Breaking News

ਚੋਟੀ ਦੀ ਮਸ਼ਹੂਰ ਪੰਜਾਬੀ ਗਾਇਕ ਮਿਸ ਪੂਜਾ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪੰਜਾਬੀ ਫ਼ਿਲਮੀ ਅਤੇ ਸੰਗੀਤਕ ਇੰਡਸਟਰੀ ਪਿਛਲੇ ਕੁੱਝ ਸਮੇਂ ਦੇ ਦੌਰਾਨ ਕਈ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਪਿਛਲੇ ਲੰਮੇ ਸਮੇਂ ਤੋਂ ਫਿਲਮੀ ਜਗਤ ਅਤੇ ਸੰਗੀਤਕ ਜਗਤ ਦੇ ਵਿਚ ਕੰਮ ਰੁਕਿਆ ਹੋਇਆ ਹੈ ਜਿਸ ਕਾਰਨ ਬਹੁਤ ਘਾਟਾ ਪੈ ਰਿਹਾ ਹੈ। ਦੂਜੇ ਪਾਸੇ ਇਸ ਹਲਾਤਾਂ ਦੇ ਚੱਲਦਿਆਂ ਹੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇਹ ਖ਼ਬਰ ਪੰਜਾਬੀ ਸੰਗੀਤਕ ਜਗਤ ਨਾਲ ਸੰਬੰਧਿਤ ਹੈ ਅਤੇ ਇਸ ਖਬਰ ਤੋਂ ਬਾਅਦ ਹਰ ਪਾਸੇ ਇਸ ਦੀ ਚਰਚਾ ਚੱਲ ਰਹੀ ਹੈ।ਪੰਜਾਬੀ ਸੰਗੀਤ ਜਗਤ ਦੀ ਪ੍ਰਸਿਧ ਹਸਤੀ ਮਿਸ ਪੂਜਾ ਨਾਲ ਸਬੰਧਤ ਇਹ ਵੱਡੀ ਖਬਰ ਸੰਬੰਧਿਤ ਹੈ।

ਦਰਅਸਲ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਿਸ ਪੂਜਾ ਨੂੰ ਹੁਣ ਹਿੰਦੁਸਤਾਨ ਗੌਰਵ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਮਿਸ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਆਪਣੇ ਸਰੋਤਿਆਂ ਨਾਲ ਸਾਂਝੀ ਕੀਤੀ। ਉਹ ਆਪਣੀ ਇਸ ਪੋਸਟ ਦੇ ਨਾਲ ਕੈਪਸ਼ਨ ਵਿੱਚ ਲਿਖਦੇ ਹਨ ਕਿ ਇਸ ਤਰ੍ਹਾਂ ਦਾ ਪੁਰਸਕਾਰ ਪ੍ਰਾਪਤ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਇਸ ਤੋਂ ਇਲਾਵਾ ਉਹ ਆਪਣੇ ਪਿਤਾ ਨੂੰ ਯਾਦ ਕਰਦੇ ਲਿਖਦੇ ਹਨ ਕਿ ਇਹ ਤੁਹਾਡੇ ਲਈ ਹੈ ਪਾਪਾ। ਮੈਂ ਤੁਹਾਨੂੰ ਸਾਡੀਆਂ ਅੱਖਾਂ ਵਿਚ ਹੰਝੂਆਂ ਨਾਲ ਮੁਸਕੁਰਾਉਂਦਾ ਵੇਖ ਸਕਦੀ ਹੈ। ਮਿਸ ਯੂ ਪਾਪਾ। ਇਸ ਤੋਂ ਇਲਾਵਾ ਉਹ ਲਿਖਦੇ ਹਨ ਕਿ ਸਰਬ-ਸ਼ਕਤੀਮਾਨ ਅਤੇ ਮੇਰੇ ਪਿਆਰੇ ਪ੍ਰਸੰਸਕਾਂ ਦਾ ਬਹੁਤ ਬਹੁਤ ਧੰਨਵਾਦ।

ਦੱਸ ਦਈਏ ਕਿ ਮਿਸ ਪੂਜਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਜਿਹੇ ਨਾਮ ਹੈ ਜਿਨ੍ਹਾਂ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੈ। ਇਸ ਸੰਗੀਤ ਦੇ ਸਫ਼ਰ ਵਿਚ ਉਹਨਾਂ ਨੇ ਬਹੁਤ ਨਿਮਾਣਾ ਖੱਟਿਆ ਹੈ। ਵੱਡੀ ਗਿਣਤੀ ਦੇ ਵਿੱਚ ਉਨ੍ਹਾਂ ਨੇ ਪੰਜਾਬੀ ਅਤੇ ਹਿੰਦੀ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਅਤੇ ਹਿੰਦੀ ਸੰਗੀਤਕ ਇੰਡਸਟਰੀ ਦੇ ਵਿੱਚ ਵੀ ਉਹਨਾਂ ਨੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੇ ਯੂਨੀਕੋਡ ਅਤੇ ਪੁਰਸਕਾਰ ਆਪਣੇ ਨਾਮ ਕੀਤੇ ਹਨ।

ਇਸ ਤੋ ਇਲਾਵਾ ਖਾਸ ਗੱਲ ਇਹ ਹੈ ਕਿ ਉਹਨਾਂ ਦਾ ਨਾਮ ਗਿੰਨੀਜ਼ ਬੁੱਕ ਆਫ ਰਿਕਾਰਡ ਵਿੱਚ ਵੀ ਸ਼ਾਮਲ ਹੋਇਆ ਹੈ। ਜਿਸ ਦੇ ਚੱਲਦਿਆਂ ਹੁਣ ਉਨ੍ਹਾਂ ਦੀਆਂ ਉਪਲਬਧੀਆਂ ਵਿਚ ਇੱਕ ਹੋਰ ਵੱਡਾ ਰਿਕਾਰਡ ਸ਼ਾਮਿਲ ਹੋ ਗਿਆ ਹੈ। ਦੱਸ ਦਈਏ ਕਿ ਇਸ ਪੁਰਸਕਾਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਮਿਸ ਪੂਜਾ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਅਤੇ ਉਹ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਪ੍ਰਸੰਸਕਾਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਸ਼ਾਹ ਗਈ ਹੈ ਅਤੇ ਹਰ ਕੋਈ ਉਹਨਾਂ ਨੂੰ ਵਧਾਈਆਂ ਦੇ ਰਿਹਾ ਹੈ।

Check Also

ਚਲ ਰਹੇ ਵਿਆਹ ਚ ਅਚਾਨਕ ਸੇਹਰਾ ਸਜਾਉਣ ਲਗੇ ਹੋਈ ਲਾੜੇ ਦੀ ਮੌਤ, ਖੁਸ਼ੀਆਂ ਬਦਲੀਆਂ ਮਾਤਮ ਚ

ਆਈ ਤਾਜਾ ਵੱਡੀ ਖਬਰ  ਵਿਆਹ ਦੇ ਮੌਕੇ ਤੇ ਜਿਥੇ ਪਰਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ …