Breaking News

ਦਾਰਾ ਸਿੰਘ ਦੇ ਮੁੰਡੇ ਬਾਰੇ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਹਾਥਰਸ ਕੇਸ ਦੇ ਵਿਚ ਕਈ ਅਹਿਮ ਮੋੜ ਦੇਖਣ ਨੂੰ ਮਿਲ ਰਹੇ ਹਨ। ਪਰਿਵਾਰ ਅਤੇ ਪਿੰਡ ਦੇ ਲੋਕਾਂ ਵੱਲੋਂ ਪੁਲਸ ਉੱਤੇ ਅੱ -ਤਿ- ਆ- ਚਾ- ਰ ਕਰਨ ਦੇ ਆਰੋਪ ਲਗਾਏ ਜਾ ਰਹੇ ਹਨ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਵੀ ਪਰਿਵਾਰ ਨੂੰ ਕਥਿਤ ਤੌਰ ‘ਤੇ ਧਮਕਾਉਣ ਦੇ ਦੋਸ਼ ਲਗਾਏ ਗਏ ਸਨ। ਬਹੁਤ ਸਾਰੇ ਲੋਕ ਇਸ ਘਟਨਾ ਪਿੱਛੇ ਉਤਰ ਪ੍ਰਦੇਸ਼ ਪੁਲਿਸ ਅਤੇ ਯੋਗੀ ਸਰਕਾਰ ਨੂੰ ਕਸੂਰਵਾਰ ਮੰਨ ਰਹੇ ਹਨ ਅਤੇ ਕਈ ਫਿਲਮੀ ਸਿਤਾਰੇ ਯੋਗੀ ਸਰਕਾਰ ਦੀ ਜੰਮ ਕੇ ਆਲੋਚਨਾ ਵੀ ਕਰ ਰਹੇ ਹਨ।

ਪਰ ਇੱਥੇ ਬਿੱਗ ਬੌਸ 3 ਦੇ ਜੇਤੂ ਅਤੇ ਪਹਿਲਵਾਨ ਦਾਰਾ ਸਿੰਘ ਦੇ ਪੁੱਤਰ ਵਿੰਦੂ ਦਾਰਾ ਸਿੰਘ ਨੇ ਯੋਗੀ ਅਦਿੱਤਿਆ ਨਾਥ ਦਾ ਪੱਖ ਪੂਰਦਿਆਂ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਹਾਥਰਸ ਕਾਂਡ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ। ਵਿੰਦੂ ਨੇ ਯੋਗੀ ਸਰਕਾਰ ਦਾ ਖੁੱਲ੍ਹ ਕੇ ਸਮਰਥਨ ਆਪਣੇ ਟਵਿਟਰ ਅਕਾਊਂਟ ਜ਼ਰੀਏ ਕੀਤਾ। ਜਿੱਥੇ ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਜੀ ਦੇ ਨਾਲ ਇੱਕ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਦੀ ਤਾਰੀਫ ਦੇ ਪੁੱਲ ਬਣ ਦਿੱਤੇ।

ਬਿੰਦੂ ਦਾਰਾ ਸਿੰਘ ਨੇ ਯੋਗੀ ਜੀ ਦੇ ਕੰਮਾਂ ਦੀ ਤਰੀਫ ਕਰਦਿਆਂ ਲਿਖਿਆ ਕਿ ਝੂਠੇ ਲੋਕ ਹਾਥਰਸ ਵਰਗੇ ਝੂਠੇ ਕੇਸਾਂ ਰਾਹੀਂ ਯੋਗੀ ਜੀ ਦੁਆਰਾ ਕੀਤੇ ਗਏ ਕੰਮਾਂ ਨੂੰ ਜਿਨ੍ਹਾਂ ਘੱਟ ਕਰਨ ਦੀ ਕੋਸ਼ਿਸ਼ ਕਰਨਗੇ ਉਨ੍ਹਾਂ ਹੀ ਯੋਗੀ ਜੀ ਦੇ ਕੰਮਾਂ ਵਿੱਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਤੇ ਝੂਠ ਸੱਚ ਦੀ ਚਾਦਰ ਲੈਣ ਨਾਲ ਸੱਚਾ ਨਹੀਂ ਹੋ ਜਾਂਦਾ। ਵਿੰਦੂ ਨੇ ਅੱਗੇ ਲਿਖਦਿਆਂ ਕਿਹਾ ਕੇ ਮੈਨੂੰ ਬਹੁਤ ਮਾਣ ਮਹਿਸੂਸ ਹੋ

ਰਿਹਾ ਹੈ ਕਿ ਮੈਂ ਉੱਤਰ ਪ੍ਰਦੇਸ਼ ਦੇ ਮਿਹਨਤੀ ਅਤੇ ਅਗਾਂਹ ਵਧੂ ਸੋਚ ਰੱਖਣ ਵਾਲੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਜੀ ਨਾਲ ਮੁਲਾਕਾਤ ਕੀਤੀ। ਵਿੰਦੂ ਨੇ ਕਿਹਾ ਝੂਠੇ ਲੋਕਾਂ ਵੱਲੋਂ ਯੋਗੀ ਜੀ ਨੂੰ ਨੀਵਾਂ ਦਿਖਾਉਣ ਦੀ ਕੀਤੀ ਗਈ ਹਰ ਇੱਕ ਕੋਸ਼ਿਸ਼ ਅਸਫ਼ਲ ਸਾਬਤ ਹੋਵੇਗੀ ਕਿਉਂਕਿ ਜਿੱਤ ਹਮੇਸ਼ਾ ਸੱਚ ਦੀ ਹੁੰਦੀ ਹੈ। ਇਥੇ ਇਹ ਗੱਲ ਦੱਸਣਯੋਗ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਵਿੰਦੂ ਦਾਰਾ ਸਿੰਘ ਨੇ ਅਯੁਧਿਆ ਵਿਖੇ ਹੋਏ ਰਾਮ ਲੀਲਾ ਦੇ ਭੂਮੀ ਪੂਜਨ ਵਿੱਚ ਹਿੱਸਾ ਲਿਆ ਸੀ।

Check Also

test news –

test news a test post Post Views: 32