Breaking News

ਕੋਰੋਨਾ ਕਾਲ : ਕੇਂਦਰ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ ਪੈਸੇ ਦੇਣ ਬਾਰੇ , ਇਹਨਾਂ ਲੋਕਾਂ ਚ ਛਾਈ ਖੁਸ਼ੀ ਦੀ ਲਹਿਰ

ਕੇਂਦਰ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ ਪੈਸੇ ਦੇਣ ਬਾਰੇ

ਕਰੋਨਾ ਮਹਾਵਾਰੀ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪਿਆ।ਉਸ ਦੇ ਚੱਲਦੇ ਹੋਏ ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਰਾਹਤ ਦਿੰਦੇ ਹੋਏ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ। ਇਸ ਦਾ ਫਾਇਦਾ ਬਹੁਤ ਸਾਰੇ ਲਾਭਪਾਤਰੀਆਂ ਨੇ ਲਿਆ।ਕਿਉਂਕਿ ਕਰੋਨਾ ਮਾਹਵਾਰੀ ਦੇ ਦੌਰ ਵਿਚ ਬਹੁਤ ਸਾਰੇ ਲੋਕਾਂ ਦੀ ਨੌਕਰੀਆਂ ਗਈਆਂ ਸਨ। ਕੇਂਦਰ ਸਰਕਾਰ ਵੱਲੋਂ ਇਸ ਦੌਰ ਦੇ ਵਿੱਚ ਲੋਕਾਂ ਦੀ ਮਦਦ ਲਈ ਉਨ੍ਹਾਂ ਦੇ ਖਾਤਿਆਂ ਵਿੱਚ ਰਾਸ਼ੀ ਵੀ ਪ੍ਰਦਾਨ ਕੀਤੀ ਗਈ ਸੀ।

ਹੁਣ ਕੇਂਦਰ ਸਰਕਾਰ ਨੇ ਪੈਸੇ ਦੇਣ ਬਾਰੇ ਇਕ ਹੋਰ ਵੱਡਾ ਐਲਾਨ ਕੀਤਾ ਹੈ ।ਜਿਸ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਾਲ ਦੇ ਵਿੱਚ ਆਰਥਿਕ ਮੰਦੀ ਦੇ ਕਾਰਨ ਬੇਰੁਜ਼ਗਾਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਰਾਸ਼ੀ ਪ੍ਰਦਾਨ ਕਰਨ ਲਈ ਕਰਮਚਾਰੀ ਰਾਜ ਬੀਮਾ ਨਿਗਮ ਦੀ ਅਟਲ ਬੀਮਾ ਵਿਅਕਤੀ ਭਲਾਈ ਸਕੀਮ ਦੇ ਤਹਿਤ 20 ਅਗਸਤ ਨੂੰ ਇਕ ਵੱਡਾ ਐਲਾਨ ਕੀਤਾ ਗਿਆ ਸੀ।

ਇਸ ਮਹਾਮਾਰੀ ਦੇ ਦੌਰ ਵਿੱਚ ਨੌਕਰੀ ਕਰਨ ਵਾਲਿਆਂ ਨੂੰ ਤਿੰਨ ਮਹੀਨੇ ਔਸਤਨ ਤਨਖਾਹ ਦਾ 50 ਪ੍ਰਤੀਸ਼ਤ ਲਾਭ ਦੇਣ ਦਾ ਐਲਾਨ ਕੀਤਾ ਗਿਆ ਸੀ। ਜੋ ਪਹਿਲਾਂ 25 ਪ੍ਰਤਿਸ਼ਤ ਸੀ। ਇਸ ਸਕੀਮ ਦਾ ਲਾਭ ਲੈਣ ਲਈ ਦਾਅਵਾ ਕਰਨ ਲਈ ਆਨਲਾਈਨ ਪ੍ਰਕਿਰਿਆ ਲਈ ਅਰਜੀ ਬੈਂਕ ਖਾਤੇ ਦੇ ਵੇਰਵੇ ਦਸਤਾਵੇਜਾਂ ਦੀ ਸਕੈਨ ਕਾਪੀ ਅਪਲੋਡ ਕਰਨ ਲਈ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ। ਅਪਲੋਡ ਕਰਨ ਵਿੱਚ ਅਸਮਰਥ ਹੈ ਤਾਂ, ਲਾਭਪਾਤਰੀ ਵਲੋ ਆਪਣੇ ਪ੍ਰਿੰਟਆਊਟ ਤੇ ਦਸਤਖਤ ਕਰਨ ਅਤੇ ਜਮਾ ਕਰਨੇ ਹੋਣਗੇ ।

ਜੋ ਲਾਭਪਾਤਰੀਆਂ ਕੰਪਨੀਆਂ, ਫੈਕਟਰੀਆਂ, ਕਾਰਖਾਨਿਆਂ ਵਿਚ ਕੰਮ ਕਰ ਰਹੇ ਹਨ। ਜਿਨ੍ਹਾਂ ਦਾ ਈ. ਐੱਸ.ਆਈ. ਕਾਰਡ ਬਣਾਇਆ ਜਾਂਦਾ ਹੈ। ਕਰਮਚਾਰੀ ਇਸ ਦੇ ਜ਼ਰੀਏ ਸਕੀਮ ਦਾ ਲਾਭ ਸਿਰਫ਼ 21 ਹਜ਼ਾਰ ਰੁਪਏ ਜਾਂ ਇਸ ਤੋਂ ਘੱਟ ਤਨਖਾਹ ਵਾਲੇ ਕਰਮਚਾਰੀਆਂ ਲਈ ਉਪਲਬਧ ਹੈ। ਇਸ ਸਕੀਮ ਦੇ ਤਹਿਤ ਅਪਾਹਿਜ ਕਰਮਚਾਰੀਆਂ ਦੀ ਆਮਦਨ ਦੀ ਹੱਦ 25,000 ਰੁਪਏ ਹੈ।

ਇਸ ਸਕੀਮ ਦਾ 40 ਲੱਖ ਉਦਯੋਗਿਕ ਕਾਮਿਆਂ ਨੂੰ ਲਾਭ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਸਕੀਮ ਉਨ੍ਹਾਂ ਨੂੰ ਹੀ ਮਿਲ ਸਕਦੀ ਹੈ ਜੋ ਪਿਛਲੇ ਦੋ ਸਾਲਾਂ ਤੋਂ ਈ .ਐਸ .ਆਈ. ਦੇ ਨਾਲ ਜੁੜੇ ਹੋਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ 40 ਲੱਖ ਕਾਮਿਆਂ ਨੂੰ ਲਾਭ ਹੋਵੇਗਾ। ਕਿਰਤ ਮੰਤਰਾਲੇ ਦੀ ਘੋਸ਼ਣਾ ਤੋਂ ਬਾਅਦ ਲਾਭ ਦਾ ਦਾਅਵਾ ਰੁਜ਼ਗਾਰ ਦੇ ਜਾਣ ਦੇ 30 ਦਿਨਾਂ ਬਾਅਦ ਕੀਤਾ ਜਾ ਸਕਦਾ ਹੈ। ਜੋ ਕਿ ਪਹਿਲਾਂ90 ਦਿਨ ਸੀ। ਇਸ ਸਕੀਮ ਦਾ ਫਾਇਦਾ ਲੈਣ ਲਈ ਲਾਭਪਾਤਰੀ ਆਨਲਾਈਨ ਅਪਲਾਈ ਕਰ ਸਕਦੇ ਹਨ।

Check Also

93 ਸਾਲ ਦੇ ‘ਤਿੜਵਾ’ ਭਰਾਵਾਂ ਨੇ ਵਰਲਡ ਰਿਕਾਰਡ ਚ ਦਰਜ ਕਰਾਇਆ ਨਾਮ , ਦੱਸਿਆ ਲੰਬੀ ਉਮਰ ਦਾ ਰਾਜ

ਆਈ ਤਾਜਾ ਵੱਡੀ ਖਬਰ  ਪਰਮਾਤਮਾ ਹਰ ਇੱਕ ਮਨੁੱਖ ਦੇ ਵਿੱਚ ਕੋਈ ਨਾ ਕੋਈ ਕਲਾ ਭਰ …