Breaking News

ਗਲੇਸ਼ੀਅਰ ਡਿੱਗਣ ਤੋਂ ਬਾਅਦ ਹੁਣ ਪੰਜਾਬ ਲਈ ਆਈ ਇਹ ਵੱਡੀ ਮਾੜੀ ਖਬਰ , ਪਈ ਚਿੰਤਾ

ਤਾਜਾ ਵੱਡੀ ਖਬਰ

ਸਾਡੇ ਦੇਸ਼ ਅੰਦਰ ਕੁਦਰਤ ਦੇ ਨਜ਼ਾਰੇ ਜਿੱਥੇ ਸਭ ਦੇ ਦਿਲ ਨੂੰ ਮੋਹ ਲੈਂਦੇ ਹਨ। ਉਥੇ ਹੀ ਇਸ ਕੁਦਰਤ ਦੇ ਕਹਿਰ ਦਾ ਵੀ ਕਈ ਵਾਰ ਸਾਹਮਣਾ ਕਰਨਾ ਪੈਂਦਾ ਹੈ। ਕੁਦਰਤ ਦੁਆਰਾ ਬਣਾਏ ਗਏ ਪਹਾੜ ਜਿੱਥੇ ਕਈ ਪਾਸਿਆਂ ਤੋਂ ਸਾਨੂੰ ਸੁਰੱਖਿਅਤ ਕਰਦੇ ਹਨ। ਉਥੇ ਹੀ ਲੈ ਕੇ ਲੋਕਾਂ ਦੀ ਜ਼ਿੰਦਗੀ ਜਾਣ ਦਾ ਕਾਰਨ ਵੀ ਬਣ ਜਾਂਦੇ ਹਨ। ਪਿਛਲੇ ਸਾਲ ਵਿੱਚ ਕੁਦਰਤ ਵੱਲੋਂ ਵਰਤਾਏ ਕਹਿਰ ਦਾ ਸਾਮ੍ਹਣਾ ਅਜੇ ਤੱਕ ਦੁਨੀਆਂ ਕਰ ਰਹੀ ਹੈ।

ਆਏ ਦਿਨ ਹੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਲੋਕਾਂ ਵੱਲੋਂ ਪਹਿਲਾਂ ਹੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਗੁਜ਼ਰਨ ਤੋਂ ਬਾਅਦ ਮੁੜ ਪੈਰਾਂ ਸਿਰ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਹੁਣ ਉਤਰਾਖੰਡ ਦੇ ਵਿਚ ਗਲੇਸ਼ੀਅਰ ਟੁੱ-ਟ-ਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਗਲੇਸ਼ੀਅਰ ਡਿਗਣ ਤੋਂ ਬਾਅਦ ਪੰਜਾਬ ਲਈ ਵੀ ਇਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਲੋਕ ਫਿਰ ਤੋਂ ਚਿੰਤਾ ਵਿੱਚ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ ਉਤਰਾਖੰਡ ਦੇ ਚਮੋਲੀ ਵਿਚ ਗਲੇਸ਼ੀਅਰ ਟੁੱ-ਟ-ਣ ਤੋਂ ਬਾਅਦ ਹੜ੍ਹਾਂ ਵਾਲੀ ਸਥਿਤੀ ਪੈਦਾ ਹੋਈ ਹੈ। ਜਿਸ ਕਾਰਨ ਕਈ ਪਿੰਡਾ ਨੂੰ ਖਾਲੀ ਕਰਵਾਇਆ ਗਿਆ ਹੈ, ਤੇ ਕੁਝ ਲੋਕ ਲਾਪਤਾ ਵੀ ਦੱਸੇ ਜਾ ਰਹੇ ਹਨ। ਹੁਣ ਸਮਰਾਲਾ ਦੇ ਅਧੀਨ ਆਉਂਦੇ ਪਿੰਡ ਪੁਰਬਾ ਦੇ 6 ਨੌਜਵਾਨ ਕੰਮ ਕਰਨ ਵਾਸਤੇ ਉਤਰਾਖੰਡ ਵਿੱਚ ਗਏ ਹੋਏ ਸਨ। ਜੋ ਗਲੇਸ਼ੀਅਰ ਟੁੱ-ਟ-ਣ ਤੋਂ ਬਾਅਦ 4 ਨੌਜਵਾਨ ਇਸ ਦੀ ਚਪੇਟ ਵਿਚ ਆ ਗਏ ਹਨ। ਅੱਧੀ ਦਰਜਨ ਨੌਜਵਾਨ ਪਿੰਡ ਪੁਰਬਾ ਦੇ ਹਨ। ਘਟਨਾ ਦੀ ਜਾਣਕਾਰੀ ਮਿਲਣ ਤੇ ਤਹਿਸੀਲ ਸਮਰਾਲਾ ਦੇ ਪਿੰਡ ਪੁਰਬਾ ਵਿੱਚ ਸੋਗ ਦੀ ਲਹਿਰ ਹੈ।

ਸਭ ਲੋਕ ਇਨ੍ਹਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਹਨ। ਜਿਨ੍ਹਾਂ ਦੀ ਪਹਿਚਾਣ ਕੁਲਬੀਰ ਸਿੰਘ 28 ਸਾਲ ਪੁੱਤਰ ਬਹਾਦਰ ਸਿੰਘ, ਸੁਖਵਿੰਦਰ ਸਿੰਘ 45 ਸਾਲਾ ਪੁੱਤਰ ਰਾਮ ਆਸਰਾ, ਕੇਵਲ ਸਿੰਘ 45 ਸਾਲਾ ਪੁੱਤਰ ਕਰਨੈਲ ਸਿੰਘ ਅਤੇ ਸੁਖਵਿੰਦਰ ਸਿੰਘ 47 ਸਾਲ ਪੁੱਤਰ ਜਵਾਲਾ ਸਿੰਘ ਲਾਪਤਾ ਦੱਸੇ ਜਾ ਰਹੇ ਹਨ। ਇਸ ਦੀ ਜਾਣਕਾਰੀ ਬਲਾਕ ਸੰਮਤੀ ਸਮਰਾਲਾ ਦੇ ਚੇਅਰਮੈਨ ਅਜਮੇਰ ਸਿੰਘ ਪੂਰਬਾ ਤੇ ਪਿੰਡ ਦੇ ਸਰਪੰਚ ਜਗਰੂਪ ਸਿੰਘ ਵੱਲੋਂ ਦਿੱਤੀ ਗਈ ਹੈ। ਐਤਵਾਰ ਹੋਣ ਕਾਰਨ ਨਾਇਬ ਸਿੰਘ ਪੁੱਤਰ ਕਰਨੈਲ ਸਿੰਘ, ਹਰਪਾਲ ਸਿੰਘ ਪੁੱਤਰ ਬਹਾਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕੇ ਛੁੱਟੀ ਹੋਣ ਕਾਰਨ ਉਹ ਕੰਮ ਤੇ ਨਹੀਂ ਗਏ ਸਨ ਤੇ ਚਾਰ ਜਾਣੇ ਕੰਮ ਤੇ ਗਏ ਹੋਏ ਸਨ ਜੋ ਇਸ ਹਾਦਸੇ ਵਿੱਚ ਲਾਪਤਾ ਹੋ ਗਏ ਹਨ।

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …