Breaking News

ਖਿੱਚੋ ਤਿਆਰੀ ਇੰਡੀਆ ਵਾਲਿਓ 1 ਦਸੰਬਰ ਤੋਂ ਦੇਖੋ ਕੀ ਕੀ ਤਬਦੀਲੀਆਂ ਹੋਣ ਲੱਗੀਆਂ

1 ਦਸੰਬਰ ਤੋਂ ਦੇਖੋ ਕੀ ਕੀ ਤਬਦੀਲੀਆਂ ਹੋਣ ਲੱਗੀਆਂ

ਸਮੇਂ ਸਮੇਂ ‘ਤੇ ਵੱਖ ਵੱਖ ਨਿਯਮਾਂ ਵਿੱਚ ਸੋਧ ਕਰ ਜਾਂ ਨਵੇਂ ਨਿਯਮ ਬਣਾ ਕੇ ਇਸ ਸਮਾਜ ਦੀ ਵਿਵਸਥਾ ਨੂੰ ਕਾਇਮ ਰੱਖਿਆ ਜਾਂਦਾ ਹੈ। ਪਰ ਜੇਕਰ ਇਨ੍ਹਾਂ ਤਬਦੀਲੀਆਂ ਦੀ ਖਬਰ ਸਮਾਜ ਦੇ ਲੋਕਾਂ ਤੱਕ ਸਮੇਂ ਸਿਰ ਨਾ ਪਹੁੰਚ ਸਕੇ ਤਾਂ ਉਹ ਬੇ-ਧਿ-ਆ- ਨੇ ਹੀ ਆਪਣਾ ਸਮਾਂ ਖਰਾਬ ਕਰਦੇ ਰਹਿਣਗੇ। ਇਸ ਸਾਲ ਦੇ ਆਖ਼ਰੀ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਕੁਝ ਨਵੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ।

ਇਹ ਤਬਦੀਲੀਆਂ ਸਾਡੇ ਘਰ ਦੀ ਰਸੋਈ, ਬੈਂਕ, ਆਵਾਜਾਈ ਦੇ ਸਾਧਨ ਅਤੇ ਸਿਹਤ ਸੁਰੱਖਿਆ ਸਕੀਮਾਂ ਦੇ ਨਾਲ ਜੁੜੀਆਂ ਹੋਈਆਂ ਹਨ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਘਰ ਦੀ ਰਸੋਈ ਦੀ ਸਭ ਤੋਂ ਪਹਿਲੀ ਜ਼ਰੂਰਤ ਗੈਸ ਸਿਲੰਡਰ ਦੀ। ਹਰ ਵਾਰ ਮਹੀਨੇ ਦੀ ਇਕ ਤਰੀਕ ਨੂੰ ਸਰਕਾਰੀ ਤੇਲ ਕੰਪਨੀਆਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਨਿਸ਼ਚਿਤ ਕਰਦੀਆਂ ਹਨ ਅਤੇ ਇਸ ਵਰ੍ਹੇ ਦੇ ਆਖ਼ਰੀ ਮਹੀਨੇ ਦੀ ਪਹਿਲੀ ਤਰੀਕ ਨੂੰ ਇਕ ਵਾਰ ਫਿਰ ਤੋਂ ਐਲਪੀਜੀ ਸਿਲੰਡਰਾਂ ਦੀ ਕੀਮਤ ਵਿੱਚ ਤਬਦੀਲੀ ਆਵੇਗੀ।

ਪਿਛਲੇ ਮਹੀਨੇ ਇਨ੍ਹਾਂ ਕੀਮਤਾਂ ਦੇ ਵਿੱਚ ਤੇਲ ਕੰਪਨੀਆਂ ਵੱਲੋਂ ਵਾਧਾ ਕੀਤਾ ਗਿਆ ਹੈ। ਪੈਸਿਆਂ ਦਾ ਲੈਣ ਬੈਂਕਾਂ ਜਰੀਏ ਕੀਤਾ ਜਾਂਦਾ ਹੈ ਅਤੇ ਹੁਣ ਆਰਬੀਆਈ ਦੇ ਫ਼ੈਸਲੇ ਅਨੁਸਾਰ ਦਸੰਬਰ ਮਹੀਨੇ ਤੋਂ ਆਰਟੀਜੀਐਸ ਦੀ ਸੁਵਿਧਾ ਨੂੰ ਹਫ਼ਤੇ ਦੇ 7 ਦਿਨ ਅਤੇ 24 ਘੰਟੇ ਉਪਲੱਬਧ ਕਰਵਾਇਆ ਜਾਵੇਗਾ। ਇਸ ਤੋਂ ਪਹਿਲਾਂ ਇਹ ਸੇਵਾ ਹਫ਼ਤੇ ਦੇ 7 ਦਿਨ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਚੱਲਦੀ ਸੀ। ਪੈਸੇ ਦੇ ਲੈਣ-ਦੇਣ ਦੀ ਪ੍ਰਣਾਲੀ ਐਨ ਈ ਐਫ ਟੀ ਦਸੰਬਰ 2019 ਤੋਂ 24 ਘੰਟੇ ਕੰਮ ਕਰ ਰਹੀ ਹੈ।

ਐਸਬੀਆਈ ਬੈਂਕ ਤੋਂ ਬਾਅਦ ਹੁਣ ਪੰਜਾਬ ਨੈਸ਼ਨਲ ਬੈਂਕ ਨੇ ਏਟੀਐਮ ਜ਼ਰੀਏ 10 ਹਜ਼ਾਰ ਤੋਂ ਵੱਧ ਨਕਦੀ ਕਢਵਾਉਣ ਵਾਲਿਆਂ ਲਈ ਓਟੀਪੀ ਦੀ ਪ੍ਰਣਾਲੀ ਨੂੰ ਲਾਜ਼ਮੀ ਕਰ ਦਿੱਤਾ ਹੈ। ਜਿਸ ਤਹਿਤ ਰਾਤ 8 ਵਜੇ ਤੋਂ ਸਵੇਰੇ 8 ਵਜੇ ਦੌਰਾਨ ਏਟੀਐਮ ‘ਚੋਂ 10 ਹਜ਼ਾਰ ਤੋਂ ਵੱਧ ਦੀ ਨਕਦੀ ਕਢਵਾਉਣ ਲਈ ਬੈਂਕ ਨਾਲ ਜੁੜੇ ਮੋਬਾਇਲ ਨੰਬਰ ਉੱਪਰ ਆਏ ਹੋਏ ਓਟੀਪੀ ਸੰਦੇਸ਼ ਵਿਚ ਲਿਖੇ 6 ਅੰਕਾਂ ਦੇ ਨੰਬਰ ਨੂੰ ਏਟੀਐਮ ਮਸ਼ੀਨ ਵਿੱਚ ਦਰਜ ਕਰਨਾ ਪਵੇਗਾ।

ਜਿਸ ਤੋਂ ਬਾਅਦ ਹੀ ਤੁਸੀਂ ਪੈਸੇ ਲੈ ਸਕੋਗੇ। ਆਵਾਜਾਈ ਦਾ ਸਭ ਤੋਂ ਸੁਰੱਖਿਅਤ ਸਾਧਨ ਮੰਨੀਆਂ ਜਾਣ ਵਾਲੀਆਂ ਰੇਲ ਗੱਡੀਆਂ ਮੁੜ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਰੇਲਵੇ ਵਿਭਾਗ ਇਸ ਦੀ ਇੱਕ ਦਸੰਬਰ ਤੋਂ ਸ਼ੁਰੂਆਤ ਕਰੇਗਾ ਜਿਸ ਅਧੀਨ ਜੇਹਲਮ ਐਕਸਪ੍ਰੈਸ ਅਤੇ ਪੰਜਾਬ ਮੇਲ ਨੂੰ ਸ਼ਾਮਲ ਕੀਤਾ ਹੈ ਜੋ ਕਿ ਆਮ ਸ਼੍ਰੇਣੀ ਦੀਆਂ ਗੱਡੀਆਂ ਹਨ। ਰੋਜ਼ਾਨਾ ਚੱਲਣ ਵਾਲੀਆਂ ਰੇਲ ਗੱਡੀਆਂ ਵਿਚ ਪੁਣੇ ਜੰਮੂ ਤਵੀ 01077/78, ਪੁਣੇ ਜਿਹਲਮ ਸਪੈਸ਼ਲ ਅਤੇ ਮੁੰਬਈ ਫ਼ਿਰੋਜ਼ਪੁਰ ਪੰਜਾਬ ਮੇਲ ਸਪੈਸ਼ਲ 02137/38 ਸ਼ਾਮਲ ਹਨ।

ਸਿਹਤ ਸੰਬੰਧੀ ਬਹੁਤ ਸਾਰੀਆਂ ਸਕੀਮਾਂ ਦੇ ਵਿਚ 1 ਦਸੰਬਰ ਨੂੰ ਬਦਲਾਵ ਹੋਣ ਜਾ ਰਹੇ ਹਨ। ਜੋ ਲੋਕ ਆਰਥਿਕ ਤੌਰ ‘ਤੇ ਅਸਮਰੱਥ ਹੋਣ ਕਾਰਨ ਬੀਮਾਂ ਪਾਲਿਸੀ ਦੀ ਕਿਸ਼ਤ ਨਹੀਂ ਦੇ ਸਕਦੇ ਉਹਨਾਂ ਦੀ ਪਾਲਸੀ ਖਤਮ ਹੋ ਜਾਂਦੀ ਹੈ ਅਤੇ ਲਗਾਏ ਹੋਏ ਪੈਸੇ ਵੀ ਮਰ- ਜਾਂਦੇ ਹਨ। ਪਰ ਇੱਕ ਨਵੀਂ ਤਬਦੀਲੀ ਦੇ ਤਹਿਤ ਬੀਮਾ ਪਾਲਸੀ ਵਾਲੇ ਵਿਅਕਤੀ ਪ੍ਰੀਮੀਅਰ ਦੀ ਰਕਮ ਨੂੰ 50 ਪ੍ਰਤਿਸ਼ਤ ਤਕ ਘਟਾ ਸਕਦੇ ਹਨ। ਜਿਸ ਦਾ ਮਤਲਬ ਹੈ ਕਿ ਉਹ ਆਪਣੀ ਪਾਲਸੀ ਨੂੰ ਅੱਧੀ ਰਕਮ ਦੇ ਨਾਲ ਜਾਰੀ ਰੱਖ ਸਕਦੇ ਹਨ।

Check Also

ਵਿਆਹ ਦੇ ਮਹਿਜ 4 ਦਿਨ ਬਾਅਦ ਹੀ ਲਾੜੀ ਨੇ ਕੀਤਾ ਅਜਿਹਾ ਕਾਰਾ, ਪਰਿਵਾਰ ਦੀਆਂ ਖੁਸ਼ੀਆਂ ਵਿਚ ਹੋਈ ਜੱਗੋਂ ਤੇਰਵੀ

ਤਾਜਾ ਵੱਡੀ ਖਬਰ  ਸਮੇਂ ਸਮੇਂ ਤੇ ਜਿੱਥੇ ਧੋਖਾ-ਧੜੀ ਵਰਗੇ ਮਾਮਲਿਆਂ ਨੂੰ ਰੋਕਣ ਵਾਸਤੇ ਪੁਲਿਸ ਪ੍ਰਸ਼ਾਸਨ …