Breaking News

ਗੁਰਦਵਾਰਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਈ ਵੱਡੀ ਮਾੜੀ ਖਬਰ – ਹੋਈ ਇਹ ਬੇ ਅਦਬੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਹੋਏ ਬੇਅਦਬੀ ਦੇ ਨਾਲ ਸਬੰਧਤ ਬਹੁਤ ਸਾਰੇ ਮਾਮਲੇ ਅਜੇ ਤੱਕ ਹੱਲ ਨਹੀਂ ਹੋਏ । ਹਰ ਰੋਜ਼ ਹੀ ਗੁਰੂ ਸਹਿਬਾਨਾਂ ਦੇ ਅੰਗਾਂ ਦੀ ਬੇਅਦਬੀ ਹੋ ਰਹੀ ਹੈ । ਪੰਜਾਬ ਦੇ ਵਿੱਚ ਬੇਅਦਬੀ ਦੇ ਮਾਮਲੇ ਲਗਾਤਾਰ ਹੀ ਵਧ ਰਹੇ ਨੇ । ਜਿਸ ਦੇ ਚੱਲਦੇ ਸਿੱਖ ਭਾਈਚਾਰੇ ਦੇ ਵਿਚ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ । ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਗੁਰੂ ਸਹਿਬਾਨਾਂ ਦੇ ਅੰਗਾਂ ਦੇ ਨਾਲ ਛੇੜਛਾੜ ਕਰ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਜਾਂਦੀ ਹੈ । ਇਸ ਦੇ ਚਲਦੇ ਹੁਣ ਪੰਜਾਬ ਵਿਚੋਂ ਇਕ ਹੋਰ ਬੇਅਦਬੀ ਦੇ ਨਾਲ ਸਬੰਧਤ ਖ਼ਬਰ ਸਾਹਮਣੇ ਆ ਰਹੀ ਹੈ ।

ਦਰਅਸਲ ਇਹ ਮਾਮਲਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ । ਜਿੱਥੇ ਸਿੱਖਾਂ ਦੇ ਤੀਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਵਿਖੇ ਅੱਜ ਬੇਅਦਬੀ ਦੀ ਘਟਨਾ ਉਸ ਸਮੇਂ ਵਾਪਰੀ ਜਦੋਂ ਸਵੇਰੇ ਤੜਕਸਾਰ ਚਾਰ ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਜਾਂ ਰਿਹਾ ਸੀ । ਇਸੇ ਦੌਰਾਨ ਇਕ ਵਿਅਕਤੀ ਜੋ ਕਿ ਤਕਰੀਬਨ ਇਕ ਘੰਟੇ ਤੋਂ ਦਰਬਾਰ ਸਾਹਿਬ ਦੇ ਅੰਦਰ ਸੀ ਅਤੇ ਉਸਦੇ ਵੱਲੋਂ ਪ੍ਰਕਾਸ਼ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਤੇ ਅਤੇ ਉੱਥੇ ਮੌਜੂਦ ਗ੍ਰੰਥੀ ਸਹਿਬਾਨਾਂ ਦੇ ਉੱਤੇ ਮੂੰਹ ਉੱਤੇ ਮੂੰਹ ਵਿੱਚ ਲਿਪਟੀ ਹੋਈ ਬੀੜੀ ਸਿਗਰਟ ਦਾ ਧੂੰਆਂ ਸੁੱਟਿਆ ਗਿਆ ।

ਇਸ ਬੇਅਦਬੀ ਤੋਂ ਬਾਅਦ ਇਸ ਵਿਅਕਤੀ ਨੂੰ ਮੌਕੇ ਤੇ ਹੀ ਗੁਰਦੁਆਰਾ ਸਾਹਿਬ ਦੇ ਕਰਮਚਾਰੀਆਂ ਦੇ ਵੱਲੋਂ ਫੜ ਲਿਆ ਗਿਆ ਅਤੇ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਇਸ ਘਟਨਾ ਦੇ ਵਾਪਰਨ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀਆਂ ਦੇ ਵੱਲੋਂ ਅਤੇ ਕਰਮਚਾਰੀਆਂ ਦੇ ਵੱਲੋਂ ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਦਿੱਤੀ ਗਈ । ਜਿਨ੍ਹਾਂ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬੇਅਦਬੀ ਦੀਆਂ ਵਾਰਦਾਤਾਂ ਲਗਾਤਾਰ ਹੀ ਵਧ ਰਹੀਆਂ ਹਨ । ਜਿਸ ਨੂੰ ਲੈ ਕੇ ਪੁਲੀਸ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੇ ਵੱਲੋਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ।

Check Also

ਪੰਜਾਬ : ਸਕੂਲਾਂ ਲਈ 29 ਅਤੇ 30 ਸਤੰਬਰ ਲਈ ਹੋ ਗਿਆ ਇਹ ਐਲਾਨ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  ਪੰਜਾਬ ਸਰਕਾਰ ਦੇ ਵੱਲੋਂ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਦੇ ਲਈ …