ਆਈ ਤਾਜਾ ਵੱਡੀ ਖਬਰ
ਖੇਡਾਂ ਨਾਲ ਲਗਾਅ ਸਾਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਤੰਦਰੁਸਤ ਕਰਦਾ ਹੈ। ਵੱਖ-ਵੱਖ ਖੇਡਾਂ ਖੇਡਣ ਨਾਲ ਅਸੀਂ ਆਪਣੇ ਸਰੀਰ ਨੂੰ ਨਿਰੋਗ ਰੱਖਦਾ ਸਕਦੇ ਹਾਂ। ਖੇਡ ਜਗਤ ਦੇ ਬਹੁਤ ਸਾਰੇ ਸਿਤਾਰੇ ਅਜਿਹੇ ਹੁੰਦੇ ਹਨ ਜੋ ਲੋਕਾਂ ਲਈ ਰੋਲ ਮਾਡਲ ਦਾ ਕੰਮ ਕਰਦੇ ਹਨ। ਜਿਨ੍ਹਾਂ ਨੂੰ ਦੇਖ ਕੇ ਲੋਕ ਪ੍ਰੇਰਿਤ ਹੁੰਦੇ ਹਨ ਅਤੇ ਅਗਾਂਹ ਵੱਧਣ ਦੀ ਸੋਚ ਰੱਖਦੇ ਹਨ। ਅਜਿਹੇ ਵਿੱਚ ਹੀ ਕ੍ਰਿਕਟ ਜਗਤ ਤੋਂ ਮਹਾਨ ਸਿਤਾਰੇ ਅਤੇ ਪਹਿਲੇ ਵਿਸ਼ਵ ਕੱਪ ਜੇਤੂ ਹਨ ਕਪਿਲ ਦੇਵ ਜਿਨ੍ਹਾਂ ਦੇ ਪੂਰੀ ਦੁਨੀਆਂ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਪ੍ਰਸ਼ੰਸਕ ਹਨ। ਪਰ ਬੀਤੇ ਦਿਨੀਂ ਬਹੁਤ ਦੁਖਦਾਈ ਖ਼ਬਰ ਸਾਡੇ ਸਾਰਿਆਂ ਲਈ ਆਈ ਸੀ ਜਦੋਂ ਕਪਿਲ ਦੇਵ ਨੂੰ ਦਿਲ ਦਾ ਦੌ- ਰਾ ਪੈਣ ਕਰਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ।
ਪਰ ਖੁਸ਼ੀ ਵਾਲੀ ਗੱਲ ਹੈ ਕਿ ਅੱਜ ਕਪਿਲ ਦੇਵ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ। 61 ਸਾਲਾਂ ਭਾਰਤੀ ਕ੍ਰਿਕਟ ਟੀਮ ਦੇ ਇਸ ਸਾਬਕਾ ਆਲਰਾਊਂਡਰ ਨੂੰ ਛਾਤੀ ਵਿੱਚ ਦਰਦ ਦੀ ਸ਼ਿ-ਕਾ-ਇ-ਤ ਹੋਣ ਤੋਂ ਬਾਅਦ ਫੋਰਟਿਸ ਐਸਕੋਰਟਸ ਹਾਰਟ ਇੰਸਟੀਚਿਊਟ ਦੇ ਐਮਰਜੈਂਸੀ ਵਿਭਾਗ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇੱਥੇ ਡਾ. ਅਤੁਲ ਮਾਥੁਰ ਨੇ ਕਪਿਲ ਦੇਵ ਦੀ ਐਮਰਜੈਂਸੀ ਕੋਰੋਨਰੀ ਐਂਜੀਓਪਲਾਸਟੀ ਕੀਤੀ। ਐਂਜੀਓਪਲਾਸਟੀ ਇੱਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਬੰਦ ਹੋਈਆਂ ਖੂਨ ਦੀਆਂ ਨਾੜੀਆਂ ਨੂੰ ਖੋਲਿਆ ਜਾਂਦਾ ਹੈ ਤਾਂ ਜੋ ਖੂਨ ਦਾ ਸੰਚਾਰ ਬਣਿਆ ਰਹਿ ਸਕੇ।
ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਕਪਿਲ ਦੇਵ ਦੀ ਜਾਂਚ ਅਤੇ ਇਲਾਜ ਹਸਪਤਾਲ ਦੇ ਦਿਲ ਰੋਗ ਵਿਭਾਗ ਦੇ ਨਿਰਦੇਸ਼ਕ ਡਾ. ਅਤੁਲ ਮਾਥੁਰ ਵੱਲੋਂ ਕੀਤਾ ਗਿਆ ਸੀ। ਕਪਿਲ ਦੇਵ ਨੂੰ ਮਿਲੀ ਛੁੱਟੀ ਤੋਂ ਬਾਅਦ ਹਸਪਤਾਲ ਨੇ ਬਿਆਨ ਦਿੱਤਾ ਕਿ ਹੁਣ ਉਨ੍ਹਾਂ ਦੇ ਹਾਲਾਤ ਬਿਹਤਰ ਹਨ ਅਤੇ ਜਲਦੀ ਹੀ ਉਹ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਸ਼ੁਰੂ ਕਰ ਸਕਦੇ ਹਨ। ਡਾ. ਮਾਥੁਰ ਸਮੇਂ ਸਮੇਂ ‘ਤੇ ਉਨ੍ਹਾਂ ਦੀ ਸਿਹਤ ਦਾ ਜਾਇਜ਼ਾ ਲੈਂਦੇ ਰਹਿਣਗੇ।
ਇਸ ਸਬੰਧੀ ਕਪਿਲ ਦੇ ਸਾਥੀ ਚੇਤਨ ਸ਼ਰਮਾ ਨੇ ਇਕ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਪਿਲ ਅਤੇ ਡਾ. ਮਾਥੁਰ ਦੀ ਤਸਵੀਰ ਸਾਂਝੇ ਕਰਦਿਆਂ ਲਿਖਿਆ ਕਿ ਡਾ. ਆਤੁਲ ਮਾਥੁਰ ਨੇ ਕਪਿਲ ਭਾਜੀ ਦੀ ਐਂਜੀਓਪਲਾਸਟੀ ਕੀਤੀ। ਉਹ ਹੁਣ ਤੰਦਰੁਸਤ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ। ਬਿਮਾਰ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉਪਰ ਕਪਿਲ ਦੇਵ ਦੇ ਜਲਦ ਸਿਹਤਯਾਬ ਹੋਣ ਦੀ ਕਾਮਨਾ ਕਰੋੜਾਂ ਪ੍ਰਸੰਸਕਾਂ ਵੱਲੋਂ ਕੀਤੀ ਜਾ ਰਹੀ ਸੀ ਜਿਸ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਸਚਿਨ ਤੇਂਦੁਲਕਰ ਸਮੇਤ ਹੋਰ ਖਿਡਾਰੀ ਵੀ ਸ਼ਾਮਲ ਸਨ।
ਕਪਿਲ ਦੇਵ ਦੇ ਮਹਾਨ ਕ੍ਰਿਕਟ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ਇਤਿਹਾਸ ਵਿੱਚ ਉਹ ਇਕਲੌਤੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ 400 ਤੋਂ ਜ਼ਿਆਦਾ ਵਿਕਟਾਂ ਆਪਣੇ ਨਾਮ ਕਰਕੇ ਟੈਸਟ ਮੈਚਾਂ ਵਿਚ 5 ਹਜ਼ਾਰ ਤੋਂ ਜ਼ਿਆਦਾ ਦੌੜਾਂ ਬਣਾਈਆਂ ਨੇ। ਭਾਰਤ ਦੇ ਰਾਸ਼ਟਰੀ ਕੋਚ ਰਹਿ ਚੁੱਕੇ ਕਪਿਲ ਨੂੰ 2010 ਵਿੱਚ ਅੰਤਰ ਰਾਸ਼ਟਰੀ ਕ੍ਰਿਕੇਟ ਪਰਿਸ਼ਦ ਨੇ ਹਾਲ ਆਫ਼ ਫ਼ੇਮ ਵਿਚ ਸ਼ਾਮਲ ਕੀਤਾ ਸੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …