Breaking News

ਕੈਨੇਡਾ ਜਾਣ ਲਈ ਕੁੜੀ ਨੇ ਚਲੀ ਅਜਿਹੀ ਚਾਲ, ਵਿਆਹ ਕਰਵਾ ਪਹੁੰਚੀ ਕੈਨੇਡਾ ਪਰ ਬਾਅਦ ਚ ਹੋਇਆ ਉੱਡੇ ਹੋਸ਼

ਆਈ ਤਾਜਾ ਵੱਡੀ ਖਬਰ 

ਵਿਦੇਸ਼ ਜਾਣ ਦਾ ਕਰੇਜ਼ ਪੰਜਾਬ ਦੇ ਜ਼ਿਆਦਾਤਰ ਨੌਜਵਾਨਾਂ ਵਿੱਚ ਹੈ , ਤੇ ਵਿਦੇਸ਼ੀ ਧਰਤੀ ਤੇ ਜਾਣ ਲਈ ਉਹਨਾਂ ਵਲੋਂ ਵੱਖ ਵੱਖ ਹੱਥਕੰਡੇ ਅਪਣਾਏ ਜਾਂਦੇ ਹਨ l ਕਈ ਵਾਰ ਵਿਦੇਸ਼ ਜਾਣ ਲਈ ਲੋਕ ਅਜਿਹੀਆਂ ਚੀਜ਼ਾਂ ਅਪਣਾਂਦੇ ਹਨ , ਜਿਸਦੇ ਚਲਦੇ ਲੋਕ ਕਈ ਵਾਰ ਮੁਸੀਬਤਾਂ ਵਿੱਚ ਵੀ ਫ਼ਸ ਜਾਂਦੇ ਹਨ l ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਕੈਨੇਡਾ ਜਾਣ ਲਈ ਇੱਕ ਕੁੜੀ ਨੇ ਅਜੇਹੀ ਚਾਲ ਚਲੀ, ਕਿ ਵਿਆਹ ਕਰਵਾ ਕੈਨੇਡਾ ਪਹੁੰਚ ਗਈ ਤੇ ਫਿਰ ਉਥੇ ਪਹੁੰਚ ਕੇ ਅਜਿਹਾ ਕਾਂਡ ਕੀਤਾ ਕੇ ਸਭ ਦੇ ਹੋਸ਼ ਉੱਡ ਗਏ l

ਦੱਸਦਿਆਂ ਕਿ ਕੈਨੇਡਾ ਜਾਣ ਲਈ ਸਿਰਸਾ ਦੇ ਇਕ ਪਿੰਡ ਦੀ ਰਹਿਣ ਵਾਲੀ ਕੁੜੀ ਨੇ ਆਪਣੀ ਮਾਂ ਤੇ ਭਰਾ ਨਾਲ ਮਿਲ ਕੇ ਸਾਜ਼ਿਸ਼ ਦੇ ਤਹਿਤ ਜ਼ਿਲ੍ਹੇ ਦੇ ਪਿੰਡ ਲਾਲੇਆਣਾ ਦੇ ਨੌਜਵਾਨ ਨਾਲ ਵਿਆਹ ਕਰ ਲਿਆ ਬਾਅਦ ਵਿੱਚ ਸਹੁਰਿਆਂ ਦੇ ਪੈਸੇ ’ਲੱਗਾ ਕੇ ਉਹ ਕੈਨੇਡਾ ਚਲੀ ਗਈ। ਇਸ ਤੋਂ ਬਾਅਦ ਉਸਨੇ ਆਪਣੇ ਪਤੀ ਨੂੰ ਵੀ ਕੈਨੇਡਾ ਬੁਲਾ ਲਿਆ ਤੇ ਝੂਠੇ ਕੇਸ ‘ਚ ਫਸਾਉਣ ਦੀ ਧਮਕੀ ਦੇ ਕੇ ਉਸਨੂੰ ਡਿਪੋਰਟ ਕਰਵਾ ਦਿੱਤਾ। ਜਿਸਤੋ ਬਾਅਦ ਹੁਣ ਪੀੜਤ ਪਰਿਵਾਰ ਨੇ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ।

ਜਿਸਤੋ ਬਾਅਦ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਜਾਂਚ ਤੋਂ ਬਾਅਦ ਪੁਲਿਸ ਨੇ ਕੁੜੀ ਦੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ l ਪਰ ਅਜੇ ਤਕ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋਈ । ਮਿਲੀ ਜਾਣਕਾਰੀ ਮੁਤਾਬਕ ਫਰਵਰੀ ਸਾਲ 2020 ਵਿਚ ਉਸ ਦੇ ਜੀਜਾ ਅਵਤਾਰ ਸਿੰਘ ਨੇ ਲਖਵਿੰਦਰ ਸਿੰਘ ਦੇ ਰਿਸ਼ਤੇ ਲਈ ਲੜਕੀ ਅਰਸ਼ਜੋਤ ਕੌਰ ਨਿਵਾਸੀ ਹਰਿਆਣਾ ਦੀ ਦੱਸ ਪਾਈ ਤੇ ਕੁੜੀ ਪੜ੍ਹਨ ਵਿਚ ਕਾਫੀ ਹੁਸ਼ਿਆਰ ਹੈ।

ਰਿਸ਼ਤਾ ਤੈਅ ਕਰਨ ਲਈ ਮੁਲਜ਼ਮ ਲੜਕੀ ਅਰਸ਼ਜੋਤ ਨੇ ਸ਼ਰਤ ਰੱਖੀ ਕਿ ਜੇ ਉਹ ਉਨ੍ਹਾਂ ਦੀ ਧੀ ਨੂੰ ਕੈਨੇਡਾ ਭੇਜਣ ’ਤੇ ਪੈਸੇ ਖਰਚ ਕਰਨਗੇ ਤਾਂ ਉਹ ਉਨ੍ਹਾਂ ਦੇ ਪੁੱਤ ਨੂੰ ਵੀ ਕੈਨੇਡਾ ਲੈ ਕੇ ਜਾ ਸਕਦੀ ਤੇ ਜਿੱਥੇ ਉਨ੍ਹਾਂ ਨੂੰ ਪੀ. ਆਰ. ਮਿਲ ਜਾਵੇਗੀ। ਜਿਸਤੋ ਬਾਅਦ ਵਿਆਹ ਹੁੰਦਾ ਹੈ ਤੇ ਫਿਰ ਮੁੰਡੇ ਨਾਲ ਹੁਣ ਇਸ ਧੋਖੇ ਤੋਂ ਬਾਅਦ ਪੀੜਤ ਪਰਿਵਾਰ ਇਨਸਾਫ ਦੀ ਮੰਗ ਕਰਦਾ ਪਿਆ ਹੈ l

Check Also

ਪੁਲਾੜ ਤੋਂ 371 ਦਿਨ ਬਾਅਦ ਪਰਤੇ ਅਮਰੀਕੀ ਐਸਟਰੋਨਾਟ, ਤੋੜ ਦਿੱਤਾ ਸਪੇਸ ਚ ਰਹਿਣ ਦਾ ਪਿਛਲਾ ਰਿਕਾਰਡ

ਆਈ ਤਾਜਾ ਵੱਡੀ ਖਬਰ  ਵਿਗਿਆਨ ਖੇਤਰ ਦੇ ਵਿੱਚ ਵੱਡੇ ਪੱਧਰ ਤੇ ਖੋਜ ਕਰਨ ਦੇ ਲਈ …