Breaking News

ਚੋਟੀ ਦੀ ਮਸ਼ਹੂਰ ਅਦਾਕਾਰਾ ਨਾਲ ਵੱਜੀ ਵੱਡੀ ਠੱਗੀ, ਖੁਦ ਪੋਸਟ ਪਾ ਦਿੱਤੀ ਜਾਣਕਾਰੀ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ‘ਚ ਧੋਖਾਧੜੀ ਨਾਲ ਸਬੰਧਤ ਮਾਮਲਿਆਂ ਵਿੱਚ ਹਰ ਰੋਜ਼ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਠੱਗਾਂ ਵੱਲੋਂ ਵੱਖ ਵੱਖ ਢੰਗ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ । ਸੋਸ਼ਲ ਮੀਡੀਆ , ਟੀ ਵੀ ਸਕਰੀਨ ਤੇ ਅਖ਼ਬਾਰਾਂ ਦੇ ਵਿੱਚ ਅਜਿਹੇ ਮਾਮਲੇ ਅਕਸਰ ਹੀ ਵੇਖਣ ਨੂੰ ਮਿਲਦੇ ਰਹਿੰਦੇ ਹਨ । ਹਾਲ ਹੀ ਵਿੱਚ ਇੱਕ ਵੱਡੇ ਧੋਖਾਧੜੀ ਮਾਮਲੇ ਦਾ ਸ਼ਿਕਾਰ ਹੋਈ ਹੈ ਇਕ ਟੀ ਵੀ ਅਦਾਕਾਰ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੁੰਡਲੀ ਭਾਗਿਆ ਵਿਚ ਕੰਮ ਕਰਨ ਵਾਲੀ ਸ਼੍ਰਧਾ ਆਰਿਆ ਨਾਲ ਧੋਖਾਧੜੀ ਹੋ ਗਈ ਹੈ । ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਸਾਂਝੀ ਕੀਤੀ ।

ਜ਼ਿਕਰਯੋਗ ਹੈ ਕਿ ਸ਼ਰਧਾ ਆਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਤੇ ਇਕ ਸਟੋਰੀ ਅਤੇ ਪੋਸਟ ਸਾਂਝੀ ਕੀਤੀ , ਜਿਸ ਵਿਚ ਉਨ੍ਹਾਂ ਲਿਖਿਆ ਕਿ ਜਿਸ ਇੰਟੀਰੀਅਰ ਡਿਜ਼ਾਈਨਰ ਤੇ ਮੈਨੂੰ ਲੱਗਿਆ ਕਿ ਮੈਂ ਭਰੋਸਾ ਕਰ ਸਕਦੇ ਹਾਂ ਉਸ ਨੇ ਮੇਰਾ ਭਰੋਸਾ ਤੋੜ ਦਿੱਤਾ । ਉਹ ਮੇਰੇ ਘਰ ਦੀਆਂ ਚੀਜ਼ਾਂ ਅਤੇ ਫਿਟਿੰਗ ਸਮੇਤ ਕਈ ਸਾਮਾਨ ਲੈ ਕੇ ਭੱਜ ਗਿਆ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਜਦੋਂ ਮੈਂ ਉਸ ਨੂੰ ਨੱਬੇ ਫੀਸਦੀ ਪੇਮੇਂਟ ਕਰ ਚੁੱਕੀ ਸੀ , ਜਿੰਨੀ ਉਸ ਨੇ ਮੈਨੂੰ ਕਹੀ ਸੀ। ਉਨ੍ਹਾਂ ਕਿਹਾ ਵਿਸ਼ਵਾਸ ਨਹੀਂ ਕਰ ਸਕਦੀ ਕਿ ਮੇਰੇ ਨਾਲ ਅਜਿਹਾ ਹੋਇਆ ਹੈ, ਮੈਂ ਉਸ ਸਮੇਂ ਉਥੇ ਨਹੀਂ ਸੀ ਜਦੋਂ ਇਹ ਘਟਨਾ ਵਾਪਰੀ ਸੀ ।

ਇਸ ਦੌਰਾਨ ਹੀ ਅਦਾਕਾਰਾ ਦੇ ਵੱਲੋਂ ਕਿਹਾ ਗਿਆ ਕਿ ਮੈਂ ਛੁੱਟੀਆਂ ਤੇ ਵਿਸ਼ਾਖਾਪਟਨਮ ਗਈ ਸੀ ਅਤੇ ਹੁਣ ਮੁੰਬਈ ਵਾਪਸ ਆ ਗਈ ,ਮੈਂ ਕੁੰਡਲੀ ਭਾਗਿਆ ਦੇ ਸੈੱਟ ਦੇ ਨਾਲ ਸ਼ੂਟ ਤੇ ਗਈ ਸੀ । ਇਸੇ ਵਿਚਾਲੇ ਮੇਰੇ ਘਰ ਪਾਪਾ ਘਰ ਦੇਖਣ ਲਈ ਗਏ ਸਨ ਕਿ ਕਿੰਨਾ ਕੁ ਹੋ ਚੁੱਕਿਆ ਹੈ ਪਰ ਉੱਥੇ ਪਹੁੰਚ ਕੇ ਸਥਿਤੀ ਕੁਝ ਵੱਖਰੀ ਹੀ ਸੀ , ਉਥੇ ਦੀ ਸਥਿਤੀ ਸਮਝ ਗਏ ਸਨ ਕਿ ਉਹ ਇੰਟੀਰੀਅਰ ਡਿਜ਼ਾਈਨਰ ਭੱਜ ਚੁੱਕਾ ਹੈ।

ਨਾਲ ਉਹ ਸਾਰੇ ਇਲੈਕਟ੍ਰੋਨਿਕਲ ਆਈਟਸਮ ਅਤੇ ਦੂਜੇ ਮੈਟੀਰੀਅਲ ਵੀ ਲੈ ਕੇ ਭੱਜਿਆ। ਉਨ੍ਹਾਂ ਕਿਹਾ ਕਿ ਅਸੀਂ ਇਸ ਬਾਬਤ ਪੁਲੀਸ ਨੂੰ ਜਾਣਕਾਰੀ ਦੇ ਦਿੱਤੀ ਹੈ ਤੇ ਉਮੀਦ ਹੈ ਕਿ ਪੁਲੀਸ ਸਾਡੀ ਮਦਦ ਸ਼ੁਰੂ ਕਰੇਗੀ ।

Check Also

ਪੰਜਾਬ ਚ ਇਥੇ 2 ਭਰਾਵਾਂ ਨਾਲ ਵਾਪਰੇ ਭਿਆਨਕ ਹਾਦਸੇ ਚ ਹੋਈ 1 ਭਰਾ ਦੀ ਹੋਈ ਮੌਤ, ਛਾਇਆ ਸੋਗ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਅੱਜ ਇਥੇ ਸੜਕ ਹਾਦਸਿਆਂ ਵਿੱਚ ਵਾਧਾ ਹੋਇਆ ਹੈ ਉੱਥੇ ਹੀ ਬਹੁਤ …