Breaking News

ਦਿੱਲੀ ਸਥਿਤ ਅਮਰੀਕਾ ਦੀ ਅੰਬੈਸੀ ਚ ਹੋਇਆ ਭਿਆਨਕ ਹਾਦਸਾ ਹੋਈਆਂ ਮੌਤਾਂ, ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕਈ ਵਾਰ ਵਿਕਾਸ ਕਾਰਜਾਂ ਨੂੰ ਕਰਦੇ ਹੋਏ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਹਨਾਂ ਵਾਰੇ ਅਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ l ਇਹਨਾਂ ਹਾਦਸਿਆਂ ਦੇ ਵਿੱਚ ਕਈ ਵਾਰ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਸਦੇ ਕਾਰਨ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ l ਹਾਦਸਾ ਪਾਵੇ ਹੀ ਇੱਕ ਛੋਟਾ ਜਿਹਾ ਸਬਦ ਹੈ ਪਰ ਜੇਕਰ ਇਹ ਹਾਦਸਾ ਭਿਆਨਕ ਰੂਪ ਦੇ ਵਿੱਚ ਵਾਪਰ ਜਾਵੇ ਤਾਂ ਬੰਦੇ ਦੀ ਪੂਰੀ ਜ਼ਿੰਦਗੀ ਰੋਲ ਕੇ ਰੱਖ ਦੇਂਦਾ ਹੈ l ਹਰ ਰੋਜ਼ ਦੁਨੀਆ ਦੇ ਵਿੱਚ ਵੱਖ -ਵੱਖ ਥਾਵਾਂ ‘ਤੇ ਅਜਿਹੇ ਭਿਆਨਕ ਹਾਦਸੇ ਵਾਪਰਦੇ ਹਨ l

ਕਈ ਲੋਕ ਇਹਨਾਂ ਹਾਦਸਿਆ ਦੇ ਵਿੱਚ ਆਪਣੀ ਜਾਨ ਗੁਆ ਦੇਂਦੇ ਹਨ , ਕਈ ਆਪਣਾ ਸਭ ਕੁਝ ਹਮੇਸ਼ਾ -ਹਮੇਸ਼ਾ ਦੇ ਲਈ ਗੁਆ ਦੇਂਦੇ ਹਨ lਅਜਿਹਾ ਹੀ ਮੰਦਭਾਗਾ ਅਤੇ ਦੁਖਦਾਈ ਹਾਦਸਾ ਵਾਪਰਿਆ ਹੈ ਨਵੀਂ ਦਿੱਲੀ ਵਿੱਚ l ਜਿਥੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵਿੱਚ ਬਣੇ ਹੋਏ ਅਮਰੀਕੀ ਦੂਤਘਰ ਅੰਦਰ ਇੱਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ l ਇਸੇ ਦੌਰਾਨ ਬੀਤੇ ਦਿਨੀ ਇੱਕ ਭਿਆਨਕ ਹਾਦਸਾ ਇਸ ਜਗ੍ਹਾ ਉਪਰ ਵਾਪਰ ਗਿਆ l ਜਿਸਦੇ ਚਲਦੇ 2 ਲੋਕਾਂ ਦੀ ਮੌਤ ਹੋ ਗਈ l ਜਦਕਿ ਇੱਕ ਵਿਅਕਤੀ ਬੁਰੀ ਤਰ੍ਹਾਂ ਦੇ ਨਾਲ ਜਖ਼ਮੀ ਹੋ ਗਿਆ l

ਦਰਅਸਲ ਇਸ ਨਿਰਮਾਣ ਸਥਾਨ ‘ਤੇ ਬੀਤੇ ਦਿਨੀ ਇੱਕ ਕ੍ਰੇਨ ਦਾ ਹਿੱਸਾ ਡਿੱਗ ਗਿਆ ਸੀ l ਇਸ ਹਿੱਸੇ ਦੇ ਡਿੱਗਣ ਦੇ ਕਾਰਨ ਮੌਕੇ ‘ਤੇ ਹੀ ਦੋ ਲੋਕਾਂ ਦੀਆਂ ਜਾਨਾ ਚਲੀਆਂ ਗਈਆਂ l ਜਦਕਿ ਇਸ ਪੂਰੀ ਘਟਨਾ ਦੌਰਾਨ ਇੱਕ ਵਿਅਕਤੀ ਬੁਰੀ ਤਰ੍ਹਾਂ ਦੇ ਨਾਲ ਜਖ਼ਮੀ ਹੋ ਗਿਆ l ਜਿਸ ਨੂੰ ਕਿ ਹੁਣ ਹਸਪਤਾਲ ਦੇ ਵਿੱਚ ਦਾਖ਼ਲ ਕਰਵਇਆ ਗਿਆ ਹੈ l ਜਿਸਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ l ਓਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਇਸਦੀ ਜਾਣਕਾਰੀ ਪੁਲਿਸ ਨੂੰ ਦਿਤੀ ਗਈ l

ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਫਿਰ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ l ਓਥੇ ਹੀ ਪੁਲਿਸ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਦੱਸਿਆ ਕਿ ਰਾਸ਼ਟਰੀ ਰਾਜਧਾਨੀ ‘ਚ ਸਥਿਤ ਅਮਰੀਕੀ ਦੂਤਘਰ ਦੇ ਅੰਦਰ ਇਕ ਹਿੱਸੇ ਦਾ ਨਿਰਮਾਣ ਦਾ ਕੰਮ ਚਲ ਰਿਹਾ ਸੀ l ਉਸੇ ਦੌਰਾਨ ਇਹ ਘਟਨਾ ਵਾਪਰ ਗਈ l ਜਿਸਦੇ ਵਿੱਚ ਦੋ ਲੋਕਾਂ ਦੀ ਜਾਨ ਚਲੀ ਗਈ ਜਦਕਿ ਇੱਕ ਵਿਅਕਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ l ਇਸ ਘਟਨਾ ਦੇ ਵਾਪਰਨ ਤੋਂ ਬਾਅਦ ਲੋਕਾਂ ਚ ਡਰ ਅਤੇ ਸਹਿਮ ਦਾ ਮਾਹੌਲ ਹੈ l

Check Also

ਪੰਜਾਬ : ਸਕੂਲਾਂ ਲਈ 29 ਅਤੇ 30 ਸਤੰਬਰ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ …