Breaking News

ਜਸਟਿਨ ਟਰੂਡੋ ਦੇ ਪ੍ਰਸੰਸਕਾਂ ਲਈ ਮਾੜੀ ਖਬਰ 23 ਸਤੰਬਰ ਨੂੰ ਹੋ ਸਕਦਾ ਹੈ ਇਹ ਵੱਡਾ ਫੈਸਲਾ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਤੋਂ ਆ ਰਹੀ ਹੈ ਜਿਥੇ 23 ਤਰੀਕ ਨੂੰ ਇਕ ਵੱਡਾ ਫੈਸਲਾ ਆ ਸਕਦਾ ਹੈ ਜਿਸ ਨਾਲ ਜਸਟਿਨ ਟਰੂਡੋ ਦੇ ਪ੍ਰਸੰਸਕਾਂ ਨੂੰ ਵੱਡਾ ਝਟਕਾ ਲਗ ਸਕਦਾ ਹੈ। ਟਰੂਡੋ ਸਰਕਾਰ ਕੋਲ ਪੂਰਨ ਬਹੁਮਤ ਨਹੀਂ ਹੈ। ਇਸ ਲਈ ਇਹ 23 ਤਰੀਕ ਟਰੂਡੋ ਸਰਕਾਰ ਲਈ ਖਾਸ ਹੈ।

ਬੁੱਧਵਾਰ 23 ਸਤੰਬਰ ਨੂੰ ਸੰਸਦ ‘ਚ ਟਰੂਡੋ ਸਰਕਾਰ ਦਾ ਭਾਸ਼ਣ ਹੋਣਾ ਹੈ। ਇਸ ਦੌਰਾਨ ਟਰੂਡੋ ਸਰਕਾਰ ਲਈ ਭਰੋਸੇ ਦੀ ਵੋਟ ਹਾਸਲ ਕਰਨਾ ਵੀ ਜ਼ਰੂਰੀ ਹੋਵੇਗਾ। ਜੇਕਰ ਲਿਬਰਲ ਸਰਕਾਰ ਅਜਿਹਾ ਕਰਨ ‘ਚ ਸਫਲ ਨਾ ਹੋਈ ਤਾਂ ਮੱਧਕਾਲੀ ਚੋਣਾਂ ਲਈ ਰਾਹ ਪੱਧਰਾ ਹੋ ਜਾਵੇਗਾ।ਲਿਬਰਲ ਸਰਕਾਰ ਕੋਲ ਸੰਸਦ ਵਿਚ ਬਹੁਮਤ ਨਹੀਂ ਹੈ। ਟਰੂਡੋ ਸਰਕਾਰ ਨੂੰ ਭਰੋਸੇ ਦੀ ਵੋਟ ਵਿਚ ਜਿੱਤ ਹਾਸਲ ਕਰਨ ਲਈ ਐੱਨ. ਡੀ. ਪੀ. ਜਾਂ ਬਲਾਕ ਕਿਊਬਿਕ ਵਿਚੋਂ ਕਿਸੇ ਦੀ ਹਮਾਇਤ ਦੀ ਲੋੜ ਹੋਵੇਗੀ, ਦੂਜੇ ਪਾਸੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲਿਬਰਲ ਪਾਰਟੀ ਜਲਦ ਤੋਂ ਜਲਦ ਚੋਣਾਂ ਚਾਹੁੰਦੀ ਹੈ। ਲਿਬਰਲ ਪਾਰਟੀ ਦੁਬਾਰਾ ਚੋਣਾਂ ਵਿਚ ਬਹੁਮਤ ਨਾਲ ਵਾਪਸ ਸੱਤਾ ‘ਤੇ ਕਾਬਜ਼ ਹੋਣ ਦਾ ਸੁਪਨਾ ਦੇਖ ਰਹੀ ਹੈ।

ਹਾਲਾਂਕਿ 23 ਸਤੰਬਰ ਨੂੰ ਸੰਸਦ ਵਿਚ ਟਰੂਡੋ ਸਰਕਾਰ ਦੇ ਹੋਣ ਵਾਲੇ ਭਾਸ਼ਣ ਨੂੰ ਐੱਨ. ਡੀ. ਪੀ. ਦਾ ਸਮਰਥਨ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਇਸ ਲਈ ਜਗਮੀਤ ਸਿੰਘ ਦੀ ਪਾਰਟੀ ਕੁਝ ਸ਼ਰਤਾਂ ਰੱਖ ਰਹੀ ਹੈ, ਜਿਨ੍ਹਾਂ ਵਿਚ ਇਕ ਸ਼ਰਤ ਇਹ ਹੈ ਕਿ ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਦੀ ਰਕਮ 2000 ਡਾਲਰ ਤੋਂ ਨਾ ਘਟਾਈ ਜਾਵੇ।

ਕੈਨੇਡਾ ਐਮਰਜੈਂਸੀ ਰਿਸਪਾਂਸ ਬੈਨੀਫਿਟ ਸਕੀਮ ਕੋਰੋਨਾ ਵਾਇਰਸ ਤਾਲਾਬੰਦੀ ਕਾਰਨ ਪ੍ਰਭਾਵਿਤ ਹੋਏ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਸੀ, ਤਾਂ ਜੋ ਉਨ੍ਹਾਂ ਨੂੰ ਵਿੱਤੀ ਸਹਾਇਤਾ ਮਿਲ ਸਕੇ। ਇਸ ਦੇ ਨਾਲ ਹੀ ਜਗਮੀਤ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ ਚੋਣਾਂ ਲਈ ਵੀ ਪੂਰੀ ਤਰ੍ਹਾਂ ਤਿਆਰ ਹੈ ਪਰ ਕੋਰੋਨਾ ਵਾਇਰਸ ਦੌਰਾਨ ਮੱਧਕਾਲੀ ਚੋਣਾਂ ਕਰਵਾਉਣਾ ਸਾਡਾ ਮਕਸਦ ਨਹੀਂ ਹੈ।
ਜੇਕਰ ਲਿਬਰਲ ਭਰੋਸੇ ਦੀ ਵੋਟ ਜਿੱਤ ਜਾਂਦੇ ਹਨ ਤਾਂ ਉਨ੍ਹਾਂ ਨੂੰ ‘ਵੀ ਚੈਰਿਟੀ’ (We Charity) ਘੋਟਾਲੇ ‘ਤੇ ਸਵਾਲਾਂ ਦੇ ਜਵਾਬ ਵੀ ਦੇਣੇ ਹੋਣਗੇ। ਉੱਥੇ ਹੀ ਕਿਹਾ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਓ ਟੂਲ ਤੇ ਬਲਾਕਸ ਕਿਊਬਿਕ ਲੀਡਰ ਫਰੈਂਕੋਇਸ ਬਲੈਂਸ਼ਟ ਭਾਸ਼ਣ ਵਿਚ ਸ਼ਾਮਲ ਨਹੀਂ ਹੋਣਗੇ ਕਿਉਂਕਿ ਕੋਰੋਨਾ ਕਾਰਨ ਉਹ ਇਕਾਂਤਵਾਸ ਹਨ।

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …