Breaking News

ਟੋਲ ਪਲਾਜ਼ੇ ਖਤਮ ਹੋਣਗੇ ਸਾਰੇ ਦੇਸ਼ ਦੇ-ਕੇਂਦਰ ਸਰਕਾਰ ਟੋਲ ਪਲਾਜਾ ਫ੍ਰੀ ਸਫ਼ਰ ਲਈ ਕਰਨ ਲੱਗੀ ਇਹ ਕੰਮ

ਹੁਣੇ ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਆਏ ਦਿਨ ਹੀ ਕੋਈ ਨਾ ਕੋਈ ਐਲਾਨ ਕੀਤਾ ਜਾ ਰਿਹਾ ਹੈ। ਜਿੱਥੇ ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵਿਰੋਧ ਕਰ ਰਹੇ ਹਨ। ਉਥੇ ਹੀ ਕੇਂਦਰ ਸਰਕਾਰ ਇਸ ਮਾਮਲੇ ਨੂੰ ਅਣਦੇਖਿਆ ਕਰਦੇ ਹੋਏ ਹੋਰ ਐਲਾਨ ਕਰਨ ਵਿਚ ਰੁੱਝੀ ਹੋਈ ਹੈ। ਸਮੇਂ ਸਮੇਂ ਤੇ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਸਹੂਲਤਾਂ ਮੁਹਈਆ ਕਰਵਾਉਣ ਲਈ ਸਫ਼ਰ ਦੌਰਾਨ ਲੰਮੇ ਸਮੇਂ ਤੋਂ ਮੁਕਤ ਕਰਵਾਉਣ ਲਈ ਨਵੀਂ ਤਕਨੀਕ ਵਰਤੀ ਜਾ ਰਹੀ ਹੈ। ਜਿਥੇ ਕੇਂਦਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਹੋਇਆ ਕਿਸਾਨ ਜਥੇ ਬੰਦੀਆਂ ਵੱਲੋਂ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਗਿਆ ਹੈ।

ਜਿਸ ਨਾਲ ਕੇਂਦਰ ਸਰਕਾਰ ਨੂੰ ਰੋਜ਼ਾਨਾ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਮੋਦੀ ਸਰਕਾਰ ਵੱਲੋਂ ਦੇਸ਼ ਦੇ ਸਾਰੇ ਟੋਲ ਪਲਾਜ਼ੇ ਖਤਮ ਕਰਨ ਸਬੰਧੀ ,ਤੇ ਟੋਲ ਪਲਾਜ਼ਾ ਫ੍ਰੀ ਸਫ਼ਰ ਕਰਨ ਲਈ ਸਰਕਾਰ ਵੱਲੋਂ ਕੁਝ ਐਲਾਨ ਕੀਤੇ ਜਾ ਰਹੇ ਹਨ। ਹੁਣ ਰਾਸ਼ਟਰੀ ਰਾਜ ਮਾਰਗ ਤੇ ਸਫਰ ਕਰਦੇ ਸਮੇਂ ਵਾਹਨ ਚਾਲਕਾਂ ਨੂੰ ਵਾਰ-ਵਾਰ ਟੋਲ ਪਲਾਜ਼ਾ ਉੱਤੇ ਰੁਕਣਾ ਨਹੀ ਪਵੇਗਾ। ਕਿਉਂਕਿ ਕੇਂਦਰ ਸਰਕਾਰ ਆਉਣ ਵਾਲੇ ਦੋ ਸਾਲਾਂ ਦੇ ਅੰਦਰ ਨੈਸ਼ਨਲ ਹਾਈਵੇਜ਼ ਉਪਰ ਲੱਗੇ ਟੋਲ ਪਲਾਜ਼ਾ ਸੈਂਟਰਾਂ ਨੂੰ ਹਟਾ ਦੇਵੇਗੀ।

ਕੇਂਦਰੀ ਸੜਕ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੀਂ ਵਰਤੀ ਜਾ ਰਹੀ ਤਕਨੀਕ ਜੀ ਪੀ ਐਸ ਦੇ ਨਾਲ ਟੋਲ ਪਲਾਜਾ ਉੱਤੇ ਲੱਗਣ ਵਾਲੀਆਂ ਲੰਮੀਆਂ ਕਤਾਰਾਂ ਤੋਂ ਛੁਟਕਾਰਾ ਮਿਲ ਜਾਵੇਗਾ। ਇਸ ਨਾਲ ਵਾਹਨ ਚਾਲਕ ਟੋਲ ਪਲਾਜ਼ਾ ਤੇ ਸਮਾਂ ਨਸ਼ਟ ਕੀਤੇ ਬਿਨਾਂ , ਤੇ ਬਿਨਾਂ ਦੇਰੀ ਦੇ ਆਪਣੀ ਮੰਜ਼ਲ ਤੇ ਅਸਾਨੀ ਨਾਲ ਪਹੁੰਚ ਸਕਦਾ ਹੈ। ਇਹ ਕੰਮ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।

ਦਿੱਲੀ ਮੇਰਠ ਐਕਸਪ੍ਰੈਸ-ਵੇਅ ਵੀ ਛੇਤੀ ਹੀ ਮੁਕੰਮਲ ਹੋ ਜਾਵੇਗਾ। ਇਤਰਾਂ ਦੀ ਬੈਂਗਲੌਰ ਤੇ ਚੇਨਈ ਵਿਚਾਲੇ ਐਕਸਪ੍ਰੈਸ ਸੂਬੇ ਦਾ ਕੰਮ ਵੀ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਹੋ ਜਾਵੇਗਾ। ਇਨ੍ਹਾਂ ਸ਼ਹਿਰਾਂ ਵਿਚਲੀ ਦੂਰੀ ਪੌਣੇ ਪੰਜ ਘੰਟਿਆਂ ਵਿੱਚ ਤੈਅ ਹੋ ਜਾਇਆ ਕਰੇਗੀ। ਇਸ ਤਰਾਂ ਹੀ ਅੰਮ੍ਰਿਤਸਰ ਅਜਮੇਰ ਨੂੰ, ਤੇ ਦਿੱਲੀ, ਅੰਮ੍ਰਿਤਸਰ, ਕਟੜਾ ਨੂੰ ਜੋੜਨ ਵਾਲੇ ਪ੍ਰੋਜੈਕਟਾਂ ਦਾ ਕੰਮ ਵੀ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਿਹਾ।

ਕੇਂਦਰੀ ਮੰਤਰੀ ਨੇ ਦੱਸਿਆ ਹੈ ਕਿ 1,300 ਕਿਲੋਮੀਟਰ ਲੰਬੇ ਦਿੱਲੀ ਮੁੰਬਈ ਗਰੀਨ ਫੀਲਡ ਐਕਸਪ੍ਰੈਸ ਵੇਅ ਦਾ 50 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ, ਤੇ ਬਾਕੀ ਅਗਲੇ ਦੋ ਸਾਲਾਂ ਵਿੱਚ ਮੁਕੰਮਲ ਹੋ ਜਾਵੇਗਾ। ਜੀ ਪੀ ਐੱਸ ਦੇ ਜ਼ਰੀਏ ਸਾਰੇ ਵਾਹਨ ਭਵਿੱਖ ਵਿਚ ਜੁੜੇ ਰਹਿਣਗੇ। ਇਸ ਨਾਲ ਹੀ ਰਜਿਸਟਰੇਸ਼ਨ ਨੰਬਰ ਦੇ ਜਰੀਏ ਟੋਲ ਰਾਸ਼ੀ ਆਪਣੇ ਆਪ ਕੱਟ ਹੋ ਜਾਵੇਗੀ। ਇਸ ਸਾਲ ਦੇ ਵਿੱਚ ਲੱਗਭਗ 34 ਹਜ਼ਾਰ ਕਰੋੜ ਰੁਪਏ ਨੈਸ਼ਨਲ ਹਾਈਵੇ ਤੋਂ ਪ੍ਰਾਪਤ ਹੋਏ ਹਨ। ਪਿਛਲੇ ਸਾਲ ਇਹ ਰਕਮ 2400 ਕਰੋੜ ਰੁਪਏ ਸੀ।

Check Also

ਪੰਜਾਬ: ਪਾਰਕ ਚ ਹੋਇਆ ਵੱਡਾ ਖੌਫਨਾਕ ਕਾਂਡ , ਪੁਲਿਸ ਵਲੋਂ ਔਰਤ ਤੇ ਕੀਤਾ ਜਾ ਰਿਹਾ ਸ਼ੱਕ

ਆਈ ਤਾਜ਼ਾ ਵੱਡੀ ਖਬਰ  ਆਪਣੇ ਘਰ ਤੋਂ ਜਿੱਥੇ ਕੰਮ ਤੇ ਜਾਣ ਵਾਲੇ ਇਨਸਾਨ ਦਾ ਘਰ …