Breaking News

ਛੁੱਟੀਆਂ ਮਨਾਉਣ ਗਏ ਪਰਿਵਾਰ ਨਾਲ ਵਾਪਰਿਆ ਭਾਣਾ , ਮਹਿਲਾ ਸਮੇਤ 4 ਬੱਚੇ ਰੁੜ੍ਹੇ

ਆਈ ਤਾਜਾ ਵੱਡੀ ਖਬਰ 

ਗਰਮੀ ਦੀਆਂ ਛੁੱਟੀਆਂ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ l ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਵੱਧ ਰਹੀ ਗਰਮੀ ਦੇ ਚਲਦੇ ਪੰਜਾਬ ਦੇ ਵਿੱਚ ਗਰਮੀ ਦੀਆਂ ਛੁੱਟੀਆਂ ਪਹਿਲਾਂ ਹੀ ਐਲਾਨ ਦਿੱਤੀਆਂ ਸੀ ਤੇ ਇੱਕ ਮਹੀਨੇ ਤੋਂ ਜਿਆਦਾ ਦਿਨਾਂ ਤੱਕ ਛੁੱਟੀਆਂ ਰਹਿਣ ਕਾਰਨ ਬਚੇ ਆਪਣੇ ਰਿਸ਼ਤੇਦਾਰਾਂ ਦੇ ਤੇ ਪਹਾੜੀ ਇਲਾਕਿਆਂ ਦੇ ਵਿੱਚ ਘੁੰਮਣ ਗਏ ਹੋਏ ਸਨ l ਹਰੇਕ ਬੱਚੇ ਨੇ ਆਪਣੇ ਪਰਿਵਾਰ ਦੇ ਨਾਲ ਵੱਖਰੇ ਢੰਗ ਦੇ ਨਾਲ ਆਪਣੀਆਂ ਗਰਮੀ ਦੀਆਂ ਛੁੱਟੀਆਂ ਬਤਾਈਆਂ l ਹੁਣ ਸਕੂਲ ਖੁੱਲ ਚੁੱਕੇ ਹਨ l ਇਸੇ ਵਿਚਾਲੇ ਹੁਣ ਗਰਮੀ ਦੀਆਂ ਛੁੱਟੀਆਂ ਮਨਾਉਣਗੇ ਪਰਿਵਾਰ ਦੇ ਨਾਲ ਇੱਕ ਅਜਿਹਾ ਭਾਣਾ ਵਾਪਰ ਗਿਆ, ਜਿਸ ਕਾਰਨ ਮਹਿਲਾ ਸਮੇਤ ਚਾਰ ਬੱਚੇ ਪਾਣੀ ਵਿੱਚ ਰੁੜ ਗਏ l

ਹਾਦਸਾ ਮਹਾਰਾਸ਼ਟਰ ਦੇ ਪੁਣੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਲੋਨਾਵਾਲਾ ਹਿੱਲ ਸਟੇਸ਼ਨ ਦੇ ਨੇੜੇ ਵਾਪਰਿਆ। ਜਿੱਥੇ ਪਹਾੜੀ ਖੇਤਰ ਵਿੱਚ ਇੱਕ ਝਰਨੇ ਦੇ ਕੋਲ ਮੀਂਹ ਦਾ ਆਨੰਦ ਲੈਣ ਆਇਆ l ਇਹ ਪਰਿਵਾਰ ਕਾਫੀ ਖੁਸ਼ ਨਜ਼ਰ ਆਉਂਦਾ ਪਿਆ ਸੀ ਕਿ ਇਸੇ ਪਰਿਵਾਰ ਦੇ ਨਾਲ ਇਹ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਝਰਨੇ ‘ਚ ਇੱਕ ਔਰਤ ਤੇ ਚਾਰ ਬੱਚਿਆਂ ਸਮੇਤ ਪੰਜ ਲੋਕ ਵਹਿ ਗਏ। ਇਹ ਪਰਿਵਾਰ ਲੋਨਾਵਾਲਾ ਦੇ ਭੂਸ਼ੀ ਡੈਮ ਨੇੜੇ ਪਿਕਨਿਕ ਮਨਾਉਣ ਗਿਆ ਸੀ, ਪਰ ਇਹ ਉਨ੍ਹਾਂ ਦੀ ਆਖਰੀ ਪਿਕਨਿਕ ਸਾਬਤ ਹੋਈ।

ਕਦੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਇਹ ਪਰਿਵਾਰ ਇਸ ਤਰੀਕੇ ਦੇ ਨਾਲ ਖੁਸ਼ੀਆਂ ਮਨਾਉਣ ਦੇ ਲਈ ਤੇ ਆਪਣੇ ਪਰਿਵਾਰ ਦੇ ਨਾਲ ਸਮਾਪਤੀ ਕਰਨ ਦੇ ਲਈ ਇਹਨਾਂ ਪਹਾੜੀ ਇਲਾਕਿਆਂ ਦੇ ਵਿੱਚ ਆਇਆ, ਪਰ ਇੱਥੇ ਆ ਕੇ ਇਹ ਭਾਣਾ ਵਾਪਰ ਜਾਵੇਗਾ ਕਿ ਉਹਨਾਂ ਦਾ ਪੂਰਾ ਦਾ ਪੂਰਾ ਪਰਿਵਾਰ ਖਤਮ ਹੋ ਜਾਵੇਗਾ। l ਜਾਣਕਾਰੀ ਅਨੁਸਾਰ ਪੁਲਿਸ ਨੇ ਤੁਰੰਤ ਸਥਾਨਕ ਲੋਕਾਂ ਦੀ ਮਦਦ ਨਾਲ ਖੋਜ ਅਤੇ ਬਚਾਅ ਮੁਹਿੰਮ ਸ਼ੁਰੂ ਕੀਤੀ।

ਪਹਿਲੀਆਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅਤੇ ਬਾਕੀ ਦੀਆਂ ਤਿੰਨ ਲਾਸ਼ਾਂ ਅੱਜ ਸਵੇਰੇ ਬਰਾਮਦ ਕੀਤੀਆਂ ਗਈਆਂ। ਇਸ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਮਹਿਲਾ ਦੀ ਉਮਰ 40 ਅਤੇ ਬੱਚਿਆਂ ਦੀ ਉਮਰ 4 ਅਤੇ 9 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Check Also

ਪੰਜਾਬ : ਸਹੇਲੀ ਨੂੰ ਸੜਕ ਤੇ ਖੜੀ ਦੇਖ ਦਿੱਤੀ ਸੀ ਲਿਫਟ , ਪਰ ਕਿ ਪਤਾ ਸੀ ਅੱਗੇ ਉਡੀਕ ਰਹੀ ਮੌਤ

ਆਈ ਤਾਜਾ ਵੱਡੀ ਖਬਰ ਹਰ ਰੋਜ਼ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਸੜਕੀ ਹਾਦਸਿਆਂ ਦੀਆਂ ਖਬਰਾਂ …