾਹਨਾਂ ਦਾ ਹੜ੍ਹ ਆ ਗਿਆ ਸੀ। ਕਰੋਨਾ ਵਾਇਰਸ ਦੇ ਚਲਦਿਆਂ ਹੋਇਆਂ ਮਹਿਕਮੇ ਵੱਲੋਂ ਅੱਠ ਮਹੀਨਿਆਂ ਦੇ ਅੰਤਰਾਲ ਪੀ.ਬੀ.10 , ਐੱਚ. ਐੱਲ. ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਬੋਲ ਕਰਵਾਈ ਗਈ ਸੀ । ਜੋ ਕਿ 21 ਅਕਤੂਬਰ ਨੂੰ ਹੀ ਖ਼ਤਮ ਹੋਈ ਹੈ। ਉੱਥੇ ਹੀ ਬੋਲੀ ਜਲਦੀ ਖਤਮ ਹੋਣ ਨਾਲ ਲੋਕਾਂ ਨੂੰ ਫੈਂਸੀ ਨੰਬਰ ਲੈਣ ਲਈ ਵਿਕਲਪ ਮਿਲਣਗੇ।ਇਸ ਤਰ੍ਹਾਂ ਚੱਲੇਗੀ ਇਸ ਸਾਰੀ ਪ੍ਰਕਿਰਿਆ। ਰਜਿਸਟ੍ਰੇਸ਼ਨ ਕਰਵਾਉਣ ਲਈ ਐਤਵਾਰ ਸਵੇਰ 9 ਵਜੇ ਤੋਂ ਲੈ ਕੇ ਮੰਗਲਵਾਰ ਰਾਤ 12 ਵਜੇ ਤੱਕ ਸਮਾਂ ਹੋਵੇਗਾ।
ਬੁੱਧਵਾਰ ਸ਼ੁਰੂ ਹੁੰਦੇ ਹੀ 12:01 ਵਜੇ ਤੋਂ ਲੈ ਕੇ ਵੀਰਵਾਰ ਰਾਤ 12 ਵਜੇ ਤੱਕ ਬੋਲੀ ਲਗਾਉਣ ਦਾ ਸਮਾਂ ਰਹੇਗਾ। ਸ਼ੁੱਕਰਵਾਰ ਸ਼ੁਰੂ ਹੁੰਦੇ ਹੀ 12:01 ਵਜੇ ਤੋਂ ਲੈ ਕੇ ਸ਼ਨੀਵਾਰ ਰਾਤ 12 ਵਜੇ ਤੱਕ ਪੈਮੇਂਟ ਜਮਾਂ ਕਰਵਾਈ ਜਾ ਸਕਦੀ ਹੈ।ਹੁਣ ਕਿਸੇ ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਆਨਲਾਈਨ ਬੋਲੀ ਦੀ ਪ੍ਰਕਿਰਿਆ ਇਕ ਹਫਤੇ ਚ ਖਤਮ ਹੋ ਜਾਇਆ ਕਰੇਗੀ। ਜਿਸ ਨਾਲ ਲੋਕਾਂ ਨੂੰ ਨੰਬਰਾਂ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਨਵੇਂ ਬਦਲਾਅ ਆਗਾਮੀ 25 ਅਕਤੂਬਰ ਤੋਂ ਲਾਗੂ ਹੋਣਗੇ। ਇਨ੍ਹਾਂ ਬਦਲਾਅ ਤੋਂ ਬਾਅਦ ਲੋਕਾਂ ਨੂੰ ਆਪਣੇ ਵਾਹਨਾਂ ਲਈ ਫੈਂਸੀ ਅਤੇ ਛੋਟੇ ਨੰਬਰ ਮਿਲ ਜਾਇਆ ਕਰਨਗੇ।
![](https://jagattmasha.com/wp-content/uploads/2020/10/Frame-Post-2020-10-25T110911.017-660x330.png)