Breaking News

ਕਿਸਾਨ ਅੰਦੋਲਨ ਚ ਹੋਏ ਵਿਰੋਧ ਦੇ ਵਿਚਕਾਰ ਜੀਓ ਦੇ ਗਾਹਕ ਲਈ ਹੁਣ ਆਈ ਇਹ ਵੱਡੀ ਖਬਰ

ਤਾਜਾ ਵੱਡੀ ਖਬਰ

ਦੇਸ਼ ਅੰਦਰ ਜਿਥੇ ਰਿਲਾਇਂਸ ਕੰਪਨੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਥੇ ਹੀ ਕੰਪਨੀ ਵੱਲੋਂ ਆਏ ਦਿਨ ਕੋਈ ਨਾ ਕੋਈ ਨਵਾਂ ਆਫਰ ਗਾਹਕਾਂ ਲਈ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਸਮੇਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੀ ਲੋਕਾਂ ਵੱਲੋਂ ਕੇਂਦਰ ਸਰਕਾਰ, ਭਾਜਪਾ ਦੇ ਆਗੂਆਂ, ਕਾਰਪੋਰੇਟ ਘਰਾਣਿਆਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਰਿਲਾਇੰਸ ਦੇ ਮਾਲਜ਼ ਅਤੇ ਪੈਟਰੋਲ ਪੰਪਾਂ ਨੂੰ ਬੰਦ ਕਰਵਾ ਕੇ ਧਰਨੇ ਦਿੱਤੇ ਜਾ ਰਹੇ ਸਨ।

ਉਥੇ ਹੀ ਜੀਓ ਕੰਪਨੀ ਵਿਰੁੱਧ ਵਿਰੋਧ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਕਿਸਾਨਾਂ ਵੱਲੋਂ ਜੀਓ ਕੰਪਨੀ ਦੇ ਫ਼ੋਨ ਨੰਬਰ ਹੋਰ ਕੰਪਨੀ ਵਿੱਚ ਬਦਲਾਅ ਦਿੱਤੇ ਗਏ ਹਨ। ਕਿਸਾਨਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਦੇ ਕਾਰਨ ਅੰਬਾਨੀ ਕੰਪਨੀ ਜਿੱਥੇ ਅਮੀਰ ਵਿਅਕਤੀਆਂ ਦੀ ਪਹਿਲੇ 10 ਨਾਵਾਂ ਦੀ ਲਿਸਟ ਵਿੱਚੋਂ ਬਾਹਰ ਹੋ ਗਈ ਹੈ। ਉੱਥੇ ਹੀ ਹੁਣ ਅਮੀਰਾਂ ਦੀ ਗਿਣਤੀ ਵਿੱਚ ਵੀ ਏਸ਼ੀਆ ਦੀ ਨੰਬਰ ਵਨ ਕੰਪਨੀ ਨਹੀਂ ਰਹੀ। ਹੁਣ ਕਿਸਾਨ ਅੰਦੋਲਨ ਦੇ ਵਿਰੋਧ ਦੇ ਚਲਦਿਆਂ ਹੋਏ ਜੀਓ ਦੇ ਗਾਹਕਾਂ ਲਈ ਹੁਣ ਇਕ ਵੱਡੀ ਖਬਰ ਸਾਹਮਣੇ ਆਈ ਹੈ।

ਜੀਓ ਕੰਪਨੀ ਵੱਲੋਂ ਹੁਣ ਕੋਈ ਨਾ ਕੋਈ ਆਫਰ ਲਿਆਂਦਾ ਜਾ ਰਿਹਾ ਹੈ ਤਾਂ ਜੋ ਗਾਹਕ ਇਸ ਨਾਲ ਜੁੜੇ ਰਹਿਣ। ਕੰਪਨੀ ਵੱਲੋਂ ਡਾਟਾ ਪੈਕ ਉਪਰ ਵਾਧੂ ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਹੁਣ ਕੰਪਨੀ ਵੱਲੋਂ ਸਭ ਤੋਂ ਸਸਤੇ ਪਲਾਨ ਦੀ ਸੁਵਿਧਾ ਦਿੱਤੀ ਜਾ ਰਹੀ ਹੈ। 11 ਰੁਪਏ ਦੇ ਮਿਲਣ ਵਾਲੇ ਰੀ ਚਾਰਜ ਉਪਰ 1gb ਡਾਟਾ ਦੀ ਵਰਤੋਂ ਤੁਸੀਂ ਮੌਜੂਦ ਪਲੈਨ ਨਾਲ ਵੀ ਕਰ ਸਕਦੇ ਹੋ। ਜਿਸ ਵਿੱਚ 1gb ਦੀ ਥਾਂ ਤੇ 800mb ਡਾਟਾ ਮਿਲਦਾ ਸੀ।

ਜਿਸ ਨੂੰ ਜਨਵਰੀ ਵਿੱਚ 200mb ਡਾਟਾ ਵਧਾ ਕੇ 1 ਜੀ ਬੀ ਡਾਟਾ ਕਰ ਦਿੱਤਾ ਗਿਆ ਹੈ। ਅਗਰ ਤੁਸੀਂ 11 ਰੁਪਏ ਦੇ ਪੈਕ ਨੂੰ ਐਕਟਿਵ ਕਰਦੇ ਹੋ ਤਾਂ ਤੁਹਾਨੂੰ 1 ਜੀ ਬੀ ਡਾਟਾ ਦਿਤਾ ਜਾਵੇਗਾ, ਜੋ ਤੁਸੀਂ 28 ਦਿਨਾਂ ਤਕ ਵਰਤ ਸਕਦੇ ਹੋ। ਜੇ ਤੁਸੀਂ 199 ਰੁਪਏ ਦਾ ਪ੍ਰੀਪੇਡ ਲੈ ਲੈਂਦੇ ਹੋ ਤਾਂ, ਉਸ ਦੀ ਸਮਾਂ-ਸੀਮਾ 28 ਦਿਨਾਂ ਦੀ ਹੁੰਦੀ ਹੈ। ਜਿਸ ਵਿੱਚ 1.5 ਜੀ ਬੀ ਡਾਟਾ ਦਿਤਾ ਜਾਂਦਾ ਹੈ। ਇਸ ਦੇ ਨਾਲ ਹੀ 11 ਰੁਪਏ ਦੇ ਵਿੱਚ ਮਿਲਣ ਵਾਲਾ 1 ਜੀ ਬੀ ਡਾਟਾ ਵੀ ਤੁਸੀਂ ਵਰਤ ਸਕਦੇ ਹੋ।

Check Also

ਪੰਜਾਬ ਚ ਸੁਨਿਆਰੇ ਦੀ ਦੁਕਾਨ ਚ ਪਿਆ ਡਾਕਾ , ਲੱਖਾਂ ਰੁਪਏ ਤੇ ਗਹਿਣੇ ਲੈ ਹੋਏ ਫਰਾਰ

ਆਈ ਤਾਜਾ ਵੱਡੀ ਖਬਰ  ਪੰਜਾਬ ਵਿੱਚ ਚੋਰਾਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ …