Breaking News

ਝੋਨੇ ਉੱਤੇ ਪੱਤਾ ਲਪੇਟ ਦੀ ਸਪਰੇਅ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਜਰੂਰ ਪੜੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਇਸ ਟਾਈਮ ‘ਤੇ ਝੋਨੇ ਵਿਚ ਪੱਤਾ ਲਪੇਟ ਦੀ ਕਾਫ਼ੀ ਸ਼ਿਕਾਇਤ ਆ ਰਹੀ ਹੈ| ਝੋਨੇ ਦੇ ਨਿਸਾਰੇ ਤੋਂ ਪਹਿਲਾਂ ਜਿੰਨੀ ਮਰਜ਼ੀ ਪੱਤਾ ਲਪੇਟ ਪੈ ਜਾਵੇ, ਉਹ ਝੋਨੇ ਦੇ ਝਾੜ ‘ਤੇ ਕੋਈ ਅਸਰ ਨਹੀਂ ਪਾਉਂਦੀ| ਹਾਲਾਂਕਿ ਝੋਨਾ ਨਿਸਰਣ ਤੋਂ ਬਾਅਦ ਜੇਕਰ ਝੰਡਾ ਪੱਤਾ ਤੇ ਉਸ ਦੇ ਹੇਠਲੇ ਦੋ ਪੱਤਿਆਂ ਨੂੰ ਪੱਤਾ ਲਪੇਟ ਨੁਕਸਾਨ ਕਰਦੀ ਹੈ ਤਾਂ ਉਸ ਨਾਲ ਝਾੜ ‘ਤੇ ਜ਼ਰੂਰ ਅਸਰ ਹੁੰਦਾ ਹੈ|Image result for punjab rice farming spray

ਪ੍ਰੰਤੂ ਇਹ ਜੋ ਸ਼ੁਰੂਆਤੀ ਦੌਰ ਵਿਚ ਪੱਤਾ ਲਪੇਟ ਆਈ ਹੈ, ਇਸਦਾ ਝੋਨੇ ਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ| ਇਸ ਲਈ ਇਸ ‘ਤੇ ਕੋਈ ਜ਼ਹਿਰ ਵਰਤਣ ਦੀ ਲੋੜ ਨਹੀਂ ਹੈ| ਇਹ ਆਪਣੇ ਆਪ ਆਈ ਹੈ ਤੇ ਪਿਛਲੇ 7-8 ਦਿਨਾਂ ਤੋਂ ਖੇਤਾਂ ਵਿਚ ਹੈ| ਤੇ ਆਉਣ ਵਾਲੇ 8-10 ਦਿਨਾਂ ‘ਚ ਆਪ ਹੀ ਖਤਮ ਹੋ ਜਾਵੇਗੀ| ਜਿਵੇਂ ਜਿਵੇਂ ਜਿਹੜੇ ਇਲਾਕੇ ਵਿਚ ਮੀਂਹ ਪੈ ਰਿਹਾ ਹੈ ਜਾਂ ਤੇਜ਼ ਹਵਾਵਾਂ ਨਾਲ ਇਹ ਕਾਫ਼ੀ ਮਾਤਰਾ ਵਿਚ ਖਤਮ ਹੋ ਗਈ ਹੈ|Image result for punjab rice farming spray

ਸ਼ੁਰੂ ਵਿਚ ਇਹ ਭੋਜਨ ਜ਼ਿਆਦਾ ਖਾਂਦੀ ਹੈ , ਫਰ ਹੌਲੀ ਹੌਲੀ ਖੁਰਾਕ ਘਟਾ ਦਿੰਦੀ ਹੈ ਜਾਂ ਬੰਦ ਕਰ ਦਿੰਦੀ ਹੈ| 5-7 ਦਿਨਾਂ ਬਾਅਦ ਭਮੱਕੜ ਨਿਕਲਦਾ ਹੈ| ਟਾਈਮ-2 ‘ਤੇ ਭਮੱਕੜ ਤੇ ਸੁੰਡੀ ਮਰਦੇ ਰਹਿੰਦੇ ਹਨ| ਇਹ ਸੁੰਡੀ ਥੋੜੀ ਜਹੀ ਬਾਰਿਸ਼ ਜਾਂ ਹਵਾ ਨਾਲ ਮਰ ਜਾਂਦੀ ਹੈ ਕਿਉਂਕਿ ਇਸ ਸੁੰਡੀ ਦੇ ਪੈਰ ਨਹੀਂ ਹੁੰਦੇ ਕਿ ਇਹ ਪੱਤੇ ਨਾਲ ਚਿਪਕ ਜਾਵੇ|Image result for punjab rice farming spray

ਬਹੁਤੇ ਕਿਸਾਨ ਵੀਰ ਪੱਤਾ ਲਪੇਟ ਵਾਲਾ ਪੱਤਾ ਖੋਲ ਕੇ ਇਸਦੀਆਂ ਕਾਲ਼ੇ ਜਾਂ ਹਰੇ ਰੰਗ ਦੀਆਂ ਮੀਂਗਣਾਂ ਜਾਂ ਵੇਸਟ ਵੇਖ ਕੇ ਇਹ ਸੋਚ ਲੈਂਦੇ ਹਨ ਕਿ ਪੱਤਾ ਲਪੇਟ ਆਂਡੇ ਦੇ ਰਹੀ ਹੈ ਅਤੇ ਇਹ ਹੋਰ ਜ਼ਿਆਦਾ ਵੱਧ ਜਾਵੇਗੀ ਤੇ ਝੋਨਾ ਖਾ ਜਾਵੇਗੀ| ਇਹ ਹਰੇ ਰੰਗ ਦੇ ਪੱਤਾ ਲਪੇਟ ਦੀ ਸੁੰਡੀ ਦੇ ਆਂਡੇ ਨਹੀਂ ਹੁੰਦੇ ਅਤੇ ਨਾ ਹੀ ਇਹ ਸੁੰਡੀ ਆਂਡੇ ਦਿੰਦੀ ਹੈ , ਇਹ ਇਸਦੀ ਵੇਸਟ (ਲੈਟਰਿੰਗ) ਹੁੰਦੀ ਹੈ|Image result for punjab rice farming spray

ਸੋ ਕਿਸਾਨ ਵੀਰੋ! ਇਨ੍ਹਾਂ ਦਿਨਾਂ ਵਿਚ ਆਈ ਹੋਈ ਪੱਤਾ ਲਪੇਟ ਤੋਂ ਘਬਰਾਉਣ ਦੀ ਲੋੜ ਨਹੀਂ, ਜਿਵੇਂ ਹੀ ਹਵਾ ਚੱਲੇਗੀ ਜਾਂ ਮੀਂਹ ਪਵੇਗਾ ਇਹ ਮਰ ਜਾਵੇਗੀ| ਜੇਕਰ ਸਪਰੇ ਵੀ ਕਰਦੇ ਹੋ, ਇਹ ਜਲਦੀ ਨਹੀਂ ਮਰੇਗੀ, ਘਟੋ-ਘੱਟ 2-3 ਸਪਰੇਆਂ ਕਰਨੀਆਂ ਪੈਣਗੀਆਂ| ਜਿਸ ਨਾਲ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਹੁੰਦਾ ਹੈ| ਜਦਕਿ ਇਹ ਸੁੰਡੀ ਸਾਡੇ ਖੇਤ ਨੂੰ ਕੋਈ ਆਰਥਿਕ ਨੁਕਸਾਨ ਨਹੀਂ ਕਰ ਰਹੀ ਤਾਂ ਇਸਦੇ ਲਈ ਫਾਲਤੂ ਜ਼ਹਿਰਾਂ ‘ਤੇ ਖਰਚ ਕਰਨ ਦੀ ਕੋਈ ਲੋੜ ਨਹੀਂ ਹੈ|ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਖੇਤੀਬਾੜੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

Check Also

ਪੰਜਾਬ ਚ 5 ਅਪ੍ਰੈਲ ਨੂੰ ਏਨੇ ਘੰਟਿਆਂ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ ਕਿਸਾਨੀ ਸੰਘਰਸ਼ ਨੂੰ ਲੈ ਕੇ ਪਹਿਲਾਂ ਹੀ ਦੇਸ਼ ਦੀ ਸਿਆਸਤ ਗਰਮਾਈ …