ਆਈ ਤਾਜਾ ਵੱਡੀ ਖਬਰ
ਜਦੋਂ ਤੋਂ ਹੀ ਵਿਸ਼ਵ ਦੇ ਵਿਚ ਕੋਰੋਨਾ ਮਹਾਮਾਰੀ ਨੇ ਪੈਰ ਪਸਾਰੇ ਹਨ। ਉਸ ਸਮੇਂ ਤੋਂ ਹੀ ਕਰੋਨਾ ਵਾਇਰਸ ਵੈਕਸੀਨ ਨੂੰ ਲੈ ਕੇ ਖੁਲਾਸੇ ਹੁੰਦੇ ਆਏ ਹਨ। ਵਿਸ਼ਵ ਦੇ ਵਿਚ ਬਹੁਤ ਸਾਰੇ ਦੇਸ਼ ਕਰੋਨਾ ਦੀ ਵੈਕਸੀਨ ਉੱਪਰ ਰਿਸਰਚ ਕਰ ਰਹੇ ਹਨ । ਤੇ ਹੁਣ ਭਾਰਤ ਸਰਕਾਰ ਵੱਲੋਂ ਵੀ ਕਰੋਨਾ ਵੈਕਸੀਨ ਬਾਰੇ ਐਲਾਨ ਕੀਤਾ ਗਿਆ ਹੈ।
ਭਾਰਤ ਸਰਕਾਰ ਨੇ ਕਿਹਾ ਹੈ 25 ਕਰੋੜ ਲੋਕਾਂ ਤੱਕ ਜੁਲਾਈ 2001 ਤੱਕ ਕਰੋਨਾ ਵੈਕਸੀਨ ਮੁਹਈਆ ਕਰਵਾਈ ਜਾਵੇਗੀ। ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਸਿੰਘ ਨੇ ਐਤਵਾਰ ਸੰਵਾਦ ਪ੍ਰੋਗਰਾਮ ਦੌਰਾਨ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਸਰਕਾਰ ਨੂੰ 400 ਤੋਂ 500 ਕਰੋੜ ਦੀ ਕਰੋਨਾ ਵੈਕਸੀਨ ਮਿਲੇਗੀ।ਤੇ ਜੁਲਾਈ 2021 ਤੱਕ 25 ਕਰੋੜ ਲੋਕਾਂ ਤੱਕ ਇਸ ਦੀ ਵਰਤੋਂ ਕਰਨ ਦਾ ਟੀਚਾ ਮਿੱਥਿਆ ਗਿਆ ਹੈ।
ਸਰਕਾਰ ਨੇ ਕਿਹਾ ਕਿ ਉਸ ਨੂੰ ਕੁੱਲ 400 ਤੋਂ 500 ਕਰੋੜ ਦੀ ਖੁਰਾਕ ਮਿਲੇਗੀ। ਜਿਸ ਦੀ ਵਰਤੋਂ ਭਾਰਤ ਦੇ ਵਿੱਚ ਮਰੀਜਾਂ ਦੇ ਇਲਾਜ ਲਈ ਕੀਤੀ ਜਾਵੇਗੀ। ਭਾਰਤ ਦੇ ਵਿਚ ਪਹਿਲਾ ਵੀ ਕਰੋਨਾ ਵੈਕਸੀਨ ਨੂੰ ਲੈ ਕੇ ਟਰਾਇਲ ਹੁੰਦੇ ਰਹੇ। ਤੇ ਤਾਜ਼ਾ ਜਾਣਕਾਰੀ ਅਨੁਸਾਰ ਭਾਰਤ ਦੇ ਵਿੱਚ ਤਿੰਨ ਕਰੋਨਾਵੈਕਸੀਨ ਦਾ ਟ੍ਰਾਇਲ ਚੱਲ ਰਿਹਾ ਹੈ। ਭਾਰਤ ਵਿੱਚ ਬਾਇਓਟੈੱਕ ਆਈਸੀਐਮਆਰ ਦੀ ਉਹ ਕੋਵੈਕਸਿਨ, ਜ਼ਾਇਡਸ ਕੇਡਲਾ ਦੀ ਜੈਕੋਵ ਡੀ ਤੇ ਆਕਸਫੋਰਡ ਦੀ ਕਰੋਨਾ ਵੈਕਸੀਨ ਹੈ। ਭਾਰਤ ਦੇ ਵਿਚ ਇਸ ਵੈਕਸੀਨ ਦੇ ਟਰਾਇਲ ਵੱਡੀ ਪੱਧਰ ਤੇ ਚੱਲ ਰਹੇ ਹਨ।
ਭਾਰਤ ਵਿੱਚ ਸ੍ਰੀ ਰਾਮ ਇੰਸਟੀਚਿਊਟ ਆਫ ਇੰਡੀਆ ਔਕਸਫ਼ੋਰਡ ਯੂਨੀਵਰਸਿਟੀ ਵੱਲੋਂ ਬਣਾਈ ਗਈ ਵੈਕਸੀਨ ਦਾ ਫੇਜ਼ 3 ਟਰਾਇਲ ਚਲ ਰਿਹਾ ਹੈ। ਬਾਕੀ 2 ਵੈਕਸੀਨ ਟਰਾਇਲ ਦੇ ਵੱਖੋ ਵੱਖਰੇ ਪੜਾਅ ਤੇ ਹਨ। ਭਾਰਤ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ covid 19 ਉਪਰ ਕਾਬੂ ਪਾਇਆ ਜਾ ਸਕੇ। ਇਸ ਦੌਰਾਨ ਫਾਰਮਾ ਕੰਪਨੀ ਦੇ ਡਾਕਟਰ ਰੈਡੀ ਲੈਬਾਰਟਰੀਜ਼ ਨੇ ਕਿਹਾ ਉਹ ਰੂਸ ਵਿੱਚ ਮੁਕੱਦਮੇ ਦੇ ਆਖਰੀ ਪੜਾਅ ਤੋਂ ਬਾਅਦ ਫਿਰ ਰੈਗੁਲੇਟਰੀ ਮਨਜ਼ੂਰੀ ਤੋਂ ਬਾਅਦ ਭਾਰਤ ਰਸ਼ੀਅਨ ਵੈਕਸੀਨ ਭਾਰਤ ਵਿੱਚ ਡਿਸਟ੍ਰੀਬਿਊਟ ਕਰੇਗੀ , ਤੇ ਮਹਾਂਮਾਰੀ ਉੱਪਰ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕਰੇਗੀ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …