Breaking News

ਚੋਟੀ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕ ਦੀ ਹੋਈ ਅਚਾਨਕ ਮੌਤ, ਮਨੋਰੰਜਨ ਜਗਤ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਪਰਮਾਤਮਾ ਹਰੇਕ ਮਨੁੱਖ ਵਿੱਚ ਕੋਈ ਨਾ ਕੋਈ ਕਲਾ ਭਰ ਕੇ ਜ਼ਰੂਰ ਭੇਜਦਾ ਹੈ । ਬੱਸ ਫਰਕ ਏਨਾ ਹੁੰਦਾ ਹੈ ਕਿ ਮਨੁੱਖ ਨੂੰ ਆਪਣੇ ਇਸ ਟੈਲੇਂਟ ਦੀ ਪਰਖ ਕਰ ਕੇ ਅੱਗੇ ਵਧਣਾ ਚਾਹੀਦਾ ਹੈ । ਬਹੁਤ ਸਾਰੇ ਲੋਕਾਂ ਨੇ ਵੱਖ ਵੱਖ ਖੇਤਰਾਂ ਵਿੱਚ ਆਪਣੇ ਟੈਲੇਂਟ ਜ਼ਰੀਏ ਬਹੁਤ ਜ਼ਿਆਦਾ ਨਾਮ ਕਮਾਇਆ ਹੈ । ਪਰ ਜਦੋਂ ਇਹ ਸ਼ਖ਼ਸੀਅਤਾਂ ਕਿਸੇ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਜਾਦੀਆਂ ਹਨ ਤਾਂ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿੱਚ ਇਕ ਸੋਗ ਦੀ ਲਹਿਰ ਛਾ ਜਾਂਦੀ ਹੈ । ਅਜਿਹੀ ਹੀ ਸੋਗ ਦੀ ਲਹਿਰ ਫੈਲੀ ਹੋਈ ਹੈ ਮਨੋਰੰਜਨ ਜਗਤ ਵਿੱਚ, ਇਕ ਚੋਟੀ ਦੀ ਮਸ਼ਹੂਰ ਅਦਾਕਾਰਾ ਤੇ ਗਾਇਕਾ ਦੀ ਅਚਾਨਕ ਮੌਤ ਨੇ ਸਭ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਹੈ ।

ਦਰਅਸਲ ਚਾਰ ਵਾਰ ਗ੍ਰੈਮੀ ਪੁਰਸਕਾਰ ਜਿੱਤਣ ਵਾਲੀ ਗਾਇਕਾ ਅਤੇ ਅਦਾਕਾਰਾ ਓਲਿਵੀਆ ਨਿਊਟਨ ਜ਼ੋਨ ਦਾ ਅੱਜ ਦੇਹਾਂਤ ਹੋ ਗਿਆ । 73 ਸਾਲਾਂ ਦੀ ਉਮਰ ਵਿੱਚ ਉਹ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਈ । ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਇਹ ਅਦਾਕਾਰਾ ਤੇ ਗਾਇਕਾ ਕਾਫ਼ੀ ਲੰਬੇ ਸਮੇਂ ਤੋਂ ਬੀਮਾਰ ਸੀ ਤੇ ਉਨ੍ਹਾਂ ਦੀ ਮੌਤ ਬਾਰੇ ਉਨ੍ਹਾਂ ਦੇ ਪਤੀ ਵੱਲੋਂ ਖੁਦ ਇੰਸਟਾਗ੍ਰਾਮ ਅਕਾਊਂਟ ਉੱਪਰ ਇਕ ਪੋਸਟ ਸਾਂਝੀ ਕਰ ਕੇ ਦੱਸਿਆ ਗਿਆ ਤੇ ਉਨ੍ਹਾਂ ਵੱਲੋਂ ਇਸ ਪੋਸਟ ਵਿਚ ਲਿਖਿਆ ਗਿਆ ਕਿ “ਡੇਮ ਓਲੀਵੀਆ ਨਿਊਟਨ-ਜੌਨ ਦਾ ਅੱਜ ਸਵੇਰੇ ਦੱਖਣੀ ਕੈਲੀਫੋਰਨੀਆ ਵਿੱਚ ਦੇਹਾਂਤ ਹੋ ਗਿਆ।

ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰੋ।”ਆਪਣੇ ਬਿਆਨ ਵਿੱਚ, ਉਸਨੇ ਅੱਗੇ ਕਿਹਾ ਕਿ, ਓਲੀਵੀਆ 30 ਸਾਲਾਂ ਤੋਂ ਵੱਧ ਸਮੇਂ ਤੋਂ ਛਾਤੀ ਦੇ ਕੈਂਸਰ ਤੋਂ ਪੀੜਤ ਸੀ।

ਜ਼ਿਕਰਯੋਗ ਹੈ ਕਿ ਇਸ ਪੋਸਟ ਤੇ ਸਾਂਝਾ ਕਰਨ ਤੋਂ ਬਾਅਦ ਵੱਖ ਵੱਖ ਖੇਤਰ ਵਿਚ ਜੁੜੀਆਂ ਸ਼ਖ਼ਸੀਅਤਾਂ ਵੱਲੋਂ ਇਸ ਪੋਸਟ ਹੇਠਾਂ ਕੁਮੈਂਟ ਕਰ ਕੇ ਇਸ ਕਲਾਕਾਰ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ । ਉੱਥੇ ਹੀ ਇਸ ਕਲਾਕਾਰ ਨੂੰ ਚਾਹੁਣ ਵਾਲੇ ਲੋਕਾਂ ਵੱਲੋਂ ਅਲਿਵੀਆ ਨਿਊਟਨ ਜ਼ੋਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ।

Check Also

ਖੁਸ਼ੀਆਂ ਬਦਲੀਆਂ ਮਾਤਮ ਚ: ਹੱਸਦੇ ਖੇਡਦੇ ਨੌਜਵਾਨ ਮੁੰਡੇ ਹੋਈ ਮੌਤ ਤਾਂ ਸਦਮਾ ਨਾ ਸਹਾਰਦੇ ਪਿਤਾ ਨੇ ਵੀ ਤੋੜਿਆ ਦਮ

ਆਈ ਤਾਜ਼ਾ ਵੱਡੀ ਖਬਰ  ਇਹਨੀ ਦਿਨੀਂ ਜਿਥੇ ਦੇਸ਼ਾਂ ਅੰਦਰ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ …