Breaking News

ਖੁਸ਼ਖਬਰੀ – ਪੰਜਾਬ ਦੇ ਸਾਰੇ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਬਾਰੇ ਆਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਕੋਰੋਨਾ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ ਇਸ ਕਾਰਨ ਪੰਜਾਬ ਦੇ ਸਕੂਲ ਬੰਦ ਪਏ ਹੋਏ ਹਨ। ਬੱਚਿਆਂ ਨੂੰ ਆਨਲਾਈਨ ਪੜਾਈ ਕਰਾਈ ਜਾ ਰਹੀ ਹੈ। ਪੰਜਾਬ ਸਰਕਾਰ ਸਕੂਲਾਂ ਦੇ ਵਿਕਾਸ ਨੂੰ ਲੈਕੇ ਕਾਫੀ ਉਪਰਾਲੇ ਕਰ ਰਹੀ ਹੈ ਤਾਂ ਜੋ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਦੇ ਮੁਕਬਲੇ ਵਿਚ ਵਧੀਆ ਬਣਾਇਆ ਜਾ ਸਕੇ। ਹੁਣ ਇੱਕ ਵੱਡੀ ਖਬਰ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਦੇ ਲਈ ਆ ਰਹੀ ਹੈ। ਜਿਸ ਨਾਲ ਪ੍ਰਾਇਮਰੀ ਸਕੂਲਾਂ ਅਤੇ ਮਿਲਡਲ ਸਕੂਲਾਂ ਚ ਖੁਸ਼ੀ ਦਾ ਮਾਹੌਲ ਹੈ।

ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਚਲਾਈ ਜਾ ਰਹੀ ਸਿੱਖਿਆ ਸੁਧਾਰ ਮੁਹਿੰਮ ਤਹਿਤ ਰਾਜ ਦੇ 15515 ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਹੋਰ ਸਹੂਲਤਾਂ ਪ੍ਰਦਾਨ ਕਰਨ ਲਈ 3800.38 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸਕੂਲਾਂ ‘ਚ ਇਹ ਰਾਸ਼ੀ ਸਕੂਲ ਪ੍ਰਬੰਧਕ ਕਮੇਟੀਆਂ (ਐੱਸਐੱਮਸੀ) ਵੱਲੋਂ ਪਾਰਦਰਸ਼ੀ ਢੰਗ ਨਾਲ ਖਰਚ ਕੀਤੀ ਜਾਵੇਗੀ।

ਇਹ ਗ੍ਰਾਂਟ ਸਕੂਲ ‘ਚ ਪਖਾਨਿਆਂ ਦੀ ਮੁਰੰਮਤ ਅਤੇ ਰੱਖ-ਰਖਾਅ, ਨਕਾਰਾ ਪਏ ਲੋੜੀਂਦੇ ਉਪਕਰਨਾਂ ਨੁੰ ਬਦਲਣ, ਖੇਡਾਂ ਦੇ ਸਮਾਨ, ਪ੍ਰਯੋਗਸ਼ਾਲਾਵਾਂ, ਬਿਜਲੀ ਦੇ ਬਿਲਾਂ, ਇੰਟਰਨੈੱਟ ਦੇ ਖਰਚਿਆਂ, ਪਾਣੀ ਦੀ ਉਪਲਬਧਤਾ ਸਬੰਧੀ ਖਰਚਿਆਂ, ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਤੇ ਸਵੱਛਤਾ ਆਦਿ ਲਈ ਵਰਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ 3660 ਸਰਕਾਰੀ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਵੀ ਸਿੱਖਿਆ ਵਿਭਾਗ ਵੱਲੋਂ 1372 ਲੱਖ ਰੁਪਏ ਦੀ ਸਕੂਲ ਗ੍ਰਾਂਟ ਜਾਰੀ ਕੀਤੀ ਗਈ ਸੀ।

ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਸਾਲ 2020-21 ਲਈ ਸਕੂਲਾਂ ‘ਚ ਦਾਖ਼ਲ ਵਿਦਿਆਰਥੀਆਂ ਦੀ ਗਿਣਤੀ ਦੇ ਅਧਾਰ ‘ਤੇ ਗ੍ਰਾਂਟ ਜਾਰੀ ਕੀਤੀ ਗਈ ਹੈ। ਜਿਹੜੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ 16 ਜਾਂ 16 ਤੋਂ ਵੱਧ ਹੈ ਉਹਨਾਂ ਸਕੂਲਾਂ ਨੂੰ ਸਾਲ ਦੀ 25 ਹਜ਼ਾਰ ਰੁਪਏ ਗ੍ਰਾਂਟ ਭੇਜੀ ਗਈ ਹੈ। ਇਸ ‘ਚ ਜ਼ਿਲ੍ਹਾ ਅੰਮਿ੍ਤਸਰ ਦੇ 1000 ਸਕੂਲਾਂ ਨੂੰ 250 ਲੱਖ ਰੁਪਏ, ਬਰਨਾਲਾ ਦੇ 202 ਸਕੂਲਾਂ ਨੂੰ 50.50 ਲੱਖ ਰੁਪਏ, ਬਠਿੰਡਾ ਦੇ 468 ਸਕੂਲਾਂ ਨੂੰ 117 ਲੱਖ ਰੁਪਏ, ਫਰੀਦਕੋਟ ਦੇ 313 ਸਕੂਲਾਂ ਨੂੰ 78.25 ਲੱਖ ਰੁਪਏ, ਫਤਿਹਗੜ੍ਹ ਸਾਹਿਬ ਦੇ 542 ਸਕੂਲਾਂ ਨੂੰ 135.50 ਲੱਖ ਰੁਪਏ, ਫਾਜਿਲਕਾ ਦੇ 551 ਸਕੂਲਾਂ ਨੂੰ 137.75 ਲੱਖ ਰੁਪਏ, ਫਿਰੋਜ਼ਪੁਰ ਦੇ 700 ਸਕੂਲਾਂ ਨੂੰ 175 ਲੱਖ ਰੁਪਏ, ਗੁਰਦਾਸਪੁਰ ਦੇ 1236 ਸਕੂਲਾਂ ਨੂੰ 309 ਲੱਖ ਰੁਪਏ, ਹੁਸ਼ਿਆਰਪੁਰ ਦੇ 1367 ਸਕੂਲਾਂ ਨੂੰ 341.75 ਲੱਖ ਰੁਪਏ, ਜਲੰਧਰ ਦੇ 1060 ਸਕੂਲਾਂ ਨੂੰ 265 ਲੱਖ ਰੁਪਏ, ਕਪੂਰਥਲਾ ਦੇ 603 ਸਕੂਲਾਂ ਨੂੰ 150.75 ਲੱਖ ਰੁਪਏ, ਲੁਧਿਆਣਾ ਦੇ 1144 ਸਕੂਲਾਂ ਨੂੰ 286 ਲੱਖ ਰੁਪਏ, ਮਾਨਸਾ ਦੇ 355 ਸਕੂਲਾਂ ਨੂੰ 88.75 ਲੱਖ ਰੁਪਏ, ਮੋਗਾ ਦੇ 419 ਸਕੂਲਾਂ ਨੂੰ 104.75 ਲੱਖ ਰੁਪਏ, ਸਅਸ ਨਗਰ ਦੇ 519 ਸਕੂਲਾਂ ਨੂੰ 129.75 ਲੱਖ ਰੁਪਏ, ਸ੍ਰੀ ਮੁਕਤਸਰ ਸਾਹਿਬ ਦੇ 386 ਸਕੂਲਾਂ ਨੂੰ 96.50 ਲੱਖ ਰੁਪਏ, ਸਭਸ ਨਗਰ ਦੇ 501 ਸਕੂਲਾਂ ਨੂੰ 125.25 ਲੱਖ ਰੁਪਏ, ਪਠਾਨਕੋਟ ਦੇ 407 ਸਕੂਲਾਂ ਨੂੰ 101.75 ਲੱਖ ਰੁਪਏ, ਪਟਿਆਲਾ ਦੇ 1074 ਸਕੂਲਾਂ ਨੂੰ 268.50 ਲੱਖ ਰੁਪਏ, ਰੂਪਨਗਰ ਦੇ 665 ਸਕੂਲਾਂ ਨੂੰ 163.75 ਲੱਖ ਰੁਪਏ, ਸੰਗਰੂਰ ਦੇ 782 ਸਕੂਲਾਂ ਨੂੰ 195.50 ਲੱਖ ਰੁਪਏ ਅਤੇ ਤਰਨਤਾਰਨ ਦੇ 594 ਸਕੂਲਾਂ ਨੂੰ 148.50 ਲੱਖ ਰੁਪਏ ਸਕੂਲ ਗ੍ਰਾਂਟ ਭੇਜੀ ਗਈ ਹੈ।

ਇਹਨਾਂ ਤੋਂ ਇਲਾਵਾ ਜਿਹੜੇ ਸਰਕਾਰੀ ਪ੍ਰਰਾਇਮਰੀ ਅਤੇ ਮਿਡਲ ਸਕੂਲਾਂ ‘ਚ ਵਿਦਿਆਰਥੀਆਂ ਦੀ ਗਿਣਤੀ 1 ਤੋਂ 15 ਤਕ ਹੈ ਉਹਨਾਂ ਸਕੂਲਾਂ ਨੂੰ ਸਾਲ ਦੀ 12500 ਰੁਪਏ ਗ੍ਾਂਟ ਭੇਜੀ ਗਈ ਹੈ। ਇਸ ਵਿਚ ਜ਼ਿਲ੍ਹਾ ਅੰਮਿ੍ਤਸਰ ਦੇ 22 , ਬਰਨਾਲਾ ਦੇ 5, ਬਠਿੰਡਾ ਦੇ 2, ਫਰੀਦਕੋਟ ਦੇ 4, ਫਤਿਹਗੜ੍ਹ ਸਾਹਿਬ ਦੇ 35, ਫਾਜਿਲਕਾ ਦਾ 1, ਫਿਰੋਜ਼ਪੁਰ ਦੇ 15, ਗੁਰਦਾਸਪੁਰ ਦੇ 92, ਹੁਸ਼ਿਆਰਪੁਰ ਦੇ 86, ਜਲੰਧਰ ਦੇ 45, ਕਪੂਰਥਲਾ ਦੇ 50, ਲੁਧਿਆਣਾ ਦੇ 41, ਮਾਨਸਾ ਦਾ 1, ਮੋਗਾ ਦੇ 10, ਸਅਸ ਨਗਰ ਦੇ 21, ਸ੍ਰੀ ਮੁਕਤਸਰ ਸਾਹਿਬ ਦੇ 5, ਸਭਸ ਨਗਰ ਦੇ 28, ਪਠਾਨਕੋਟ ਦੇ 48, ਪਟਿਆਲਾ ਦੇ 39, ਰੂਪਨਗਰ ਦੇ 44, ਸੰਗਰੂਰ ਦੇ 23 ਅਤੇ ਤਰਨਤਾਰਨ ਦੇ 10 ਸਕੂਲਾਂ ਨੂੰ 12500 ਰੁਪਏ ਪ੍ਰਤੀ ਸਕੂਲ ਸਕੂਲ ਗ੍ਰਾਂਟ ਭੇਜੀ ਗਈ ਹੈ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …