Breaking News

ਦਿੱਲੀ ਕਿਸਾਨ ਅੰਦੋਲਨ ਚ ਮਰੇ ਕਿਸਾਨ ਦੇ ਪ੍ਰੀਵਾਰ ਤੇ ਹੀ ਇਸ ਕਾਰਨ ਪੁਲਸ ਨੇ ਕੀਤਾ ਮੁਕਦਮਾ ਦਰਜ – ਆਈ ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਦੇ ਵਿਚ ਇਸ ਸਮੇਂ ਮੌਜੂਦਾ ਸਥਿਤੀ ਵਿੱਚ ਬਹੁਤ ਤਬਦੀਲੀ ਆ ਚੁੱਕੀ ਹੈ। ਉੱਤਰ ਭਾਰਤ ਦੇ ਖੇਤਰਾਂ ਵਿੱਚ ਚਲਾਏ ਜਾ ਰਹੇ ਖੇਤੀ ਅੰਦੋਲਨ ਦੇ ਕਾਰਨ ਹਲਾਤਾਂ ਨੇ ਆਮ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਦੌਰਾਨ ਸਾਨੂੰ ਕਈ ਤਰ੍ਹਾਂ ਦੀਆਂ ਖਬਰਾਂ ਸੁਨਣ ਨੂੰ ਮਿਲਦੀਆਂ ਹਨ ਜਿਸ ਦੇ ਵਿਚ ਜ਼ਿਆਦਾਤਰ ਦੁਖਦਾਈ ਹੀ ਹੁੰਦੀਆਂ ਹਨ। ਖੇਤੀ ਅੰਦੋਲਨ ਨੂੰ ਲੈ ਕੇ ਹੁਣ ਤੱਕ ਕਈ ਸਾਰੇ ਕਿਸਾਨ ਸ਼ਹੀਦੀ ਦਾ ਜਾਮ ਪੀ ਚੁੱਕੇ ਹਨ। ਪਰ ਅਜੇ ਤੱਕ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਇਸ ਮਸਲੇ ਦੇ ਹੱਲ ਦੇ ਨਜ਼ਦੀਕ ਵੀ ਨਹੀਂ ਪਹੁੰਚ ਪਾਈਆਂ।

ਬੀਤੀ 25 ਨਵੰਬਰ ਨੂੰ ਹੋਈ ਇਕ ਕਿਸਾਨ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਉੱਪਰ ਇੱਕ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਯੂਪੀ ਪੁਲਸ ਵੱਲੋਂ ਦਰਜ ਕੀਤਾ ਗਿਆ ਜਿਸ ਦਾ ਕਾਰਨ ਉਕਤ ਕਿਸਾਨ ਦੀ ਲਾਸ਼ ਨੂੰ ਦੇਸ਼ ਦੇ ਤਿਰੰਗੇ-ਝੰਡੇ ਵਿਚ ਲਪੇਟ ਕੇ ਰੱਖਣਾ ਦੱਸਿਆ ਜਾ ਰਿਹਾ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਗਾਜ਼ੀਪੁਰ ਧਰਨੇ ਵਾਲੀ ਥਾਂ ਉੱਤੇ ਇਕ ਸੜਕ ਹਾਦਸੇ ਦੌਰਾਨ ਮਾਰੇ ਗਏ ਕਿਸਾਨ ਦੀ ਮਾਂ, ਭਰਾ ਅਤੇ ਇਕ ਹੋਰ ਵਿਅਕਤੀ ਉਪਰ ਇਹ ਕੇਸ ਦਰਜ ਕੀਤਾ ਗਿਆ ਹੈ।

ਇਹ ਕੇਸ ਇੱਕ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦਾਇਰ ਕੀਤਾ ਗਿਆ ਜਿਸ ਵਿੱਚ ਇਕ ਕਿਸਾਨ ਦੀ ਲਾਸ਼ ਤਿਰੰਗੇ ਝੰਡੇ ਵਿੱਚ ਲਿਪਟੀ ਹੋਈ ਦਿਖਾਈ ਦੇ ਰਹੀ ਹੈ। ਭਾਰਤੀ ਤਿਰੰਗੇ ਦੇ ਜ਼ਾਬਤੇ ਅਨੁਸਾਰ ਕਿਸੇ ਆਮ ਸ਼ਹਿਰੀ ਨਾਗਰਿਕ ਦੀ ਮ੍ਰਿਤਕ ਦੇਹ ਦੁਆਲੇ ਤਿਰੰਗਾ ਲਪੇਟਣਾ ਇਕ ਅਪਰਾਧ ਹੈ। ਦਰਅਸਲ ਉੱਤਰ ਪ੍ਰਦੇਸ਼ ਦੇ ਸਹਿਰਾਮਉ ਇਲਾਕੇ ਦੇ ਪਿੰਡ ਬੜੀ ਬੁਝੀਆ ਦੇ ਨਿਵਾਸੀ ਕਿਸਾਨ ਬਲਜਿੰਦਰ ਦੀ 25 ਜਨਵਰੀ ਨੂੰ ਇੱਕ ਸੜਕ ਹਾਦਸੇ ਦੇ ਵਿਚ ਮੌਤ ਹੋ ਗਈ ਸੀ।

ਬਲਜਿੰਦਰ ਸਿੰਘ ਆਪਣੇ ਇਕ ਦੋਸਤ ਦੇ ਨਾਲ ਦਿੱਲੀ-ਉਤਰ ਪ੍ਰਦੇਸ਼ ਬਾਰਡਰ ‘ਤੇ ਧਰਨੇ ਵਾਲੀ ਥਾਂ ਵਿਖੇ ਗਿਆ ਹੋਇਆ ਸੀ। ਪਰ ਉਸ ਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਨਾਲ ਇਹ ਅਣਹੋਣੀ ਵਾਪਰ ਜਾਵੇਗੀ। ਉੱਤਰ ਪ੍ਰਦੇਸ਼ ਪੁਲਸ ਵੱਲੋਂ ਮ੍ਰਿਤਕ ਬਲਜਿੰਦਰ ਦੀ ਮਾਂ ਜਸਵੀਰ ਕੌਰ, ਭਰਾ ਗੁਰਵਿੰਦਰ ਸਿੰਘ ਅਤੇ ਇੱਕ ਹੋਰ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਹੈ। ਇਹ ਕੇਸ ਤਿਰੰਗੇ ਦੇ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਦਾਇਰ ਕੀਤਾ ਗਿਆ ਹੈ।

Check Also

ਪੰਜਾਬ ਚ ਇਥੇ ਵਾਪਰੀ ਵੱਡੀ ਵਾਰਦਾਤ, ਵਿਅਕਤੀ ਦਾ ਘਰ ਚ ਬੁਲਾ ਸੱਬਲ ਮਾਰ ਮਾਰ ਕੀਤਾ ਕਤਲ

ਆਈ ਤਾਜਾ ਵੱਡੀ ਖਬਰ  ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ …