Breaking News

ਕੋਰੋਨਾ ਵਾਇਰਸ ਦੇ ਬਾਰੇ ਚ ਹੁਣ ਆ ਗਈ ਇਹ ਨਵੀਂ ਖਬਰ,ਡਾਕਟਰ ਅਤੇ ਵਿਗਿਆਨੀ ਪਏ ਸੋਚਾਂ ਚ

ਡਾਕਟਰ ਅਤੇ ਵਿਗਿਆਨੀ ਪਏ ਸੋਚਾਂ ਚ

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕਰੋਨਾ ਮਾਹਵਾਰੀ ਨੇ ਸਾਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ।ਜਦੋਂ ਤੋਂ ਕਰੋਨਾ ਮਾਹਵਾਰੀ ਦੀ ਸ਼ੁਰੂਆਤ ਹੋਈ ਹੈ ,ਇਸ ਨੂੰ ਲੈ ਕੇ ਨਵੇਂ ਨਵੇਂ ਖੁਲਾਸੇ ਹੁੰਦੇ ਰਹੇ ਹਨ। ਇਸ ਵਾਇਰਸ ਦੇ ਫੈਲਾਅ, ਇਸ ਦੇ ਜਿਉਦੇ ਰਹਿਣ ਦਾ ਸਮਾਂ ਤੇ ਕਿੱਥੇ ਜ਼ਿਆਦਾ ਫੈਲਦਾ ਹੈ ,ਇਸ ਸਭ ਬਾਰੇ ਖੋਜਾਂ ਹੁੰਦੀਆਂ ਆ ਰਹੀਆਂ ਹਨ। ਆਏ ਦਿਨ ਹੀ ਕਰੋਨਾ ਦੇ ਮਾਮਲੇ ਨੂੰ ਲੈ ਕੇ ਕੋਈ ਨਾ ਕੋਈ ਜਾਣਕਾਰੀ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਕੁਝ ਜਾਚ ਸੰਗਠਨਾਂ ਵੱਲੋਂ ਇਸ ਕਰੋਨਾ ਵਾਇਰਸ ਬਾਰੇ ਨਵੀਂ ਖੋਜ ਹੋਈ ਹੈ।

ਇਹ ਜਾਣਕਾਰੀ ਇਨਾਂ ਸੰਗਠਨਾਂ ਵੱਲੋਂ ਸਭ ਨਾਲ ਸਾਂਝੀ ਕੀਤੀ ਗਈ ਹੈ , ਦੱਸਿਆ ਗਿਆ ਹੈ ਕਿ ਕਰੋਨਾ ਵਾਇਰਸ ਦੇ ਨਾਲ ਬੋਲੇਪਣ ਦੀ ਸਮੱਸਿਆ ਪੈਦਾ ਹੋਣ ਦੀ ਗੱਲ ਸਾਹਮਣੇ ਆਈ ਹੈ,ਜਿਸ ਨਾਲ ਹੁਣ ਡਾਕਟਰ ਅਤੇ ਵਿਗਿਆਨੀ ਵੀ ਸੋਚਾਂ ਵਿਚ ਪੈ ਗਏ ਹਨ। ਬ੍ਰਿਟੇਨ ਵਿਚ ਕੀਤੇ ਗਏ ਇਕ ਅਧਿਐਨ ਤੋਂ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੇ ਕਾਰਨ ਕੁਝ ਮਰੀਜ਼ਾਂ ਨੂੰ ਸਥਾਈ ਰੂਪ ਨਾਲ ਅਚਾਨਕ ਬੋਲੇਪਣ ਦੀ ਸਮੱਸਿਆ ਪੈਦਾ ਹੋਣ ਦੀ ਗੱਲ ਸਾਹਮਣੇ ਆਈ ਹੈ।

ਇਨਫੈਕਸ਼ਨ ਦੇ ਕਰਣ ਬੋਲੇ ਵਾਲੇ ਹੋਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ। ਪਰ ਮਾਹਰਾਂ ਤੇ ਵਿਗਿਆਨੀਆਂ ਨੇ ਇਹ ਵੀ ਕਿਹਾ ਹੈ ਇਹ ਕਾਰਨ ਸਪਸ਼ਟ ਨਹੀਂ ਹੈ ,ਪਰ ਫ਼ਲੂ ਜਿਹੇ ਵਾਇਰਸ ਇਨਫੈਕਸ਼ਨ ਦੇ ਕਾਰਨ ਵੀ ਇਸ ਤਰ੍ਹਾਂ ਦੀ ਸਮੱਸਿਆ ਹੁੰਦੀ ਹੈ। ਬ੍ਰਿਟੇਨ ਵਿਚ ਯੂਨੀਵਰਸਿਟੀ ਕਾਲਜ ਲੰਡਨ ਦੇ ਮਾਹਿਰਾਂ ਸਮੇਤ ਵਿਗਿਆਨੀਆ ਦੇ ਮੁਤਾਬਕ ਇਸ ਇਨਫੈਕਸ਼ਨ ਦੇ ਕਾਰਨ ਬੋਲੇਪਨ ਦੀ ਸਮੱਸਿਆ ਪੈਦਾ ਹੋਣ ਸਬੰਧੀ ਜਾਗਰੂਕਤਾ ਬਹੁਤ ਜ਼ਰੂਰੀ ਹੈ ।

ਕਿਉਕਿ ਸਟੇਰਾਇਡ ਦੇ ਜਰੀਏ ਸਹੀ ਇਲਾਜ ਨਾਲ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਬੀ. ਐਮ .ਜੇ. ਕੇਸ ਰਿਪੋਰਟ ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਖੋਜ ਵਿੱਚ 45 ਸਾਲਾ ਇਕ ਵਿਅਕਤੀ ਦਾ ਜ਼ਿਕਰ ਆਇਆ ਹੈ, ਜੋ ਅਸਥਮਾ ਦਾ ਮਰੀਜ਼ ਹੈ। ਉਹ ਵਿਅਕਤੀ ਕਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਿਆ ਸੀ ।ਉਸ ਪਿੱਛੋਂ ਉਸ ਦੀ ਸੁਣਨ ਦੀ ਸਮਰੱਥਾ ਖਤਮ ਹੋ ਗਈ।

ਉਸ ਵਿਅਕਤੀ ਦੇ ਬੋਲੇਪਣ ਦੀ ਸਮੱਸਿਆ ਦਾ ਇਲਾਜ ਸਟੇਰਾਇਡ ਦੀਆਂ ਗੋਲੀਆਂ ਅਤੇ ਟੀਕੇ ਲਗਾ ਕੇ ਕੀਤਾ ਗਿਆ। ਕਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਤੋਂ ਪਹਿਲਾਂ ਉਸ ਵਿਅਕਤੀ ਨੂੰ ਸੁਣਨ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਸੀ। ਸਟੇਰਾਇਡ ਦੀ ਦਵਾਈ ਦੇ ਨਾਲ ਉਸਦੇ ਸੁਣਨ ਦੀ ਸਮਰੱਥਾ ਵਾਪਸ ਪਰਤ ਆਈ। ਹੁਣ ਇਸ ਅਧਿਐਨ ਤੇ ਖੋਜ ਕੀਤੀ ਜਾ ਰਹੀ ਹੈ ਕਿ ਜੋ ਲੋਕ ਕਰੋਨਾ ਵਾਇਰਸ ਤੋ ਸੰਕਰਮਿਤ ਹੋ ਗਏ ਹਨ । ਉਨ੍ਹਾਂ ਵਿੱਚ ਬੋਲ਼ੇਪਨ ਦਾ ਪਤਾ ਲਗਾ ਕੇ ਸਮੱਸਿਆ ਦਾ ਇਲਾਜ ਕੀਤਾ ਜਾ ਸਕੇ ।ਇਸ ਜਾਣਕਾਰੀ ਦੇ ਵਿੱਚ ਕਰੋਨਾ ਵਾਇਰਸ ਇਨਫੈਕਸ਼ਨ ਨੂੰ ਲੈ ਕੇ ਬੁਹਤ ਸਾਰੇ ਖੁਲਾਸੇ ਹੋਏ ਹਨ, ਤੇ ਇਹ ਨਵੀਂ ਜਾਣਕਾਰੀ ਸਾਹਮਣੇ ਆਈ ਹੈ।

Check Also

ਚਲਦੇ ਵਿਆਹ ਚ ਲਾੜੇ ਨੇ ਸਟੇਜ ਪਿੱਛੇ ਜਾ ਕਰ ਦਿੱਤੀ ਅਜਿਹੀ ਕਰਤੂਤ , ਲਾੜੀ ਨੇ ਤੋੜ ਦਿੱਤਾ ਵਿਆਹ

ਆਈ ਤਾਜਾ ਵੱਡੀ ਖਬਰ  ਅਕਸਰ ਹੀ ਵਿਆਹਾਂ ਦੇ ਵਿੱਚ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ …