Breaking News

ਖੁਸ਼ਖਬਰੀ : ਇੰਟਰਨੈਸ਼ਨਲ ਫਲਾਈਟਾਂ ਬਾਰੇ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਜਦੋਂ ਤੋਂ ਕਰੋਨਾ ਮਹਾਮਾਰੀ ਦਾ ਪਸਾਰ ਹੋਇਆ ਹੈ,ਇਸ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ।ਇਸ ਦਾ ਸਭ ਤੋਂ ਜ਼ਿਆਦਾ ਅਸਰ ਉਨ੍ਹਾਂ ਲੋਕਾਂ ਤੇ ਪਿਆ ਹੈ ਜਿਨ੍ਹਾਂ ਨੇ ਹਵਾਈ ਯਾਤਰਾ ਕਰਨੀ ਸੀ। ਕਰੋਨਾ ਮਹਾਮਾਰੀ ਦੇ ਚਲਦੇ ਹੋਇਆ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਹਵਾਈ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ ਸੀ। ਜਿਸ ਕਾਰਨ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਫਸ ਗਏ ਸਨ। ਬਿਨਾ ਹਵਾਈ ਆਵਾਜਾਈ ਤੋਂ ਆਉਣ ਜਾਣ ਵਿੱਚ ਬਹੁਤ ਮੁਸ਼ਕਿਲ ਹੋ ਗਈ ਸੀ। ਹੁਣ ਕਰੋਨਾ ਕੇਸਾਂ ਦੇ ਵਿਚ ਆਈ ਗਿਰਾਵਟ ਤੋਂ ਬਾਅਦ ਕੁਝ ਉਡਾਣਾਂ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ। ਪਰ ਸਫ਼ਰ ਕਰਨ ਲਈ ਕੁਝ ਹਦਾਇਤਾਂ ਦਾ ਵੀ ਐਲਾਨ ਕੀਤਾ ਗਿਆ ਸੀ, ਤੇ ਹੁਣ ਇੰਟਰਨੈਸ਼ਨਲ ਫਲਾਈਟਾਂ ਨੂੰ ਲੈ ਕੇ ਇਕ ਹੋਰ ਐਲਾਨ ਕੀਤਾ ਗਿਆ ਹੈ।

ਹੁਣ ਇੰਟਰਨੈਸ਼ਨਲ ਹਵਾਈ ਸੇਵਾਵਾਂ ਦੇ ਵਿੱਚ ਇਕ ਹੋਰ ਨਵੀਂ ਖਬਰ ਆਈ ਹੈ ਕਿ ਸਪਾਈਸ ਜੈੱਟ ਵੱਲੋਂ ਪਹਿਲਾ ਹੀ 4 ਦਸੰਬਰ ਤੋਂ ਦਿੱਲੀ ਅਤੇ ਮੁੰਬਈ ਤੋਂ ਲੰਡਨ ਹੀਥਰੋ ਲਈ ਉਡਾਣ ਸ਼ੁਰੂ ਕਰਨ ਦੀ ਘੋਸ਼ਣਾ ਕਰ ਦਿੱਤੀ ਗਈ ਸੀ। ਹੁਣ ਇਹ ਏਅਰਲਾਈਨ ਦੋਹਾਂ ਰਾਊਂਡਟ੍ਰਿਪ ਤੇ 53,555 ਦੇ ਪ੍ਰੋਮੋ ਦੀ ਪੇਸ਼ਕਸ਼ ਕਰ ਰਹੀ ਹੈ। ਨਵੀਂ ਦਿੱਲੀ ਤੋਂ ਲੰਡਨ ਦਾ ਕਰਾਇਆ 32,179 ਤੇ ਨਵੀਂ ਦਿੱਲੀ ਤੋਂ ਲੰਡਨ ਦਾ ਕਿਰਾਇਆ 25,555 ਰੁਪਏ ਤੋਂ ਸ਼ੁਰੂ ਹੁੰਦਾ ਹੈ।

ਸਪਾਈਸ ਜੈੱਟ ਲੰਡਨ ਲਈ ਹਫਤੇ ਚ ਤਿੰਨ ਉਡਾਨਾਂ ਚਲਾਏਗੀ। ਜਿਸ ਵਿਚ ਦੋ ਦਿੱਲੀ ਤੋਂ ਅਤੇ ਮੁੰਬਈ ਤੋਂ ਹਫ਼ਤੇ ਇਕ ਵਾਰ ਹੋਵੇਗੀ। ਏਅਰਲਾਈਨ ਨੇ ਇਸ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਹੈ।ਗੌਰਤਲਬ ਹੈ ਕਿ ਮੌਜੂਦਾ ਸਮੇਂ ਰਾਸ਼ਟਰੀ ਜਹਾਜ ਕੰਪਨੀ ਏਅਰ ਇੰਡੀਆ ਇਕਲੌਤੀ ਭਾਰਤੀ ਏਅਰਲਾਈਨ ਹੈ, ਜੋ ਯੂਰਪ ਅਤੇ ਸੰਯੁਕਤ ਰਾਜ ਅਮਰੀਕਾ ਲਈ ਕੌਮਾਂਤਰੀ ਉਡਾਣਾਂ ਭਰਦੀ ਹੈ।

ਇਹ ਉਡਾਣ ਭਾਰਤ ਬ੍ਰਿਟੇਨ ਬੱਬਲ ਕਰਾਰ ਤਹਿਤ ਸ਼ੁਰੂ ਹੋਣ ਜਾ ਰਹੀ ਹੈ। ਇਸ ਮਾਰਗ ਤੇ ਏਅਰਲਾਈਨ ਏਅਰਬੱਸ ਏ 330-900 ਨਿਊ ਜਹਾਜ਼ ਜਰੀਏ ਇਹ ਸੇਵਾ ਦੇਵੇਗੀ।ਏਅਰਲਾਈਨ ਦਾ ਕਹਿਣਾ ਹੈ ਕਿ ਨਵੀਂ ਦਿੱਲੀ ਤੋਂ ਦੁਪਹਿਰੋਂ ਬਾਅਦ 1 ਵਜੇ ਰਵਾਨਾ ਹੋਣ ਵਾਲੀ ਉਡਾਣ ਸ਼ਾਮ 5:30 ਲੰਡਨ ਪਹੁੰਚ ਜਾਵੇਗੀ। ਇਸ ਤਰ੍ਹਾਂ ਹੀ ਮੁੰਬਈ ਤੋਂ 7: 20 ਵਜੇ ਰਵਾਨਾ ਹੋਣ ਵਾਲੀ ਉਡਾਣ ਸ਼ਾਮ 5 :30 ਵਜੇ ਲੰਡਨ ਪਹੁੰਚੇਗੀ।

Check Also

test news –

test news a test post Post Views: 39