ਆਈ ਤਾਜਾ ਵੱਡੀ ਖਬਰ
ਪੈਸਾ ਕਮਾਉਣਾ ਇਨਸਾਨ ਦੀ ਫ਼ਿਤਰਤ ਵਿੱਚ ਹੁੰਦਾ ਹੈ ਪਰ ਪੈਸੇ ਨੂੰ ਬਚਾਉਣ ਲਈ ਇਨਸਾਨ ਕਈ ਤਰ੍ਹਾਂ ਦੇ ਪਾਪੜ ਵੇਲਦਾ ਹੈ। ਪੈਸੇ ਨੂੰ ਉਹ ਆਪਣੇ ਬੱਚਤ ਖਾਤੇ ਵਿੱਚ ਰੱਖਦਾ ਹੈ, ਸ਼ੇਅਰ ਮਾਰਕੀਟ ਵਿੱਚ, ਫਿਕਸਡ ਡਿਪਾਜ਼ਿਟ ਕਰਵਾ ਕੇ, ਸਿਹਤ ਜੀਵਨ ਬੀਮਾ ਪਾਲਸੀ ਤਹਿਤ ਵੱਖ-ਵੱਖ ਸਕੀਮਾਂ ਰਾਹੀਂ ਉਹ ਆਪਣੇ ਪੈਸੇ ਦੀ ਬੱਚਤ ਕਰਦਾ ਹੈ। ਸਰਕਾਰ ਨੂੰ ਦੇਣ ਵਾਲੇ ਆਮਦਨ ਟੈਕਸ ਤੋਂ ਬਚਣ ਲਈ ਵੀ ਉਹ ਬਹੁਤ ਸਾਰੇ ਰਾਸਤੇ ਆਪ ਬਣਾਉਂਦਾ ਹੈ।
ਪਰ ਇੱਥੇ ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ ਹੁਣ ਕੇਂਦਰ ਸਰਕਾਰ ਵੱਲੋਂ ਆਈ ਇਸ ਖ਼ਬਰ ਦੇ ਨਾਲ ਤੁਸੀ ਵਧੇਰੇ ਆਮਦਨ ਕਰ ਬਚਾਅ ਸਕੋਗੇ। ਬੀਤੇ ਦਿਨੀਂ ਕੇਂਦਰ ਸਰਕਾਰ ਵੱਲੋਂ ਐਲ.ਟੀ.ਸੀ. ਕੈਸ਼ ਵਾਊਚਰ ਸਕੀਮ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਰਾਹੀਂ ਕੇਂਦਰ ਅਤੇ ਨਿੱਜੀ ਕੰਪਨੀਆਂ ਦੇ ਅਧਿਕਾਰੀਆਂ ਨੂੰ ਕੁਝ ਲਾਭ ਪ੍ਰਾਪਤ ਹੋਏ ਸਨ। ਹੁਣ ਇਸ ਸਕੀਮ ਦੇ ਤਹਿਤ ਰਾਜ ਸਰਕਾਰ, ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ, ਨਿੱਜੀ ਕੰਪਨੀਆਂ ਦੇ ਕਰਮਚਾਰੀ ਆਮਦਨ ਟੈਕਸ ਵਿੱਚ ਛੋਟ ਪਾ ਸਕਣਗੇ।
ਇਸ ਬਾਰੇ ਜਾਣਕਾਰੀ ਖੁਦ ਇਨਕਮ ਟੈਕਸ ਵਿਭਾਗ ਵੱਲੋਂ ਦਿੱਤੀ ਗਈ। ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸ ਨੇ ਇਸ ਖੁਸ਼ਖਬਰੀ ਸੰਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਲ.ਟੀ.ਸੀ. ਕੈਸ਼ ਵਾਊਚਰ ਸਕੀਮ ਰਾਹੀਂ ਸੈਂਟਰਲ ਗੌਰਮੈਂਟ ਦੇ ਕਰਮਚਾਰੀਆਂ ਤੋਂ ਇਲਾਵਾ ਮਨਜੂਰਸ਼ੁਦਾ ਐਲ.ਟੀ.ਸੀ. ਵਜੋਂ ਦੋਵੇਂ ਪਾਸੇ ਦੇ ਕਿਰਾਏ ਉਪਰ ਪ੍ਰਤੀ ਵਿਅਕਤੀ ਵੱਧ ਤੋਂ ਵੱਧ 36 ਹਜ਼ਾਰ ਰੁਪਏ ਨਗਦ ਭੱਤੇ ਦੇ ਭੁਗਤਾਨ ਉਪਰ ਆਮਦਨ ਟੈਕਸ ਵਿੱਚ ਛੋਟ ਦਾ ਲਾਭ ਮਿਲੇਗਾ।
ਆਮਦਨ ਟੈਕਸ ਵਿੱਚ ਇਹ ਛੋਟ ਕੁੱਝ ਜ਼ਰੂਰੀ ਸ਼ਰਤਾਂ ਨੂੰ ਪੂਰਾ ਕਰਨ ਤੋਂ ਬਾਅਦ ਹੀ ਦਿੱਤੀ ਜਾਵੇਗੀ। ਜਿਸ ਵਿਚ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਨਾਲ ਨਾਲ ਗੈਰ ਕੇਂਦਰ ਸਰਕਾਰੀ ਮੁਲਾਜ਼ਮ ਜਿਨ੍ਹਾਂ ਵਿਚ ਰਾਜ ਸਰਕਾਰ, ਜਨਤਕ ਖੇਤਰ ਦੀਆਂ ਕੰਪਨੀਆਂ, ਬੈਂਕਾਂ ਅਤੇ ਨਿੱਜੀ ਖੇਤਰ ਦੀਆਂ ਕੰਪਨੀਆਂ ਦੇ ਕਰਮਚਾਰੀ ਸ਼ਾਮਲ ਹੁੰਦੇ ਹਨ। ਇਸ ਛੋਟ ਨੂੰ ਲੈਣ ਲਈ ਕੁਝ ਸ਼ਰਤਾਂ ਹਨ ਜਿਨ੍ਹਾਂ ਵਿੱਚ ਐਲ.ਟੀ.ਸੀ. ਕਿਰਾਇਆ ਰਾਸ਼ੀ ਦਾ ਤਿੰਨ ਗੁਣਾਂ ਸੇਵਾਵਾਂ ਜਾਂ ਵਸਤਾਂ ਦੀ ਖਰੀਦ ਉਤੇ ਕਰਨਾ ਹੋਵੇਗਾ
ਜਿਸ ਉੱਤੇ 12 ਫੀਸਦੀ ਤੋਂ ਵੱਧ ਜੀ.ਐਸ.ਟੀ. ਹੋਵੇ। ਇਹ ਸਾਮਾਨ ਜਾਂ ਸੇਵਾਵਾਂ ਰਜਿਸਟਰ ਦੁਕਾਨਦਾਰ ਸਰਵਿਸ ਪ੍ਰੋਵਾਈਡਰ ਤੋਂ ਹੋਣ। ਖਰੀਦਦਾਰੀ ਜਾਂ ਸੇਵਾਵਾਂ ਦਾ ਭੁਗਤਾਨ ਸਿਰਫ਼ ਡਿਜ਼ੀਟਲ ਮਾਧਿਅਮ ਰਾਹੀਂ ਹੋਵੇ ਅਤੇ ਇਹ ਖਰੀਦਾਰੀ 12 ਅਕਤੂਬਰ 2020 ਤੋਂ 31 ਮਾਰਚ 2021 ਦੇ ਦਰਮਿਆਨ ਹੋਣੀ ਚਾਹੀਦੀ ਹੈ ਤਾਂ ਹੀ ਇਸ ਛੋਟ ਦਾ ਲਾਭ ਕਰਮਚਾਰੀ ਉਠਾ ਸਕਣਗੇ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …