Breaking News

ਕਿਸਾਨ ਧਰਨੇ ਚ ਮਰੀ ਬੀਬੀ ਦੇ ਬਾਰੇ ਚ ਆਈ ਇਹ ਵੱਡੀ ਖਬਰ,ਹਜੇ ਤੱਕ ਨਹੀਂ ਕੀਤਾ ਗਿਆ ਇਸ ਕਾਰਨ ਸਸਕਾਰ

ਹਜੇ ਤੱਕ ਨਹੀਂ ਕੀਤਾ ਗਿਆ ਇਸ ਕਾਰਨ ਸਸਕਾਰ

ਪੰਜਾਬ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਵੱਲੋਂ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਇਨ੍ਹਾਂ ਧਰਨਿਆਂ ਤੇ ਰੋਸ ਮੁਜ਼ਾਹਰਿਆ ਦੌਰਾਨ ਬਹੁਤ ਸਾਰੀਆਂ ਦੁਖਦਾਈ ਖਬਰਾਂ ਸੁਣਨ ਨੂੰ ਮਿਲਦੀਆਂ ਰਹੀਆਂ ਹਨ।ਕਈ ਸਥਾਨਾਂ ਤੇ ਕਿਸਾਨ ਆਗੂਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਸੀ।ਕੁਝ ਕਿਸਾਨ ਆਗੂਆਂ ਦੇ ਪਰਿਵਾਰਕ ਮੈਂਬਰ ਇਨ੍ਹਾਂ ਧਰਨਿਆਂ ਦੀ ਭੇਟ ਚੜ੍ਹ ਗਏ। ਪਿਛਲੇ ਦਿਨੀ ਇੱਕ ਬੀਬੀ ਵੀ ਇਨ੍ਹਾਂ ਧਰਨਿਆਂ ਦੌਰਾਨ ਹੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਈ ਸੀ।

ਜਿਸ ਦੀ ਮ੍ਰਿਤਕ ਦੇਹ ਨੂੰ ਹਸਪਤਾਲ ਵਿੱਚ ਰੱਖਿਆ ਗਿਆ ਸੀ। ਕਿਸਾਨ ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਸੀ , ਕਿ ਮ੍ਰਿਤਕਾ ਦੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਹੁਣ ਕਿਸਾਨ ਧਰਨੇ ਤੇ ਮੌਤ ਹੋਣ ਵਾਲੀ ਇਸ ਬੀਬੀ ਬਾਰੇ ਇਕ ਬਹੁਤ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਕਰਕੇ ਅਜੇ ਤਕ ਬੀਬੀ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਜਿਸ ਬਾਰੇ ਸੁਣ ਕੇ ਸਭ ਹੈਰਾਨ ਹਨ। ਕੁਝ ਦਿਨ ਪਹਿਲਾਂ ਹੀ ਮਾਤਾ ਤੇਜ ਕੌਰ ਬਰੇ ਦੀ ਮੌਤ ਹੋ ਗਈ ਸੀ।

ਜਿਸ ਦੀ ਮੌਤ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ ਸੀ।ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਰੇਲ ਜਾਮ ਦੌਰਾਨ ਮਾਤਾ ਤੇਜ ਕੌਰ ਦੀ ਡਿਗਣ ਕਾਰਨ ਮੌਤ ਹੋ ਗਈ ਸੀ। ਜਿਸ ਦੀ ਮੌਤ ਦੇ ਰੋਸ ਵਜੋਂ ਚਾਰ ਦਿਨ ਡੀ. ਸੀ. ਦੀ ਰਿਹਾਇਸ਼ ਦਾ ਘਿਰਾਓ ਵੀ ਕੀਤਾ ਗਿਆ ਸੀ। ਪੁਲਿਸ ਵੱਲੋਂ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਇਸ ਲਈ ਡੀਸੀ ਦੀ ਰਿਹਾਇਸ਼ ਦੇ ਘਿਰਾਓ ਦੀ ਧਰਨੇ ਵਿੱਚ ਬਦਲ ਦਿੱਤਾ ਗਿਆ ਸੀ।

ਜਿਸ ਤੇ ਇੰਨੇ ਦਿਨਾਂ ਤੋਂ ਕੋਈ ਵੀ ਅਮਲ ਨਹੀਂ ਹੋਇਆ ਤਾਂ ਲੋਕਾਂ ਨੇ ਮਜਬੂਰ ਹੋ ਕੇ ਟ੍ਰੈਫਿਕ ਜਾਮ ਕਰ ਦਿੱਤਾ। ਅੱਜ ਚੱਕਾ ਜਾਮ ਦੌਰਾਨ ਇੰਦਰਜੀਤ ਸਿੰਘ ਝੱਬਰ, ਉੱਤਮ ਸਿੰਘ ਰਾਮਨੰਦੀ, ਜਗਦੇਵ ਸਿੰਘ ਭੈਣੀ ਬਾਘਾ ,ਮਲਕੀਤ ਸਿੰਘ ਕੋਟ ਧਰਮੂ, ਭਾਨ ਸਿੰਘ ਬਰਨਾਲਾ ਸੁਖਵਿੰਦਰ ਸਿੰਘ ਭੋਲਾ ,ਮਨਪ੍ਰੀਤ ਕੌਰ ਭੈਣੀ ਬਾਘਾ ਨੇ ਵੀ ਸੰਬੋਧਨ ਕੀਤਾ। ਕਿਸਾਨ ਆਗੂ ਨੇ ਕਿਹਾ ਕਿ ਕੈਪਟਨ ਸਰਕਾਰ ਇਸ ਮਸਲੇ ਤੇ ਬਿਨਾ ਵਜ੍ਹਾ ਜਿੱਦਬਾਜੀ ਕਰ ਰਹੀ ਹੈ।

ਜੋ ਸਰਕਾਰ ਦੇ ਹਿੱਤ ਵਿੱਚ ਨਹੀਂ। ਜਥੇਬੰਦੀ ਪੰਜਾਬ ਸਰਕਾਰ ਕੋਲੋਂ ਤੇਜ਼ ਕੌਰ ਦੀ ਮੌਤ ਤੇ ਪਰਿਵਾਰ ਲਈ 10 ਲੱਖ ਰੁਪਏ ਦਾ ਮੁਆਵਜ਼ਾ ,ਤੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ , ਅਤੇ ਕਰਜਾ ਮਾਫ ਕੀਤੇ ਜਾਣ ਦੀ ਮੰਗ ਕਰ ਰਹੀ ਹੈ। ਇਸ ਮੰਗ ਨੂੰ ਲੈ ਕੇ ਹੀ ਜਥੇਬੰਦੀ ਵੱਲੋਂ 13 ਅਕਤੂਬਰ ਤੋਂ ਡਿਪਟੀ ਕਮਿਸ਼ਨਰ ਮਾਨਸਾ ਦੇ ਦਫ਼ਤਰ ਦਾ ਮੇਨ ਗੇਟ ਘੇਰਿਆ ਹੋਇਆ ਹੈ।

Check Also

ਪੰਜਾਬ ਚ ਆਉਣ ਵਾਲੇ ਦਿਨਾਂ ਚ ਪਵੇਗਾ ਮੀਂਹ, ਹੋਇਆ ਅਲਰਟ ਜਾਰੀ

ਆਈ ਤਾਜਾ ਵੱਡੀ ਖਬਰ  ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲ ਲਈ ਹੈ , …