Breaking News

ਜਦੋ ਅੱਜ ਅਚਾਨਕ ਸੁਖਬੀਰ ਬਾਦਲ ਦੇ ਕੋਲ ਆ ਕੇ ਇਕ ਔਰਤ ਨੇ ਰੋਇਆ ਆਪਣਾ ਰੋਣਾ – ਕੀਤਾ ਇਹ ਖੁਲਾਸਾ

ਆਈ ਤਾਜਾ ਵੱਡੀ ਖਬਰ

ਇਸ ਸਮੇਂ ਪੰਜਾਬ ਦੀ ਸਿਆਸਤ ਕਾਫੀ ਗਰਮਾਈ ਹੋਈ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਲੋਕਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਲੋਕਾਂ ਨਾਲ ਕਈ ਤਰ੍ਹਾਂ ਦੇ ਵਾਅਦੇ ਵੀ ਕੀਤੇ ਜਾ ਰਹੇ ਹਨ। ਬਹੁਤ ਸਾਰੀਆਂ ਪਾਰਟੀਆਂ ਦੇ ਵਿਧਾਇਕ ਅਤੇ ਵਰਕਰ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਸਰੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ। ਅਜਿਹਾ ਸਿਲਸਿਲਾ ਕਾਫੀ ਦਿਨਾਂ ਤੋਂ ਚਲਦਾ ਆ ਰਿਹਾ ਹੈ। ਬਹੁਤ ਸਾਰੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਵੀ ਪਾਰਟੀਆਂ ਵਿੱਚ ਬਦਲਾਅ ਹੋ ਰਿਹਾ ਹੈ ।

ਅੱਜ ਅਚਾਨਕ ਸੁਖਬੀਰ ਬਾਦਲ ਦੇ ਕੋਲ ਆ ਕੇ ਇਕ ਔਰਤ ਵੱਲੋਂ ਆਪਣਾ ਰੋਣਾ ਰੋਇਆ ਗਿਆ ਹੈ ਜਿਸ ਵੱਲੋਂ ਇਹ ਖੁਲਾਸਾ ਕੀਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਰੇਤ ਮਾਫੀਆ ਨਾਲ ਜੁੜੀਆਂ ਸਮੱਸਿਆਵਾਂ ਦਾ ਜਾਇਜ਼ਾ ਕਰਨ ਲਈ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁਕੇਰੀਆਂ ਖੇਤਰ ਵਿਚ ਗਏ ਸਨ ਉਸ ਸਮੇਂ ਇੱਕ ਬਜ਼ੁਰਗ ਔਰਤ ਵੱਲੋਂ ਉਨ੍ਹਾਂ ਕੋਲ ਆਪਣੀ ਸਮੱਸਿਆ ਨੂੰ ਲੈ ਕੇ ਰੋਣਾ ਰੋਇਆ ਗਿਆ। ਇਸ ਤੋਂ ਪਹਿਲਾਂ ਵੀ ਸੁਖਬੀਰ ਸਿੰਘ ਬੁੱਧਵਾਰ ਨੂੰ ਵੀ ਬਿਆਸ ਦਰਿਆ ਤੇ ਚੱਲ ਰਹੀ ਨਜਾਇਜ਼ ਮਾਇਨਿੰਗ ਦਾ ਜਾਇਜ਼ਾ ਲੈਣ ਗਏ ਸੀ ਅਤੇ ਉਨ੍ਹਾਂ ਵੱਲੋਂ ਇਸ ਮਾਈਨਿੰਗ ਨੂੰ ਨਜ਼ਾਇਜ਼ ਦੱਸਿਆ ਗਿਆ ਸੀ ਕਿਉਂਕਿ ਉਸ ਸਮੇਂ ਮੌਕੇ ਤੇ ਮੌਜੂਦ ਟਰੱਕ ਡਰਾਈਵਰ ਅਤੇ ਹੋਰ ਲੋਕਾਂ ਵੱਲੋਂ ਉਥੇ ਨਾ ਰੁਕ ਕੇ ਉੱਥੋਂ ਭੱਜ ਜਾਣਾ ਬਿਹਤਰ ਸਮਝਿਆ ਗਿਆ ਸੀ।

ਜਿਸ ਤੋਂ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਇਹ ਨਜਾਇਜ਼ ਮਾਨਿਗ ਹੋ ਰਹੀ ਹੈ । ਜੋ ਸੁਖਬੀਰ ਬਾਦਲ ਵੱਲੋਂ ਦੋਸ਼ ਲਗਾਏ ਗਏ ਸਨ ਅਤੇ ਇਸ ਬਾਬਤ ਸੁਖਬੀਰ ਬਾਦਲ ਉੱਪਰ ਥਾਣਾ ਬਿਆਸ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ, ਕਿ ਉਹ ਸਾਰੇ ਦੋਸ਼ ਬੇਬੁਨਿਆਦ ਹਨ। ਹੁਣ ਸੁਖਬੀਰ ਬਾਦਲ ਕੋਲ ਇਕ ਔਰਤ ਨੇ ਆਪਣੀ ਮਜਬੂਰੀ ਦਸਦੇ ਹੋਏ ਦੱਸਿਆ ਹੈ ਕਿ ਉਸ ਦੀ 25 ਏਕੜ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਹੈ। ਜਿਸ ਬਾਰੇ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋਈ

ਉਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪੱਤਰ ਭੇਜੇ ਗਏ ਸਨ ਪਰ ਉਨ੍ਹਾਂ ਵੱਲੋਂ ਵੀ ਕੁਝ ਨਹੀਂ ਕੀਤਾ ਗਿਆ ਉਸ ਔਰਤ ਨੇ ਦੱਸਿਆ ਕਿ ਉਸ ਕੋਲ ਹਰ ਇੱਕ ਚੀਜ਼ ਦਾ ਰਿਕਾਰਡ ਹੈ। ਉਸਨੇ ਆਖਿਆ ਕਿ ਮੈਂ ਇਸ ਸਬੰਧ ਵਿਚ ਕੱਲੀ ਧਰਨੇ ਦੇ ਚੁੱਕੀ ਹਾਂ, ਡੀ ਸੀ, ਐਸ ਡੀ ਐਮ ਕੋਲ ਵੀ ਪਹੁੰਚ ਕੀਤੀ ਪਰ ਕਿਤੇ ਵੀ ਸੁਣਵਾਈ ਨਹੀਂ ਹੋਈ। ਇਸ ਬਜ਼ੁਰਗ ਔਰਤ ਦੀ ਪਹਿਚਾਣ ਬੀਬੀ ਸੁਰਿੰਦਰ ਦੇਵੀ, ਸਿੰਧ ਵਾਲਾ ਪਿੰਡ ਵਜੋਂ ਹੋਈ ਹੈ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …