Breaking News

ਕੋਰੋਨਾ ਟੈਸਟ ਬਾਰੇ ਕੈਪਟਨ ਨੇ ਕਰਤਾ ਇਹ ਵੱਡਾ ਐਲਾਨ ਲੋਕਾਂ ਚ ਛਾਈ ਖੁਸ਼ੀ

ਆਈ ਤਾਜਾ ਵੱਡੀ ਖਬਰ

ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਪੰਜਾਬ ਸਰਕਾਰ ਨੇ ਆਪਣਾ ਅੱਡੀ ਚੋਟੀ ਦਾ ਪੂਰਾ ਜ਼ੋਰ ਲਾਇਆ ਹੋਇਆ ਹੈ ਕੇ ਕਿਸੇ ਵੀ ਤਰਾਂ ਇਸ ਵਾਇਰਸ ਨੂੰ ਠੱਲ ਪੈ ਜਾਵੇ ਪਰ ਇਸ ਦਾ ਪ੍ਰਕੋਪ ਨਿਰੰਤਰ ਜਾਰੀ ਹੈ। ਸਰਕਾਰ ਨੇ ਲੋਕਾਂ ਦੀਆਂ ਸਹੂਲਤਾਂ ਲਈ ਕਈ ਐਲਾਨ ਕੀਤੇ ਹਨ। ਹੁਣ ਫਿਰ ਅੱਜ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ।

ਸੂਬੇ ਦੇ ਲੋਕਾਂ ਨੂੰ ਕੋਰੋਨਾ ਟੈਸਟਿੰਗ ਲਈ ਉਤਸ਼ਾਹਿਤ ਕਰਨ ਅਤੇ ਪ੍ਰਾਈਵੇਟ ਲੈਬਾਰਟਰੀਜ਼ ਵਲੋਂ ਕੀਤੀ ਜਾ ਰਹੀ ਮੁਨਾਫ਼ਾਖੋਰੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਪ੍ਰਾਈਵੇਟ ਲੈਬਜ਼ ਲਈ ਕੋਵਿਡ ਟੈਸਟਿੰਗ ਦੇ ਰੇਟ ਘਟਾ ਦਿੱਤੇ ਹਨ। ਲੈਬਾਰਟਰੀਜ਼ ਨੂੰ ਕੋਵਿਡ ਟੈਸਟਾਂ ਦੇ ਰੇਟਾਂ ਨੂੰ ਲਿਖਤੀ ਰੂਪ ‘ਚ ਦਰਸਾਉਣ ਲਈ ਵੀ ਹਦਾਇਤ ਕੀਤੀ ਗਈ ਹੈ ਤਾਂ ਜੋ ਰੇਟ ਆਸਾਨੀ ਨਾਲ ਪੜੇ ਜਾ ਸਕਣ। ਇੱਕ ਪ੍ਰੈਸ ਬਿਆਨ ਰਾਹੀਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮਹਾਂਮਾਰੀ ਐਕਟ,1897 (ਕੋਵਿਡ-19 ਰੈਗੂਲੇਸ਼ਨ 2020) ਦੀਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਹਦਾਇਤ ਕੀਤੀ ਹੈ ਕਿ ਕੋਈ ਵੀ ਪ੍ਰਾਈਵੇਟ ਲੈਬਾਰਟਰੀ ਕੋਵਿਡ ਦੇ ਆਰ.ਟੀ-ਪੀ.ਸੀ.ਆਰ ਟੈਸਟ ਲਈ 1600 ਰੁਪਏ (ਸਮੇਤ ਜੀ.ਐਸ.ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਤੋਂ ਵੱਧ ਪੈਸੇ ਨਹੀਂ ਲੈ ਸਕਦੀ।ਇਸੇ ਤਰਾਂ ਸੂਬੇ ਦੀਆਂ ਸਾਰੀਆਂ ਪ੍ਰਾਈਵੇਟ ਲੈਬਜ਼ ਨੂੰ ਕੋਵਿਡ 19 ਦੇ ਟਰੂਨੈਟ ਟੈਸਟ ਲਈ 2000 ਰੁਪਏ ਅਤੇ ਸੀਬੀਨੈਟ ਟੈਸਟ ਦਾ ਰੇਟ 2400 ਰੁਪਏ(ਸਮੇਤ ਜੀ.ਐਸ.ਟੀ, ਟੈਕਸ, ਕਾਗ਼ਜ਼ੀ ਕਾਰਵਾਈ ਤੇ ਰਿਪੋਰਟਾਂ) ਨਿਰਧਾਰਤ ਕੀਤਾ ਗਿਆ ਹੈ।

ਸ੍ਰੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਘਰ ਜਾ ਕੇ ਨਮੂਨੇ ਲੈਣ ਲਈ ਵਾਧੂ ਖਰਚਾ ਲੈਬ ਵਲੋਂ ਨਿਰਧਾਰਤ ਕੀਤਾ ਜਾ ਸਕਦਾ ਹੈ। ਪਰ ਪ੍ਰਾਈਵੇਟ ਲੈਬਾਰਟਰੀਆਂ ਨੂੰ ਪੰਜਾਬ ਸਰਕਾਰ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਹੋਵੇਗੀ। ਉਨਾਂ ਕਿਹਾ ਕਿ ਪ੍ਰਾਈਵੇਟ ਲੈਬਜ਼ ਆਈ.ਸੀ.ਐਮ.ਆਰ. ਅਤੇ ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋਂ ਸਮੇਂ ਸਮੇਂ ਤੇ ਨਿਰਧਾਰਤ ਕੀਤੇ ਸਾਰੇ ਟੈਸਟਿੰਗ ਪ੍ਰੋਟੋਕਾਲਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਗੀਆਂ। ਨਿੱਜੀ ਲੈਬਾਰਟਰੀਜ਼ ਕੋਵੀਡ -19 ਦੇ ਟੈਸਟਾਂ ਦੇ ਨਤੀਜਿਆਂ ਨਾਲ ਸਬੰਧਤ ਅੰਕੜੇ ਰਾਜ ਸਰਕਾਰ ਨਾਲ ਸਾਂਝੇ ਕਰਨਗੀਆਂ ਅਤੇ ਸਮੇਂ ਸਿਰ ਆਈ.ਸੀ.ਐਮ.ਆਰ ਪੋਰਟਲ ‘ਤੇ ਅਪਲੋਡ ਕਰਨਗੀਆਂ।

ਉਨਾਂ ਦੱਸਿਆ ਕਿ ਸੈਂਪਲ ਰੈਫਰਲ ਫਾਰਮ (ਐਸ.ਆਰ.ਐਫ) ਮੁਤਾਬਕ ਨਮੂਨਾ ਲੈਣ ਸਮੇਂ ਟੈਸਟ ਕਰਵਾਉਣ ਵਾਲੇ ਵਿਅਕਤੀ ਦੀ ਪਛਾਣ, ਪਤਾ ਅਤੇ ਪ੍ਰਮਾਣਿਤ ਮੋਬਾਈਲ ਨੰਬਰ ਨੋਟ ਕਰਨਾ ਲਾਜ਼ਮੀ ਹੈ । ਉਨਾਂ ਅੱਗੇ ਕਿਹਾ ਕਿ ਨਮੂਨਾ ਲੈਣ ਸਮੇਂ ਆਰਟੀ-ਪੀਸੀਆਰ ਐਪ ਤੇ ਡਾਟਾ ਅਪਲੋਡ ਕੀਤਾ ਜਾਣਾ ਚਾਹੀਦਾ ਹੈ।

ਟੈਸਟ ਦੀ ਰਿਪੋਰਟ ਮਰੀਜ਼ ਨੂੰ ਟੈਸਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਪਹੁੰਚਾਈ ਜਾਵੇ ਅਤੇ ਸਾਰੇ ਟੈਸਟ ਦੇ ਨਤੀਜੇ ਤੁਰੰਤ ਈ-ਮੇਲ ਰਾਹੀਂ ਸਬੰਧਤ ਜ਼ਿਲੇ ਦੇ ਸਿਵਲ ਸਰਜਨ ਨੂੰ ਭੇਜੇ ਜਾਣ ਅਤੇ ਇੱਕ ਕਾਪੀ ਪੰਜਾਬ ਸਟੇਟ ਆਈ.ਡੀ.ਐਸ.ਪੀ ਸੈੱਲ ਨੂੰ ਭੇਜੀ ਜਾਣ। ਐਨ.ਏ.ਬੀ.ਐਲ ਅਤੇ ਆਈ.ਸੀ.ਐਮ.ਆਰ. ਵਲੋਂ ਮਨਜ਼ੂਰਸ਼ੁਦਾ ਸਾਰੀਆਂ ਪ੍ਰਾਈਵੇਟ ਲੈਬਾਰਟਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਮਰੀਜ਼ ਦੀ ਜਾਣਕਾਰੀ ਨੂੰ ਪੂਰੀ ਤਰਾਂ ਗੁਪਤ ਰੱਖਿਆ ਜਾਵੇਗਾ। ਸੂਬਾ ਸਰਕਾਰ ਵਲੋਂ ਭਵਿੱਖ ਦੀ ਜਾਂਚ ਦੇ ਮੱਦੇਨਜ਼ਰ ਸਾਰੀਆਂ ਨਿੱਜੀ ਕੋਵਿਡ -19 ਟੈਸਟਿੰਗ ਲੈਬਜ਼ ਨੂੰ ਆਰ.ਟੀ-ਪੀ.ਸੀ.ਆਰ ਮਸ਼ੀਨ ਦੁਆਰਾ ਤਿਆਰ ਡੇਟਾ ਅਤੇ ਗ੍ਰਾਫਜ਼ ਦੀ ਸੰਭਾਲ ਕੇ ਰੱਖਣਾ ਹੋਵੇਗਾ।

Check Also

ਪੰਜਾਬ ਵਿਧਾਨ ਸਭਾ ਤੋਂ ਆਈ ਵੱਡੀ ਖਬਰ -ਫਸਲਾਂ MSP ਤੋਂ ਘੱਟ ਖਰੀਦਣ ‘ਤੇ ਹੋਵੇਗੀ ਏਨੇ ਸਾਲ ਦੀ ਸਜਾ

ਆਈ ਤਾਜਾ ਵੱਡੀ ਖਬਰ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਨਵੇਂ ਖੇਤੀ ਬਿੱਲਾਂ ਨੂੰ ਲੈ ਕੇ ਰਫ਼ਤਾਰ …