Breaking News

ਜੇਲ ਚ ਬੰਦ ਨਵਜੋਤ ਸਿੱਧੂ ਨੂੰ ਲੈਕੇ ਆਈ ਵੱਡੀ ਤਾਜਾ ਖਬਰ, ਇਸ ਤਰੀਕ ਨੂੰ ਹੋ ਸਕਦੀ ਰਿਹਾਈ

ਆਈ ਤਾਜਾ ਵੱਡੀ ਖਬਰ 

ਜਿਥੇ ਇੱਕ ਪਾਸੇ ਵੱਖ ਵੱਖ ਮੁਦਿਆਂ ਨੂੰ ਲੈ ਕੇ ਪੰਜਾਬ ਦੀ ਸਿਆਸਤ ਭੱਖੀ ਹੋਈ ਹੈ , ਸਿਆਸੀ ਲੀਡਰ ਇਕਦੂਜੇ ਤੇ ਤੰਜ ਕੱਸਦੇ ਨਜ਼ਰ ਆ ਰਹੇ ਨੇ ਇਸੇ ਵਿਚਾਲੇ ਕਾਂਗਰਸੀ ਆਗੂ ਨਵਜੋਤ ਸਿੱਧੂ ਦੀ ਜੇਲ ਚ ਬੰਦ ਨੇ ,ਉਹਨਾਂ ਨੂੰ ਲੈਕੇ ਵੱਡੀ ਤਾਜਾ ਖਬਰ ਆਈ ਹੈ , ਕਿਉਕਿ ਓਹਨਾ ਦੀ ਰਿਹਾਈ ਦੀ ਖਬਰ ਸਾਹਮਣੇ ਆਈ ਹੈ ,ਦੱਸਦਿਆਂ ਜੇਲ ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਇੱਕ ਅਪ੍ਰੈਲ ਨੂੰ ਰਿਹਾਅ ਕੀਤਾ ਜਾ ਸਕਦਾ ਸੂਤਰਾਂ ਦੇ ਹਵਾਲ਼ੇ ਤੋਂ ਇਹ ਖ਼ਬਰ ਮਿਲੀ ਹੈ ।

ਦਰਅਸਲ ਜਦੋ ਦੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਜੇਲ ਗਏ ਨੇ ਉਦੋਂ ਤੋਂ ਉਹਨਾਂ ਨੇ ਆਪਣੀ ਸਜ਼ਾ ਦੇ ਦੌਰਾਨ ਕੋਈ ਛੁੱਟੀ ਨਹੀਂ ਲਈ ਜਿਸ ਕਰ ਕੇ ਉਨ੍ਹਾਂ ਨੂੰ ਇਹ ਫਾਇਦਾ ਮਿਲ ਸਕਦਾ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੁਝ ਸਮਾਂ ਪਹਿਲਾ ਸਿੱਧੂ ਨੂੰ ਰਿਹਾਈ ਮਿਲਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ । ਪਰ ਉਸ ਸਮੇ ਕੈਬਨਿਟ ਨੂੰ ਭੇਜੀ ਫਾਇਲ ਚ ਸਿੱਧੂ ਦਾ ਨਾਲ ਨਾ ਹੋਣ ਕਾਰਨ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ ਸੀ ।

ਦੱਸ ਦਈਏ ਰੋਡ ਰੇਜ ਮਾਮਲੇ ਚ ਨਵਜੋਤ ਸਿੱਧੂ ਨੂੰ ਇੱਕ ਸਾਲ ਲਈ ਜੇਲ੍ਹ ਭੇਜਿਆ ਗਿਆ ਸੀ, ਪਰ ਉਨ੍ਹਾਂ ਨੂੰ ਆਪਣੀ ਰਿਹਾਈ ਦੇ ਲਈ ਮਈ 2023 ਤੱਕ ਦਾ ਇੰਤਜ਼ਾਰ ਕਰਨਾ ਹੋਵੇਗਾ । ਇਸੇ ਵਿਚਾਲੇ ਓਹਨਾ ਦੀ ਰਿਹਾਈ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆਈ , ਕਿ ਉਨ੍ਹਾਂ ਨੇ ਆਪਣੀ ਸਜ਼ਾ ਦੌਰਾਨ ਕੋਈ ਵੀ ਛੁੱਟੀ ਨਹੀਂ ਲਈ , ਜਿਸ ਦੇ ਚੱਲਦਿਆਂ ਇੱਕ ਹਫਤੇ ਤੇ ਬਾਕੀ ਸਰਕਾਰੀ ਛੁੱਟੀਆਂ ਨੂੰ ਕੱਟ ਦਿੱਤਾ ਜਾਵੇ ਤਾਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਨੂੰ 1 ਅਪ੍ਰੈਲ 2023 ਨੂੰ ਰਿਹਾਅ ਕੀਤਾ ਜਾ ਸਕਦਾ ਹੈ।

ਹਾਲਾਂਕਿ ਇਸਨੂੰ ਲੈ ਕੇ ਸਦਾ ਚੈਨਲ ਕਿਸੇ ਪ੍ਰਕਾਰ ਦੀ ਪੁਸ਼ਟੀ ਨਹੀਂ ਕਰਦਾ ਪਰ ਸੋਸ਼ਲ ਮੀਡਿਆ ਤੇ ਇਹ ਜਾਣਕਾਰੀ ਤੇਜ਼ੀ ਨਾਲ ਫੈਲ ਰਹੀ ਹੈ , ਸੋ ਇਸ ਖਬਰ ਬਾਬਤ ਜਿਹੜਾ ਵੀ update ਮਿਲਦਾ ਹੈ ਜਲਦੀ ਹੀ ਤੁਹਾਡੇ ਰੂਬਰੂ ਕਰਾਂਗੇ l

Check Also

ਪੰਜਾਬ ਚ ਇਥੇ ਵਾਪਰੇ ਦਰਦਨਾਕ ਹਾਦਸੇ ਚ ਮਾਪਿਆਂ ਦੇ ਨੌਜਵਾਨ ਮੁੰਡੇ ਦੀ ਹੋਈ ਮੌਤ , ਘਰ ਚ ਪਸਰਿਆ ਮਾਤਮ

ਆਈ ਤਾਜਾ ਵੱਡੀ ਖਬਰ  ਪੰਜਾਬ ਅੰਦਰ ਸੜਕੀ ਹਾਦਸਾ ਵਿੱਚ ਹਰ ਰੋਜ਼ ਇਜਾਫਾ ਹੁੰਦਾ ਜਾ ਰਿਹਾ …