Breaking News

ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦੀ ਨਿਕਲੀਆਂ ਧਾਹਾਂ, ਸੋਹਰਿਆਂ ਤੇ ਲਾਏ ਇਹ ਦੋਸ਼

ਆਈ ਤਾਜਾ ਵੱਡੀ ਖਬਰ 

ਕਹਿੰਦੇ ਦੁਨੀਆ ਦਾ ਸਭ ਤੋਂ ਔਖਾ ਕੰਮ ਹੈ ਇੱਕ ਦੀ ਨੂੰ ਵਿਦਾ ਕਰਨਾ , ਜਿਸ ਧੀ ਨੂੰ ਮਾਪੇ ਚਾਵਾਂ ਨਾਲ ਪੜਾਉਂਦੇ ,ਲਿਖਾਉਂਦੇ ਨੇ ਜਦੋ ਧੀ ਜਵਾਨ ਹੋ ਜਾਂਦੀ ਹੈ ਤਾਂ ਧੀ ਨੂੰ ਤੋਰਨਾ ਬੜਾ ਮੁਸ਼ਕਿਲਾਂ ਹੁੰਦਾ ਮਾਪਿਆਂ ਲਈ , ਪਰ ਜਦੋ ਧੀ ਨੂੰ ਸੋਹਰਿਆਂ ‘ਚ ਬਣਦਾ ਆਦਰ ਸਤਿਕਾਰ ਨਹੀਂ ਮਿਲਦਾ ਤੇ ਉਹਨਾਂ ਨੂੰ ਜਦੋ ਘੇਰਲੂ ਹਿੰਸਾ ਦਾ ਸ਼ਿਕਾਰ ਹੋਣਾ ਪੈਂਦਾ ਹੈ ਤਾ ਲਾਡਾ ਨਾਲ ਪਾਲੀਆਂ ਧੀਆਂ ਅਜਿਹੇ ਖੌਫਨਾਕ ਕਦਮ ਚੁੱਕਦੀਆਂ ਨੇ ,ਜਿਹੜੇ ਪਿੱਛੇ ਰਹਿੰਦੇ ਮਾਪਿਆਂ ਨੂੰ ਜ਼ਿੰਦਗੀ ਭਰ ਦਾ ਰੋਣਾ ਦੇ ਜਾਂਦੀਆਂ ਹਨ l

ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਚਾਵਾਂ ਨਾਲ ਵਿਆਹੀ ਧੀ ਦੀ ਲਾਸ਼ ਦੇਖ ਮਾਪਿਆਂ ਦੀ ਧਾਹਾਂ ਨਿਕਲ ਗਈਆਂ , ਤੇ ਕੁੜੀ ਦੇ ਸੋਹਰਿਆਂ ਤੇ ਵੀ ਵੱਡੇ ਦੋਸ਼ ਲਾਏ ਜਾ ਰਹੇ ਹਨ l ਮਾਮਲਾ ਪੱਟੀ ਦੇ ਅਧੀਨ ਆਉਂਦੇ ਪਿੰਡ ਸਭਰਾ ਦਾ ਹੈ ਜਿੱਥੇ ਇੱਕ ਵਿਆਹੁਤਾ ਕੁੜੀ ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਕੁੜੀ ਦੇ ਪੇਕੇ ਪਰਿਵਾਰ ਨੇ ਉਸਦੇ ਸਹੁਰਿਆ ‘ਤੇ ਉਸਨੂੰ ਦਾਜ ਦੀ ਬਲੀ ਚੜਾ ਦਿੱਤਾ ,ਇਹ ਇਲਜ਼ਾਮ ਲਗਾਇਆ । ਜਾਣਕਾਰੀ ਮੁਤਾਬਕ ਕੁੜੀ ਦੇ ਗਲੇ ਉਤੇ ਨਿਸ਼ਾਨ ਵੀ ਦੇਖਣ ਨੂੰ ਮਿਲੇ ਹਨ।

ਉਥੇ ਹੀ ਮ੍ਰਿਤਕਾ ਦੀ ਪਹਿਚਾਣ ਨਵਜੋਤ ਕੌਰ ਵਜੋਂ ਹੋਈ । ਉਥੇ ਹੀ ਇਸ ਘਟਨਾ ਸਬੰਧੀ ਨਵਜੋਤ ਕੌਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਦਾ ਢਾਈ ਸਾਲ ਪਹਿਲਾਂ ਬਲਰਾਜ ਸਿੰਘ ਨਾਲ ਵਿਆਹ ਹੋਇਆ ਸੀ, ਜਿਹੜਾ ਫੌਜ਼ ਵਿਚ ਨੌਕਰੀ ਕਰਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੁੜੀ ਦੇ ਸੋਹਰਿਆਂ ਵਲੋਂ ਗੱਡੀ ਦੀ ਮੰਗ ਕੀਤੀ ਜਾ ਰਹੀ ਸੀ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਵਿਆਹ ਮੌਕੇ ਵੀ ਧੀ ਨੂੰ ਕਾਫ਼ੀ ਦਾਜ ਦਿੱਤਾ, ਇਸ ਤੋਂ ਬਾਅਦ ਵੀ ਉਨ੍ਹਾਂ ਵੱਲੋਂ ਹੋਰ ਦਾਜ ਦੀ ਮੰਗ ਕੀਤੀ ਜਾਂਦੀ ਰਹੀ। ਜਿਸ ਤੋਂ ਤੰਗ ਆ ਕੇ ਕੁੜੀ ਵਾਲ ਖ਼ੁਦਕੁਸ਼ੀ ਕਰ ਲਈ ਗਈ , ਫਿਲਹਾਲ ਪੁਲਿਸ ਵਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ l

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …