Breaking News

ਦਿੱਲੀ ਧਰਨੇ ਚ ਬੈਠੇ ਇੱਕ ਕਿਸਾਨ ਨੇ ਕਰਤਾ ਅਜਿਹਾ ਕੰਮ, ਕੇ ਲੋਕਾਂ ਦੀਆਂ ਆਉਣ ਵਾਲੀਆਂ ਪੀੜੀਆਂ ਵੀ ਯਾਦ ਕਰਨ ਗੀਆਂ

ਤਾਜਾ ਵੱਡੀ ਖਬਰ

ਕਿਸਾਨਾਂ ਵੱਲੋਂ ਚਲਾਇਆ ਗਿਆ ਖੇਤੀ ਅੰਦੋਲਨ ਆਪਣੇ ਅੰਜਾਮ ਵੱਲ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ। ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਦਿੱਲੀ ਵਿੱਚ ਕਰਦੇ ਹੋਏ ਅੱਜ 9 ਦਿਨ ਹੋ ਗਏ ਹਨ ਜਿਸ ਦੌਰਾਨ ਕਿਸਾਨ ਜਥੇ ਬੰਦੀਆਂ ਅਤੇ ਸਰਕਾਰ ਦਰਮਿਆਨ ਕਈ ਵਾਰ ਗੱਲ ਬਾਤ ਹੋਈ ਪਰ ਇਹ ਕਿਸੇ ਨਤੀਜੇ ਉੱਪਰ ਨਾ ਪਹੁੰਚ ਸਕੀ। ਜਿਸ ਨੂੰ ਲੈ ਕੇ ਕਿਸਾਨ ਅਜੇ ਵੀ ਆਪਣੀਆਂ ਮੰਗਾਂ ਉੱਪਰ ਡਟੇ ਹੋਏ ਹਨ। ਦੇਸ਼ ਦੇ ਬਾਕੀ ਰਾਜਾਂ ਦੇ ਨਾਲ ਪੰਜਾਬ ਸੂਬੇ ਦੇ ਕਿਸਾਨ ਦਿੱਲੀ ਦੀਆਂ ਸਰਹੱਦਾਂ ਉਪਰ ਮੋਰਚੇ ਮਾਰ ਕੇ ਬੈਠੇ ਹੋਏ ਹਨ।

ਇਨ੍ਹਾਂ ਕਿਸਾਨਾਂ ਦਾ ਖੇਤੀ ਪ੍ਰਤੀ ਜੋ ਲਗਾਵ ਹੈ ਉਸ ਦੀ ਇੱਕ ਮਿਸਾਲ ਇਸ ਧਰਨੇ ਪ੍ਰਦਰਸ਼ਨ ਵਿਚ ਦੇਖਣ ਨੂੰ ਮਿਲੀ। ਇਸ ਧਰਨੇ ਵਿੱਚ ਸ਼ਾਮਲ ਇੱਕ ਕਿਸਾਨ ਆਪਣਾ ਘਰ ਪਰਿਵਾਰ ਛੱਡ ਕੇ ਬੀਤੇ ਦੋ ਦਿਨਾਂ ਤੋਂ ਇਸ ਰੋਸ-ਪ੍ਰਦਰਸ਼ਨ ਵਿੱਚ ਡਟਿਆ ਹੋਇਆ ਹੈ। ਇਸ ਕਿਸਾਨ ਦੀ ਧੀ ਦਾ ਵਿਆਹ ਸੀ ਜਿਸ ਵਿੱਚ ਇਹ ਸ਼ਾਮਲ ਨਹੀਂ ਹੋਇਆ ਸਗੋਂ ਉਹ ਕਿਸਾਨਾਂ ਨਾਲ ਇਸ ਅੰਦੋਲਨ ਦੇ ਵਿਚ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਰਿਹਾ।

ਇਸ ਕਿਸਾਨ ਦਾ ਨਾਮ ਸੁਭਾਸ਼ ਚੀਮਾ ਹੈ ਜਿਸ ਨੇ ਗੱਲ ਬਾਤ ਕਰਨ ਦੌਰਾਨ ਦੱਸਿਆ ਕਿ ਉਹ ਅੱਜ ਤੱਕ ਆਪਣੀ ਜ਼ਿੰਦਗੀ ਵਿਚ ਜੋ ਕੁਝ ਵੀ ਹੈ ਸਭ ਖੇਤੀ ਦੀ ਬਦੌਲਤ ਹੀ ਹੈ। ਉਸ ਨੇ ਆਪਣੀ ਹੁਣ ਤੱਕ ਦੀ ਉਮਰ ਵਿੱਚ ਖੇਤੀਬਾੜੀ ਹੀ ਕੀਤੀ ਹੈ ਜਿਸ ਦੇ ਨਾਲ ਉਸ ਦੇ ਪਰਿਵਾਰ ਦੀ ਰੋਜ਼ੀ ਰੋਟੀ ਚਲਦੀ ਆਈ ਹੈ ਅਤੇ ਪਰਿਵਾਰ ਦਾ ਪਾਲਣ ਪੋਸ਼ਣ ਹੋਇਆ ਹੈ। ਕਿਸਾਨ ਨੇ ਆਖਿਆ ਕਿ ਉਹ ਅਜਿਹੀ ਸਥਿਤੀ ਦੇ ਵਿਚ ਆਪਣੇ ਸਾਥੀ ਭਰਾਵਾਂ ਤੋਂ ਮੁੱਖ ਨਹੀਂ ਮੋੜ ਸਕਦਾ।

ਉਸ ਨੇ ਕਿਹਾ ਕਿ ਵੀਰਵਾਰ ਨੂੰ ਉਸ ਦੀ ਲੜਕੀ ਦਾ ਵਿਆਹ ਸੀ ਪਰ ਉਹ ਇਸ ਵਿੱਚ ਸ਼ਾਮਲ ਨਹੀਂ ਹੋਇਆ। ਉਸ ਨੇ ਆਪਣੀ ਲੜਕੀ ਨੂੰ ਆਪਣਾ ਆਸ਼ੀਰਵਾਦ ਵੀਡੀਓ ਕਾਲ ਜ਼ਰੀਏ ਦਿੱਤਾ ਅਤੇ ਆਏ ਹੋਏ ਮਹਿਮਾਨਾਂ ਦਾ ਵੀ ਉਸ ਨੇ ਧੰਨਵਾਦ ਕੀਤਾ। ਬਾਕੀ ਦੇ ਕਿਸਾਨਾਂ ਵੱਲੋਂ ਸੁਭਾਸ਼ ਚੀਮਾ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਅਤੇ ਸਮੂਹ ਜਥੇ ਬੰਦੀਆਂ ਦੇ ਵਿਚ ਮੌਜੂਦ ਲੋਕਾਂ ਦਾ ਹੌਸਲਾ ਕਿਸਾਨ ਦੇ ਖੇਤੀ ਪ੍ਰਤੀ ਇਸ ਜਜ਼ਬੇ ਨਾਲ ਕਈ ਗੁਣਾ ਵੱਧ ਗਿਆ।

Check Also

ਮਹੀਨਾ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ …