Breaking News

ਕਿਸਾਨ ਸੰਘਰਸ਼ : ਕੇਂਦਰ ਨੇ ਹੁਣੇ ਹੁਣੇ ਮੀਟਿੰਗ ਕਰ ਕੇ ਲੈ ਲਿਆ ਇਹ ਵੱਡਾ ਫੈਸਲਾ

ਆਈ ਤਾਜਾ ਵੱਡੀ ਖਬਰ

ਅੱਜ ਕੌਮੀ ਰਾਜਧਾਨੀ ਦਿੱਲੀ ਦੇ ਵਿਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਕੱਢੀ ਗਈ। ਜਿਸ ਦੌਰਾਨ ਪਹਿਲਾਂ ਹੀ ਤੈਅ ਕੀਤੇ ਗਏ ਨਿਯਮਾਂ ਦੀ ਉਲੰਘਣਾ ਕਰਨ ਦੇ ਨਾਲ ਨਾਲ ਕਈ ਥਾਵਾਂ ਉੱਪਰ ਹਿੰ-ਸ-ਕ ਘਟਨਾਵਾਂ ਵੀ ਹੋਈਆਂ। ਜਿਸ ਨੂੰ ਲੈ ਕੇ ਦਿੱਲੀ ਦੇ ਵਿਚ ਹਾਲਾਤ ਬੇਹੱਦ ਤਨਾਅ ਜਨਕ ਬਣ ਚੁੱਕੇ ਹਨ। ਇਸ ਦਾ ਅਸਰ ਦਿੱਲੀ ਵਾਸੀਆਂ ਉੱਪਰ ਖਾਸ ਤੌਰ ‘ਤੇ ਦੇਖਿਆ ਜਾ ਰਿਹਾ ਹੈ। ਇਸ ਸਾਰੇ ਘਟਨਾਕ੍ਰਮ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਮੀਟਿੰਗ ਸੱਦੀ ਗਈ ਹੈ।

ਜਿਸ ਦੇ ਵਿਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਗ੍ਰਹਿ ਸਕੱਤਰ ਤੋਂ ਇਲਾਵਾ ਦਿੱਲੀ ਦੇ ਪੁਲਸ ਕਮਿਸ਼ਨਰ ਸਮੇਤ ਕਈ ਹੋਰ ਅਹਿਮ ਅਧਿਕਾਰੀਆਂ ਨੇ ਹਿੱਸਾ ਲਿਆ। ਅੱਜ ਦੇ ਦਿੱਲੀ ਵਿੱਚ ਵਾਪਰੇ ਸਾਰੇ ਵਰਤਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਕਈ ਤਰ੍ਹਾਂ ਦੇ ਅਹਿਮ ਫ਼ੈਸਲੇ ਲਏ ਗਏ ਹਨ। ਅੱਜ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਇਸ ਬੈਠਕ ਤੋਂ ਬਾਅਦ ਦਿੱਲੀ ਦੇ ਵਿੱਚ ਨੀਮ ਫੌਜੀ ਬਲਾਂ ਦੀਆਂ 15 ਕੰਪਨੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ ਹਾਲਾਤਾਂ ਦਾ ਮੁਕਾਬਲਾ ਕਰਨ ਦੇ ਲਈ ਦਿੱਲੀ ਦੇ ਵਿੱਚ ਸੀਆਰਪੀਐਫ ਦੀਆਂ 10 ਕੰਪਨੀਆਂ ਵੀ ਤਾਇਨਾਤ ਹੋਣਗੀਆਂ।

ਦਿੱਲੀ ਦੇ ਉਚ ਪੁਲਿਸ ਅਧਿਕਾਰੀਆਂ ਦੀ ਗ੍ਰਹਿ ਮੰਤਰਾਲੇ ਨਾਲ ਦਿੱਲੀ ਵਿਚ ਹੋਈ ਮੀਟਿੰਗ ਦੌਰਾਨ ਅੱਜ ਰਾਜਧਾਨੀ ਵਿੱਚ ਹੋਈ ਹਿੰ- ਸਾ ਉੱਪਰ ਚਰਚਾ ਹੋਈ। ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਹਾਲਾਤਾਂ ਦਾ ਜਾਇਜ਼ਾ ਲੈਣ ਦੇ ਨਾਲ ਸੁਰੱਖਿਆ ਫੋਰਸਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਦਿੱਲੀ ਦੀਆਂ ਮੁੱਖ ਥਾਵਾਂ ਵੱਲ ਭਾਰੀ ਪੁਲਸ ਫੋਰਸ ਨੂੰ ਭੇਜਿਆ ਜਾ ਰਿਹਾ ਹੈ। ਲਾਲ ਕਿਲ੍ਹੇ ਵੱਲ ਵੀ ਵਾਧੂ ਟਾਸਕ ਫੋਰਸ ਨੂੰ ਭੇਜਿਆ ਗਿਆ ਹੈ। ਖਬਰਾਂ ਵਿੱਚ ਦੱਸਿਆ ਗਿਆ ਹੈ ਕਿ ਕਿਸਾਨਾਂ ਨੇ ਲਾਲ ਕਿਲੇ ਦੀ ਫਸੀਲ ਤੋਂ ਤਿਰੰਗੇ ਨੂੰ ਉਤਾਰ ਕੇ ਕੇਸਰੀ ਝੰਡਾ ਲਹਿਰਾ ਦਿੱਤਾ ਹੈ।

ਇਸ ਦੌਰਾਨ ਦਿੱਲੀ ਦੇ ਪੁਲਿਸ ਕਮਿਸ਼ਨਰ ਨੇ ਜਵਾਨਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਪ੍ਰਦਰਸ਼ਨ ਕਾਰੀਆਂ ਦੇ ਨਾਲ ਮੁਸਤੈਦੀ ਦੇ ਨਾਲ ਨਜਿੱਠਣ। ਪੁਲਿਸ ਮੁਜ਼ਾਹਰਾ ਕਾਰੀਆਂ ਦੇ ਨਾਲ ਪੂਰੀ ਤਾਕਤ ਦਾ ਪ੍ਰਯੋਗ ਕਰੇ ਅਤੇ ਉਨ੍ਹਾਂ ਦਾ ਸਖਤੀ ਨਾਲ ਸਾਹਮਣਾ ਕਰੇ। ਦਿੱਲੀ ਦੇ ਅੰਦਰ ਅਹਿਮ ਸਥਾਨਾਂ ਵਿਚੋਂ ਇੰਡੀਆ ਗੇਟ ਵੱਲ ਨੂੰ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਮੌਜੂਦਾ ਸਥਿਤੀ ਦਿੱਲੀ ਦੇ ਵਿੱਚ ਬੇਹੱਦ ਗੰ-ਭੀ-ਰ ਬਣੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਦੌਰਾਨ ਇਸ ਦੇ ਹੋਰ ਵੀ ਜ਼ਿਆਦਾ ਗੰਭੀਰ ਹੋਣ ਦੇ ਸੰਕੇਤ ਮਿਲ ਰਹੇ ਹਨ।

Check Also

ਇਸ ਅਨੋਖੇ ਸ਼ਹਿਰ ਦੀ ਬਿਲਡਿੰਗ ਅੰਦਰੋਂ ਲੰਘਦੀ ਹੈ ਟਰੇਨ , ਪੰਜਵੇਂ ਫਲੋਰ ਤੇ ਹੈ ਪੈਟਰੋਲ ਪੰਪ

ਆਈ ਤਾਜਾ ਵੱਡੀ ਖਬਰ  ਦੁਨੀਆ ਇਸ ਵੇਲੇ ਤਰੱਕੀ ਦੇ ਰਾਹ ਉੱਤੇ ਚੱਲ ਰਹੀ ਹੈ l …