Breaking News

ਖੁਸ਼ੀਆਂ ਬਦਲੀਆਂ ਮਾਤਮ ਚ , ਵਿਆਹ ਵਾਲੇ ਦਿਨ ਹੋਈ ਲਾੜੀ ਦੀ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ 

ਜਦੋਂ ਕਿਸੇ ਘਰ ਵਿੱਚ ਵਿਆਹ ਹੁੰਦਾ ਹੈ ਤਾਂ ਉਸ ਘਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੁੰਦਾ ਹੈ l ਜਿੱਥੇ ਰਿਸ਼ਤੇਦਾਰ ਤੇ ਪਰਿਵਾਰਕ ਮੈਂਬਰ ਕਾਫੀ ਖੁਸ਼ ਹੁੰਦੇ ਹਨ, ਉਥੇ ਹੀ ਲਾੜਾ ਤੇ ਲਾੜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ l ਪਰ ਸੋਚੋ ਜੇਕਰ ਵਿਆਹ ਦੀਆਂ ਖੁਸ਼ੀਆਂ ਵਿਚਾਕਾਰ ਕੋਈ ਬੁਰੀ ਖਬਰ ਆ ਜਾਵੇ ਤਾਂ ਘਰ ਦਾ ਕੀ ਮਾਹੌਲ ਹੋਵੇਗਾ l ਸੋਚ ਕੇ ਹੀ ਰੂਹ ਕੰਬਦੀ ਹੈ ਨਾ, ਪਰ ਅਜਿਹਾ ਮਾਮਲਾ ਸਾਹਮਣੇ ਆ ਚੁੱਕਿਆ ਹੈ ਜਿੱਥੇ ਵਿਆਹ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ, ਜਦੋਂ ਵਿਆਹ ਵਾਲੀ ਕੁੜੀ ਦੀ ਅਚਾਨਕ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਵਿਨੈ ਨਗਰ ਦੀ ਰਹਿਣ ਵਾਲੀ ਅੰਕਿਤਾ ਦਾ ਵਿਆਹ ਸੀ, ਪਰ ਵਿਆਹ ਤੋਂ ਪਹਿਲਾਂ ਅਜਿਹਾ ਪਾੜਾ ਵਾਪਰ ਗਿਆ, ਜਿਸ ਬਾਰੇ ਕਦੇ ਕਿਸੇ ਨੇ ਕੁਝ ਸੋਚਿਆ ਵੀ ਨਹੀਂ ਹੋਵੇਗਾ । ਦਰਅਸਲ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਸਨ।

ਲਾੜੇ ਦੇ ਪਰਿਵਾਰ ਵਾਲੇ ਵੀ ਬਰਾਤ ਲੈ ਕੇ ਆਉਣ ਲਈ ਤਿਆਰ ਸਨ। ਇਸ ਦੌਰਾਨ ਹਾਦਸਾ ਵਾਪਰ ਗਿਆ। ਹਰਿਆਣੇ ਦੇ ਫਰੀਦਾਬਾਦ ਤੋਂ ਦੁਖਦਾਈ ਖਬਰ ਆਈ ਹੈ। ਇਥੇ ਇਕ ਲੜਕੀ ਦੀ ਵਿਆਹ ਵਾਲੇ ਦਿਨ ਮੌਤ ਹੋ ਗਈ। ਇਹ ਘਟਨਾ ਫਰੀਦਾਬਾਦ ਦੇ ਵਿਨੈ ਨਗਰ ਇਲਾਕੇ ਦੀ ਹੈ, ਜਿੱਥੇ ਇੱਕ ਹਾਦਸੇ ਵਿੱਚ ਲਾੜੀ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਲਾੜੀ ਦੇ ਦੋ ਭਰਾ ਅਤੇ ਇੱਕ ਦੋਸਤ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉੱਥੇ ਹੀ ਇਸ ਦਰਦ ਨਾਲ ਘਟਨਾ ਤੇ ਵਾਪਰਨ ਤੋਂ ਬਾਅਦ ਅੰਕਿਤਾ ਦੇ ਮਾਸੜ ਮਿਥਲੇਸ਼ ਕੁਮਾਰ ਨੇ ਦੱਸਿਆ ਕਿ ਅੰਕਿਤਾ, ਸੁਮੰਕਿਤ ਅਤੇ ਚਚੇਰਾ ਭਰਾ ਨਿਸ਼ਾਂਤ ਕੁਮਾਰ ਅਤੇ ਉਸ ਦੀ ਸਹੇਲੀ ਹਾਦਸੇ ਦਾ ਸ਼ਿਕਾਰ ਹੋਏ ਹਨ।

ਇਹ ਸਾਰੇ ਵਿਆਹ ਤੋਂ ਪਹਿਲਾਂ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਪੂਜਾ ਕਰਨ ਲਈ ਲਾੜੀ ਦੀ ਚਾਚੀ ਦੇ ਘਰ ਵਿਨੈ ਨਗਰ ਜਾ ਰਹੇ ਸਨ।ਇਸ ਦੌਰਾਨ ਉਨ੍ਹਾਂ ਦੀ ਕਾਰ ਸੈਕਟਰ 37 ਬਾਈਪਾਸ ਰੋਡ ’ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਦੌਰਾਨ ਚਾਰੇ ਜ਼ਖਮੀ ਹੋ ਗਏ ਤੇ ਅੰਕਿਤਾ ਨੂੰ ਗੰਭੀਰ ਸੱਟਾਂ ਲੱਗੀਆਂ।

ਸਾਰਿਆਂ ਨੂੰ ਇਲਾਜ ਲਈ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਅੰਕਿਤਾ ਦੀ ਮੌਤ ਹੋ ਗਈ। ਉਧਰ ਇਸ ਹਾਦਸੇ ਵਿੱਚ ਜਖਮੀ ਹੋਏ ਵਿਅਕਤੀਆਂ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾ ਦਿੱਤਾ ਗਿਆ, ਜਿਨਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …