Breaking News

ਧਰਨੇ ਚ ਅੱਜ ਇਥੇ ਅਕਾਲੀਆਂ ਅਤੇ ਕਿਸਾਨਾਂ ਚ ਖਿੜਕੀ ਫਿਰ ਹੋਇਆ ਇਹ

ਆਈ ਤਾਜਾ ਵੱਡੀ ਖਬਰ

ਅੱਜ ਪੰਜਾਬ ਚ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਬੰਦ ਕੀਤਾ ਗਿਆ ਸਾਰੇ ਪਾਸੇ ਇਸ ਬੰਦ ਨੂੰ ਪੂਰਾ ਹੁੰਗਾਰਾ ਮਿਲਿਆ ਅਤੇ ਪੰਜਾਬ ਪੂਰੀ ਤਰਾਂ ਦੇ ਨਾਲ ਬੰਦ ਰਿਹਾ। ਬਜਾਰ ਬੰਦ ਰਹੇ ਸੜਕਾਂ ਤੇ ਆਵਾਜਾਈ ਵੀ ਬੰਦ ਰਹੀ। ਲੋਕਾਂ ਨੇ ਸ਼ਾਂਤੀ ਮਈ ਤਰੀਕੇ ਨਾਲ ਕਿਸਾਨ ਬਿੱਲ ਦਾ ਵਿਰੋਧ ਕੀਤਾ। ਪਰ ਅੱਜ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੀ ਚਰਚਾ ਸਾਰੇ ਪਾਸੇ ਹੋ ਰਹੀ ਹੈ।

ਅੱਜ ਅੱਡਾ ਚੱਬੇਵਾਲ ਵਿਖੇ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ ਜਦੋਂ ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਵਿਚਕਾਰ ਤਿੱਖੀ ਬਹਿਸ ਹੋ ਗਈ। ਇਸ ਦੌਰਾਨ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਵੀ ਮੌਕੇ ‘ਤੇ ਮੌਜੂਦ ਸਨ। ਧਰਨਾ ਸਥਾਨ ‘ਤੇ ਪਹਿਲਾਂ ਤੋਂ ਤਾਇਨਾਤ ਭਾਰੀ ਪੁਲਸ ਫੋਰਸ ਵੱਲੋਂ ਸੂਝ-ਬੂਝ ਨਾਲ ਦੋਵਾਂ ਧਿਰਾਂ ਦੇ ਤਣਾਅ ‘ਤੇ ਕਾਬੂ ਪਾਇਆ ਗਿਆ, ਜਿਸ ਨਾਲ ਸਥਿਤੀ ਮੌਕੇ ‘ਤੇ ਹੀ ਕਾਬੂ ਹੋ ਗਈ।

ਇਸ ਮੌਕੇ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਕ ਪਾਸੇ ਤਾਂ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਕਿਸਾਨ ਹਿਤੈਸ਼ੀ ਦੱਸਦਾ ਹੈ ਪਰ ਦੂਜੇ ਪਾਸੇ ਇਨ੍ਹਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ। ਉਧਰ ਭੜਕੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਅਤੇ ਹੋਰਨਾਂ ਆਗੂਆਂ ਨੇ ਪੁਲਸ ਨੂੰ ਬੇਨਤੀ ਕੀਤੀ ਕਿਸਾਨ ਜਥੇਬੰਦੀਆਂ ਨੇ ਇੱਥੋਂ ਹੋਰ ਜਗ੍ਹਾ ‘ਤੇ ਬਦਲਿਆ ਜਾਵੇ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਦੋਹਾਂ ਧਿਰਾਂ ਨੂੰ ਬੜੀ ਸੂਝ ਨਾਲ ਸਮਝਾਉਂਦੇ ਹੋਏ ਟਕਰਾਅ ‘ਤੇ ਕਾਬੂ ਪਾਇਆ ਗਿਆ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

Check Also

ਹੁਣੇ ਹੁਣੇ ਪੰਜਾਬ ਸਰਕਾਰ ਨੇ ਕੀਤਾ ਸਕੂਲਾਂ ਚ 21 ਮਈ ਤੋਂ ਏਸ ਤਰੀਕ ਤੱਕ ਲਈ ਛੁੱਟੀਆਂ ਦਾ ਐਲਾਨ

ਆਈ ਤਾਜਾ ਵੱਡੀ ਖਬਰ  ਪੰਜਾਬ ਚ ਲਗਾਤਾਰ ਗਰਮੀ ਆਪਣੇ ਰੰਗ ਦਿਖਾ ਰਹੀ ਹੈ। ਮੌਸਮ ਵਿਭਾਗ …