Breaking News

ਕੋਰੋਨਾ ਮਗਰੋਂ ਹੁਣ ਪੰਜਾਬ ਚ ਇਸ ਬਿਮਾਰੀ ਦਾ ਵਜਿਆ ਘੁੱਗੂ 27 ਕੇਸਾਂ ਦੀ ਹੋਈ ਪੁਸ਼ਟੀ , ਪਈ ਚਿੰਤਾ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਜਿੱਥੇ ਕਰੋਨਾ ਮਹਾਮਾਰੀ ਨਾਲ ਸੰਬੰਧਿਤ ਹਜ਼ਾਰਾਂ ਨਵੇਂ ਕੇਸ ਦਰਜ ਕੀਤੇ ਜਾਂਦੇ ਹਨ ਉਥੇ ਹੀ ਬਹੁਤ ਸਾਰੇ ਲੋਕ ਇਸ ਆਪਣੀ ਜਾਨ ਗਵਾ ਰਹੇ। ਫਿਲਹਾਲ ਕਰੋ ਨਾ ਮਾਰੀ ਤੇ ਠੱਲ੍ਹ ਨਹੀਂ ਪਈ ਪਰ ਇਕ ਵੱਡੀ ਬਿਮਾਰੀ ਮੈਂ ਦਸਤਕ ਦੇ ਦਿੱਤੀ ਹੈ। ਦਰਅਸਲ ਪੰਜਾਬ ਦੇ ਇਸ ਸ਼ਹਿਰ ਤੋਂ ਇਹ ਖਬਰ ਆ ਰਹੀ ਹੈ ਕੇ ਪੰਜਾਬ ਵਿੱਚ ਕਰੋਨਾ ਤੋਂ ਇਲਾਵਾ ਇਸ ਵੱਡੀ ਬਿਮਾਰੀ ਨੇ ਆਪਣਾ ਪਸਾਰਾ ਕਰ ਲਿਆ ਹੈ। ਜਿਸ ਦੇ ਚਲਦਿਆਂ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਵੱਲੋਂ ਕਈ ਤਰ੍ਹਾਂ ਦੇ ਸਖਤ ਕਦਮਾਂ ਨੂੰ ਚੁੱਕਿਆ ਜਾ ਰਿਹਾ ਹੈ ਇਹ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਲੁਧਿਆਣਾ ਸ਼ਹਿਰ ਵਿਚ ਹੁਣ ਬਲੈਕ ਫੰਗਸ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਿੱਥੇ ਹੁਣ ਤੱਕ ਕੁੱਲ 27 ਮਾਮਲੇ ਬਲੈਕ ਫੰਗਸ ਨਾਲ ਪੀੜਤ ਮਰੀਜ਼ਾਂ ਦੇ ਦਰਜ ਕੀਤੇ ਗਏ ਹਨ। ਦੱਸੀਏ ਕੇ ਇਨ੍ਹਾਂ 27 ਮਾਮਲਿਆਂ ਤੋਂ ਇਲਾਵਾ 7 ਮਾਮਲਿਆਂ ਦੀ ਰਿਪੋਰਟ ਆਉਣਾ ਬਾਕੀ ਹੈ। ਜਾਣਕਾਰੀ ਦੇ ਅਨੁਸਾਰ ਜੋ ਮਾਮਲੇ ਬਲੈਕ ਫੰਗਸ ਨਾਲ ਪੀੜਤ ਮਰੀਜ਼ਾਂ ਦੇ ਦਰਜ ਕੀਤੇ ਗਏ ਹਨ ਉਹਨਾਂ ਵਿਚੋਂ 26 ਮਾਮਲੇ ਲੁਧਿਆਣਾ ਸ਼ਹਿਰ ਦੇ ਹਨ ਅਤੇ ਇਕ ਮਾਮਲਾ ਬਠਿੰਡੇ ਤੋਂ ਦਰਜ ਕੀਤਾ ਗਿਆ ਹੈ। ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਮਾਮਲਿਆਂ ਵਿਚ ਜ਼ਿਆਦਾਤਰ ਮਾਮਲੇ ਦੇਰੀ ਨਾਲ ਪਹੁੰਚੇ ਹਨ ਜਿਨ੍ਹਾਂ ਦੇ ਇਲਾਜ਼ ਲਈ ਅਪਰੇਸ਼ਨ ਕਰਨ ਦੀ ਲੋੜ ਹੋਵੇਗੀ।

ਚਿੰਤਾ ਦੀ ਗਲ ਇਹ ਹੈ ਕਿ ਇਹ ਸਾਰੇ ਮਾਮਲੇ ਜ਼ਿਆਦਾਤਰ ਦਿਹਾਤੀ ਖੇਤਰ ਵਿੱਚੋਂ ਸਾਹਮਣੇ ਆਏ ਹਨ। ਇਹ ਮਾਮਲੇ ਜਿਆਦਾ ਤਰ ਦਰਦਨਾਕ ਹਨ ਕਿਉਂਕਿ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਬਹੁਤ ਗੰਭੀਰ ਬਮਾਰੀ ਹੈ ਜੋ ਕਿ ਆਉਣ ਵਾਲੇ ਸਮੇਂ ਦੇ ਵਿਚ ਵੱਡੀ ਸਮੱਸਿਆ ਦਾ ਰੂਪ ਲੈ ਸਕਦੀ ਹੈ। ਡਾਕਟਰਾਂ ਦੇ ਮੁਤਾਬਿਕ ਇਸ ਦੇ ਲੱਛਣ ਸਿਰ ਦਰਦ, ਗਲੇ ਵਿੱਚ ਦਰਦ ਅਤੇ ਨੱਕ ਵਿਚੋਂ ਰੇਸ਼ਾ ਆਉਣਾ ਆਦਿ ਹਨ। ਇਸ ਲਈ ਡਾਕਟਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਲੱਛਣਾਂ ਨੂੰ ਅਣਦੇਖਿਆ ਨਹੀਂ ਕਰਨਾ ਚਾਹੀਦਾ ਕਿਉਂਕਿ ਬਾਅਦ ਵਿਚ ਇਹ ਇਕ ਘਾਤਕ ਰੂਪ ਧਾਰ ਸਕਦੀ ਹੈ।

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸੀਏਸੀ ਹਸਪਤਾਲ ਵਿਚ ਜੇਰੇ ਇਲਾਜ਼ ਮਰੀਜ਼ ਦੇ ਦਿਮਾਗ ਵਿਚ ਇਹ ਫੰਗਸ ਹੋ ਚੁੱਕੀ ਹੈ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਪਰ ਉਸ ਹਾਲਤ ਕਾਫ਼ੀ ਨਾਜ਼ੁਕ ਹੈ। ਇਸ ਸਬੰਧੀ ਡਾਕਟਰਾਂ ਦਾ ਕਹਿਣਾ ਹੈ ਕਿ ਇਹ ਫੰਗਸ ਸਰੀਰ ਦੇ ਜਿਸ ਹਿੱਸੇ ਤੇ ਹਮਲਾ ਕਰਦੀ ਹੈ ਉਥੇ ਖੂਨ ਦਾ ਸਰਕਲ ਬੰਦ ਹੋ ਜਾਂਦਾ ਹੈ। ਇਸ ਲਈ ਡਾਕਟਰਾਂ ਦੇ ਵੱਲੋਂ ਇਸ ਬਿਮਾਰੀ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …