Breaking News

ਖੁਸ਼ਖਬਰੀ – ਪੰਜਾਬ ਸਕੂਲ ਸਿਖਿਆ ਵਿਭਾਗ ਨੇ ਬੱਚਿਆਂ ਲਈ ਖਿਚੀ ਇਹ ਤਿਆਰੀ

ਆਈ ਤਾਜਾ ਵੱਡੀ ਖਬਰ

ਕੋਰੋਨਾ ਵਾਇਰਸ ਦਾ ਕਰਕੇ ਪੰਜਾਬ ਦੇ ਸਾਰੇ ਸਕੂਲ ਬੰਦ ਪਏ ਹੋਏ ਹਨ। ਬੱਚਿਆਂ ਨੂੰ ਆਨਲਾਈਨ ਪੜਾਈ ਕਰਾਈ ਜਾ ਰਹੀ ਹੈ। ਸਿਖਿਆ ਵਿਭਾਗ ਵਲੋਂ ਸਮੇਂ ਸਮੇਂ ਤੇ ਬੱਚਿਆਂ ਲਈ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਅਜਿਹੀ ਹੀ ਇੱਕ ਵੱਡੀ ਖਬਰ ਆ ਰਹੀ ਹੈ। ਮੌਸਮ ਦੇ ਬਦਲ ਨੂੰ ਦੇਖਦੇ ਹੋਏ ਹੁਣ ਸਿਆਲ ਲਈ ਪੰਜਾਬ ਸਿਖਿਆ ਵਿਭਾਗ ਬੱਚਿਆਂ ਨੂੰ ਸਰਦੀਆਂ ਦੇ ਕੱਪੜੇ ਦੇਣ ਜਾ ਰਿਹਾ ਹੈ।

ਸਿੱਖਿਆ ਵਿਭਾਗ ਨੇ ਪੰਜਾਬ ਦੇ 12 ਲੱਖ ਤੋਂ ਜਿਆਦਾ ਵਿਦਿਆਰਥੀਆਂ ਨੂੰ ਸਰਦੀਆਂ ਦੀਆਂ ਵਰਦੀਆਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਇਸ ਦੇ ਤਹਿਤ ਜਿਲ੍ਹਾ ਪਠਾਨਕੋਟ ਦੇ 22 ਹਜਾਰ 370 ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਈਆਂ ਜਾਣਗੀਆਂ । ਇਹਨਾਂ ਵਿੱਚ 12853 ਲੜਕੀਆਂ, 7754 ਐਸ.ਸੀ/ ਐਸ.ਟੀ ਮੁੰਡੇ ਅਤੇ 1763 ਬੀ.ਪੀ.ਐਲ ਮੁੰਡੇ ਸ਼ਾਮਿਲ ਹਨ।

ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਬਲਦੇਵ ਰਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਨੇ ਵਿਦਿਆਰਥੀਆਂ ਨੂੰ ਵਰਦੀਆਂ ਮੁਹੱਈਆ ਕਰਵਾਉਣ ਲਈ 600 ਰੁਪਏ ਪ੍ਰਤੀ ਬੱਚੇ ਦੇ ਹਿਸਾਬ ਨਾਲ 1 ਕਰੋੜ 34 ਲੱਖ 22 ਹਜਾਰ ਰੁਪਏ ਫੰਡ ਵੀ ਜਾਰੀ ਕਰ ਦਿੱਤਾ ਹੈ।ਸਮੱਗਰ ਸਿੱਖਿਆ ਅਭਿਆਨ ਦੇ ਤਹਿਤ ਪਹਿਲੀ ਤੋਂ ਅਠਵੀਂ ਜਮਾਤ ਵਿੱਚ ਪੜ੍ਹਦੀਆਂ ਸਾਰੀ ਵਿਦਿਆਰਥਣਾਂ ਨੂੰ ਸਰਕਾਰ ਵਲੋਂ ਮੁਫਤ ਵਰਦੀਆਂ ਦਿੱਤੀਆਂ ਜਾਂਦੀਆਂ ਹਨ ।

ਇਸ ਦੇ ਇਲਾਵਾ ਐਸ.ਸੀ ਅਤੇ ਐਸ.ਟੀ ਵਿਦਿਆਰਥੀਆਂ ਨੂੰ ਮੁਫਤ ਵਰਦੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਉਨ੍ਹਾਂ ਦੱਸਿਆ ਕਿ ਇਸ ਵਾਰ ਵਿਦਿਆਰਥੀਆਂ ਨੂੰ ਵਰਦੀਆਂ ਦਾ ਸਾਇਜ਼ਦੇਣ ਲਈ ਸਕੂਲ ਆਉਣ ਦੀ ਜਰੂਰਤ ਨਹੀਂ ਹੈ, ਸਗੋਂ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦਾ ਸਾਇਜ਼ ਸਕੂਲ ਨੂੰ ਉਪਲੱਬਧ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਕੋਵਿਡ 19 ਮਹਾਂਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਦਿਆਰਥੀਆਂ ਨੂੰ ਵਰਦੀਆਂ ਨਾਲ 2-2 ਮਾਸਕ ਵੀ ਦਿੱਤੇ ਜਾਣਗੇ ।

ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੇਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਵਿਭਾਗ ਸਟੇਟ ਪ੍ਰੋਜੈਕਟ ਡਾਇਰੇਕਟਰ ਨੇ ਰਾਜ ਦੇ ਸਾਰੇ ਜਿਲ੍ਹਾ ਸਿੱਖਿਆ ਅਫਸਰਾਂ ਅਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਵਰਦੀਆਂ ਦੀ ਖਰੀਦ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਤੇ ਸਹਾਇਕ ਪ੍ਰੋਜੈਕਟ ਕੋਆਰਡੀਨੇਟਰ ਸਮੱਗਰ ਮਲਕੀਤ ਸਿੰਘ, ਅਕਾਉਂਟੈਂਟ ਸੁਮਿਤ ਕੁਮਾਰ , ਮੀਡਿਆ ਕੋਆਰਡੀਨੇਟਰ ਬਲਕਾਰ ਅੱਤਰੀ ਆਦਿ ਹਾਜਰ ਸਨ ।

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …