Breaking News

ਕਿਸਾਨ ਅੰਦੋਲਨ : ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੂੰ ਲੈ ਕੇ ਆਈ ਇਹ ਵੱਡੀ ਖਬਰ

ਤਾਜਾ ਵੱਡੀ ਖਬਰ

ਦੇਸ਼ ਦੇ ਅੰਦਰ ਖੇਤੀਬਾੜੀ ਅੰਦੋਲਨ ਨਵੰਬਰ ਮਹੀਨੇ ਦੀ 26 ਤਰੀਕ ਤੋਂ ਸ਼ੁਰੂ ਕੀਤਾ ਗਿਆ ਸੀ ਜੋ ਹੁਣ ਇੱਕ ਵਿਸ਼ਾਲ ਪੱਧਰ ਦਾ ਅੰਦੋਲਨ ਬਣ ਚੁੱਕਾ ਹੈ। ਲੱਖਾਂ ਦੀ ਤਾਦਾਦ ਦੇ ਵਿੱਚ ਦੇਸ਼ ਦੇ ਵੱਖ-ਵੱਖ ਭਾਗਾਂ ਤੋਂ ਆਏ ਹੋਏ ਕਿਸਾਨ ਇਸ ਅੰਦੋਲਨ ਨੂੰ ਸਫ਼ਲ ਕਰਨ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਖ ਵੱਖ ਵਿਭਾਗਾਂ ਦੇ ਲੋਕ ਵੀ ਇਸ ਧਰਨੇ ਨੂੰ ਆਪਣਾ ਸਮਰਥਨ ਦੇ ਚੁੱਕੇ ਹਨ। ਦੇਸ਼ ਦੇ ਅੰਦਰੋਂ ਤਾਂ ਲੋਕਾਂ ਦਾ ਸਮਰਥਨ ਇਸ ਅੰਦੋਲਨ ਨੂੰ ਪ੍ਰਾਪਤ ਹੋ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਲੋਕ ਇਸ ਅੰਦੋਲਨ ਪ੍ਰਤੀ ਆਪਣੀ ਹਿਮਾਇਤ ਦੇ ਚੁੱਕੇ ਹਨ।

ਹੁਣ ਵਿਦੇਸ਼ਾਂ ਵਿੱਚ ਵਸਦੇ ਹੋਏ ਪੰਜਾਬੀ ਭਾਈਚਾਰੇ ਵੱਲੋਂ ਇਹ ਇਕ ਨਵੀਂ ਪਹਿਲ ਕਰਦੇ ਹੋਏ ਚਿੱਠੀ ਦੇ ਰੂਪ ਵਿੱਚ ਆਪਣੇ ਵਿਚਾਰ ਵਿਅਕਤ ਕੀਤੇ ਹਨ। ਬ੍ਰਿਟੇਨ ਦੇ ਬਰੈਡਫੋਰਡ ਸ਼ਹਿਰ ਦੀ ਸਿੱਖ ਐਸੋਸੀਏਸ਼ਨ ਨੇ ਇਕ ਚਿੱਠੀ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾ ਬਾ ਨੂੰ ਲਿਖੀ ਹੈ। 14 ਦਸੰਬਰ ਨੂੰ ਬ੍ਰਿਟਿਸ਼ ਐਜੂਕੇਸ਼ਨਲ ਐਂਡ ਕਲਚਰਲ ਐਸੋਸੀਏਸ਼ਨ ਔਫ ਸਿੱਖ ਵੱਲੋਂ ਇਹ ਚਿੱਠੀ ਕਿਸਾਨ ਅੰਦੋਲਨ ਵਿੱਚ ਪੰਜਾਬ ਦੀਆਂ ਮਾਵਾਂ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਲੋਕਾਂ ਖਿਲਾਫ ਲਿਖੀ ਗਈ ਹੈ

ਜੋ ਸੋਸ਼ਲ ਮੀਡੀਆ ਉਪਰ ਬੜੀ ਤੇਜੀ ਦੇ ਨਾਲ ਵਾਇਰਲ ਹੋ ਰਹੀ ਹੈ। ਇਸ ਚਿੱਠੀ ਦੇ ਵਿਚ ਸੰਬੰਧ ਵਿੱਚ ਬੀਈਸੀਏਐਸ ਦੇ ਪ੍ਰਧਾਨ ਤਰਲੋਚਨ ਸਿੰਘ ਦੁੱਗਲ ਨੇ ਆਖਿਆ ਹੈ ਕਿ ਭਾਜਪਾ ਪਾਰਟੀ ਦੀਆਂ ਕੁਝ ਔਰਤਾਂ ਅਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਵੱਲੋਂ ਪੰਜਾਬ ਦੀਆਂ ਮਾਵਾਂ ਪ੍ਰਤੀ ਗਲਤ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਸੰਸਥਾ ਨੇ ਚਿੱਠੀ ਵਿੱਚ ਲਿਖਿਆ ਕਿ ਬਹੁਤ ਦੁੱਖ ਨਾਲ ਅਸੀਂ ਤੁਹਾਨੂੰ ਤੁਹਾਡੇ ਪੁੱਤਰ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲ ਕਰਨ ਦੀ ਅਪੀਲ ਕਰਦੇ ਹਾਂ।

ਸਾਰੀਆਂ ਮਾਵਾਂ ਨੂੰ ਉਸ ਤਰ੍ਹਾਂ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਮੋਦੀ ਜੀ ਤੁਹਾਨੂੰ ਸਨਮਾਨ ਦਿੰਦੇ ਹਨ। ਭਾਰਤ ਇੱਕ ਲੋਕਤੰਤਰੀ ਦੇਸ਼ ਹੈ ਅਤੇ ਲੋਕਤੰਤਰ ਲੋਕਾਂ ਦੇ ਦਿਲ ਦੀ ਆਵਾਜ਼ ਹੈ। ਲੋਕ ਆਪਣਾ ਨੇਤਾ ਚੁਣਦੇ ਹਨ। ਇਨ੍ਹਾਂ ਹਾਲਾਤਾਂ ਵਿੱਚ ਲੋਕਾਂ ਨੂੰ ਸੁਣਨਾ ਨੇਤਾ ਦਾ ਫਰਜ਼ ਬਣਦਾ ਹੈ। ਚਾਹੇਂ ਮਾਂ ਪੰਜਾਬ ਦੀ ਹੋਵੇ ਜਾਂ ਕਿਸੇ ਹੋਰ ਸੂਬੇ ਦੀ। ਦੁੱਗਲ ਨੇ ਆਖਿਆ ਕਿ ਸਾਡੇ ਕੋਲ ਹੀਰਾ ਬਾ ਦਾ ਪਤਾ ਨਹੀਂ ਹੈ ਪਰ ਉਮੀਦ ਕਰਦੇ ਹਾਂ ਕਿ ਇਹ ਚਿੱਠੀ ਉਨ੍ਹਾਂ ਨੂੰ ਜ਼ਰੂਰ ਮਿਲੇਗੀ।

Check Also

ਪੰਜਾਬ: ਪਾਰਕ ਚ ਹੋਇਆ ਵੱਡਾ ਖੌਫਨਾਕ ਕਾਂਡ , ਪੁਲਿਸ ਵਲੋਂ ਔਰਤ ਤੇ ਕੀਤਾ ਜਾ ਰਿਹਾ ਸ਼ੱਕ

ਆਈ ਤਾਜ਼ਾ ਵੱਡੀ ਖਬਰ  ਆਪਣੇ ਘਰ ਤੋਂ ਜਿੱਥੇ ਕੰਮ ਤੇ ਜਾਣ ਵਾਲੇ ਇਨਸਾਨ ਦਾ ਘਰ …