ਆਈ ਤਾਜਾ ਵੱਡੀ ਖਬਰ
ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਨੂੰ ਪਾਉਣ ਦੀ ਲਾਲਸਾ ਗਲਤ ਨਹੀਂ ਹੁੰਦੀ ਜਦੋਂ ਤੱਕ ਇਸ ਨੂੰ ਪਾਉਣ ਦਾ ਢੰਗ ਨਾ ਬਦਲ ਜਾਵੇ। ਸਿੱਧੇ ਰਸਤੇ ਅਤੇ ਸਿੱਧੇ ਸ਼ਬਦਾਂ ਦੇ ਨਾਲ ਜਦੋਂ ਅਸੀਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੇ ਹਾਂ ਤਾਂ ਜ਼ਿਆਦਾ ਖੁਸ਼ੀ ਮਿਲਦੀ ਹੈ। ਭਾਵੇਂ ਇਸ ਕੰਮ ਲਈ ਸਾਨੂੰ ਜ਼ਿਆਦਾ ਸਮਾਂ ਅਤੇ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਪਰ ਇਸ ਦੇ ਮੁੱਲ ਅਤੇ ਇਸ ਦੀ ਅਹਿਮੀਅਤ ਦਾ ਸਿਰਫ ਵਿਜੇਤਾ ਨੂੰ ਹੀ ਪਤਾ ਹੁੰਦਾ ਹੈ।
ਪਰ ਕਈ ਵਾਰੀ ਚੀਜ਼ਾਂ ਨੂੰ ਆਸਾਨ ਕਰਨ ਲਈ ਸਾਡੇ ਵੱਲੋਂ ਚੋ- ਰੀ ਕੀਤੀ ਜਾਂਦੀ ਹੈ। ਅਸਾਨੀ ਨਾਲ ਅਤੇ ਘੱਟ ਸਮੇਂ ਵਿਚ ਚੋਰੀ ਕਰਕੇ ਅਸੀਂ ਕਈ ਚੀਜ਼ਾਂ ਦੀ ਪ੍ਰਾਪਤੀ ਕਰ ਸਕਦੇ ਹਾਂ। ਪਰ ਇਹ ਜ਼ਿਆਦਾ ਦੇਰ ਤੱਕ ਨਹੀ ਟਿਕਦੀਆਂ। ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਚੋਰੀਆਂ ਉੱਪਰ ਕਾਬੂ ਪਾਉਣ ਲਈ ਨਵੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤੇ ਆਉਣ ਵਾਲੇ 1 ਨਵੰਬਰ ਤੋਂ ਇੱਕ ਵਾਰ ਫਿਰ ਤੋਂ ਸਰਕਾਰ ਕੁਝ ਨਵਾਂ ਕਰਨ ਜਾ ਰਹੀ ਹੈ।
ਐਲਪੀਜੀ ਸਿਲੰਡਰ ਦੀ ਚੋਰੀ ਨੂੰ ਰੋਕਣ ਵਾਸਤੇ ਹੁਣ ਤੇਲ ਕੰਪਨੀਆਂ ਗ੍ਰਾਹਕਾਂ ਦੀ ਪਛਾਣ ਕਰਨ ਲਈ ਇੱਕ ਨਵਾਂ ਸਿਸਟਮ ਲਾਗੂ ਕਰਨ ਜਾ ਰਹੀ ਹੈ। ਜਿਸ ਦੌਰਾਨ ਉਹ ਡਿਲਿਵਰੀ ਕਰਨ ਲਈ ਕੰਪਨੀਆਂ DAC ਲਾਗੂ ਕਰਨ ਜਾ ਰਹੀਆਂ ਹਨ। DAC ਤੋਂ ਭਾਵ ਹੈ ਡਿਲਿਵਰੀ ਔਥੇਂਟੀਕੇਸ਼ਨ ਕੋਡ ਜਿਸ ਅਧੀਨ ਸਿਲੰਡਰ ਦੀ ਡਿਲਿਵਰੀ ਓਟੀਪੀ ਮੈਸੇਜ ਰਾਹੀਂ ਹੋਵੇਗੀ। ਹੁਣ ਜਦੋਂ ਵੀ ਡਿਲਿਵਰੀ ਕਰਨ ਵਾਲਾ ਆਦਮੀ ਸਿਲੰਡਰ ਲੈ ਕੇ ਘਰ ਪਹੁੰਚੇਗਾ ਤਾਂ ਤੁਹਾਨੂੰ ਓਟੀਪੀ ਜ਼ਰੀਏ ਇਸ ਨੂੰ ਵੇਰੀਫਾਈ ਕਰਨਾ ਪਵੇਗਾ।
ਇਹ ਪ੍ਰੋਜੈਕਟ ਪਹਿਲਾਂ ਤੋਂ ਹੀ ਰਾਜਸਥਾਨ ਦੇ ਜੈਪੁਰ ਵਿੱਚ ਚੱਲ ਰਿਹਾ ਹੈ। ਜਦ ਕਿ ਸ਼ੁਰੂਆਤੀ ਦੌਰ ਵਿੱਚ ਇਸ ਨੂੰ ਦੇਸ਼ ਦੇ 100 ਸਮਾਟ ਸ਼ਹਿਰਾਂ ਵਿੱਚ ਲਾਗੂ ਕੀਤਾ ਜਾਵੇਗਾ। ਮੋਬਾਈਲ ਜ਼ਰੀਏ ਗੈਸ ਸਿਲੰਡਰ ਬੁੱਕ ਹੋਣ ਤੋਂ ਬਾਅਦ ਇਸ ਦੀ ਡਿਲਿਵਰੀ ਸਮੇਂ ਸਬੰਧਤ ਮੋਬਾਈਲ ਫੋਨ ਉੱਪਰ ਇੱਕ ਓਟੀਪੀ ਆਵੇਗਾ ਜਿਸ ਨੂੰ ਤੁਹਾਨੂੰ ਡਿਲਿਵਰੀ ਮੈਨ ਦੇ ਨਾਲ ਸਾਂਝਾ ਕਰਨਾ ਪਵੇਗਾ। ਜੇਕਰ ਤੁਹਾਡਾ ਮੋਬਾਇਲ ਨੰਬਰ ਗੈਸ ਏਜੰਸੀ ਕੋਲ ਰਜਿਸਟਰ ਨਹੀਂ ਹੈ
ਜਾਂ ਅਪਡੇਟ ਨਹੀਂ ਹੈ ਤੁਸੀਂ ਡਿਲਿਵਰੀ ਪਰਸਨ ਐਪ ਰਾਹੀਂ ਸਹੀ ਟਾਇਮ ਤੇ ਅਪਡੇਟ ਕਰ ਸਕੋਗੇ ਅਤੇ ਕੋਡ ਜਨਰੇਟਰ ਸਕੋਗੇ। ਜਿਸ ਨਾਲ ਤੁਹਾਨੂੰ ਕੋਡ ਮਿਲ ਜਾਵੇਗਾ ਅਤੇ ਉਸ ਨੂੰ ਦੱਸ ਕੇ ਹੀ ਤੁਸੀਂ ਸਿਲੰਡਰ ਦੀ ਪ੍ਰਾਪਤੀ ਕਰ ਸਕੋਗੇ। ਹਾਲਾਂਕਿ ਇਹ ਨਿਯਮ ਸਰਕਾਰ ਵੱਲੋਂ ਕਮਰਸ਼ੀਅਲ ਐਲਪੀਜੀ ਸਿਲੰਡਰ ਲਈ ਲਾਗੂ ਨਹੀਂ ਕੀਤਾ ਗਿਆ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …