Breaking News

ਕਿਸਾਨਾਂ ਨੇ ਲਾਇਆ ਇਲਜ਼ਾਮ ਪੰਜਾਬ ਚ ਰੇਲ ਰੋਕੋ ਅੰਦੋਲਨ ਖਤਮ ਕਰਨ ਲਈ ਰਚੀ ਜਾ ਰਹੀ ਇਹ ਸਾ ਜ਼ਿਸ਼

ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਕਿਸਾਨਾਂ ਵੱਲੋਂ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਪਿਛਲੇ ਮਹੀਨੇ ਸ਼ੁਰੂ ਕੀਤਾ ਗਿਆ ਹੈ। ਇਸ ਦੇ ਅਧੀਨ ਕਿਸਾਨਾਂ ਵੱਲੋਂ ਅੰਬਾਨੀ ਦੇ ਸ਼ੋਪਿੰਗ ਮਾਲਜ਼ ਦਾ ਘਿਰਾਓ, ਪੈਟਰੋਲ ਪੰਪ ਦਾ ਘਿਰਾਓ, ਸਿਆਸੀ ਲੀਡਰਾਂ ਦੇ ਘਰਾਂ ਅਤੇ ਦਫ਼ਤਰਾਂ ਦਾ ਘਿਰਾਓ ਅਤੇ ਰੇਲ ਰੋਕੋ ਅੰਦੋਲਨ ਸ਼ਾਮਲ ਹੈ। ਕਿਸਾਨਾਂ ਦਾ ਕਿਹਾ ਜਾਣਾ ਹੈ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਨਾਲ ਉਨ੍ਹਾਂ ਦੀ ਜ਼ਿੰਦਗੀ ਅਤੇ ਕਿਸਾਨੀ ਪੂਰੀ ਤਰ੍ਹਾਂ ਰੁਲ ਜਾਵੇਗੀ।

ਇੱਥੇ ਕਿਸਾਨਾਂ ਨੇ ਸਰਕਾਰਾਂ ਉੱਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਗਾਏ। ਅਜਿਹੇ ਵਿੱਚ ਹੀ ਕੁਝ ਕਿਸਾਨ ਬਰਨਾਲਾ ਦੇ ਬਿਜਲੀ ਗਰਿੱਡ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਨੂੰ ਮਜ਼ਬੂਰ ਹੋ ਗਏ ਹਨ। ਅਜਿਹਾ ਕਿਉਂ ਹੋਇਆ ਆਓ ਤੁਹਾਨੂੰ ਦੱਸਦੇ ਹਾਂ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਨੂੰ ਹਟਾਉਣ ਦੇ ਲਈ ਵੱਖ-ਵੱਖ ਸਾ ਜ਼ਿਸ਼ ਰਚ ਰਹੀ ਹੈ। ਜਿਸ ਅਧੀਨ ਉਨ੍ਹਾਂ ਨੂੰ ਖੇਤੀ ਦੇ ਲਈ ਦਿੱਤੀ ਜਾਣ ਵਾਲੀ 10 ਘੰਟੇ ਦੀ ਬਿਜਲੀ ਸਪਲਾਈ ਵਿੱਚੋਂ ਉਨ੍ਹਾਂ ਨੂੰ ਸਿਰਫ 2 ਘੰਟੇ ਹੀ ਸਪਲਾਈ ਦਿੱਤੀ ਜਾਂਦੀ ਹੈ ਬਾਕੀ 8 ਘੰਟੇ ਪਾਵਰ ਕੱ- ਟ ਲਗਾ ਦਿੱਤਾ ਜਾਂਦਾ ਹੈ। ਜਿਸ ਕਾਰਨ ਖੇਤੀ ਸੈਕਟਰ ਦੇ ਲਈ ਪੂਰੀ ਬਿਜਲੀ ਸਪਲਾਈ ਨਾ ਦੇਣ ਕਾਰਨ ਕਿਸਾਨਾਂ ਵੱਲੋਂ ਦੇਰ ਸ਼ਾਮ ਮੋਗਾ ਨੈਸ਼ਨਲ ਹਾਈਵੇ ਨੂੰ ਧਰਨਾ ਲਗਾ ਕੇ ਜਾਮ ਕਰ ਦਿੱਤਾ ਗਿਆ।

ਕਿਸਾਨਾਂ ਨੇ ਇਹ ਫ਼ੈਸਲਾ ਬਿਜਲੀ ਵਿਭਾਗ ਦੇ ਐਕਸੀਅਨ ਅਤੇ ਐਸ.ਡੀ.ਓ. ਵੱਲੋਂ ਉਨ੍ਹਾਂ ਦੀ ਸ਼ਿਕਾਇਤ ਉਪਰ ਕੋਈ ਸੁਣਵਾਈ ਨਾ ਕਰਨ ਕਾਰਨ ਲਿਆ ਗਿਆ। ਕਿਸਾਨਾਂ ਨੇ ਕਿਹਾ ਕਿ ਸਾਨੂੰ ਮ ਜ਼ ਬੂ ਰ ਨ ਵਿੱਚ ਧਰਨਾ ਪ੍ਰਦਰਸ਼ਨ ਦਾ ਰਾਹ ਚੁਨਣਾ ਪੈ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਚਾਹੁੰਦੀ ਹੈ ਕਿ ਕਿਤੇ ਅਸਲ ਸਚਾਈ ਕਿਸਾਨਾਂ ਸਾਹਮਣੇ ਨਾ ਆ ਜਾਵੇ।

ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਨੂੰ ਖ਼ਤਮ ਕਰਨ ਦੇ ਲਈ ਪਾਵਰ ਕੱ – ਟ ਦੀ ਸਮੱਸਿਆ ਨੂੰ ਮੋਹਰਾ ਬਣਾ ਕੇ ਸਾਜਿਸ਼ ਘੜੀ ਜਾ ਰਹੀ ਹੈ। ਬਿਜਲੀ ਬੋਰਡ ਦਾ ਕੋਈ ਵੀ ਕਰਮਚਾਰੀ ਇਸ ਮੁੱਦੇ ਉਪਰ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਕਿਸਾਨਾਂ ਨੇ ਕਿਹਾ ਕਿ ਇਹ ਧਰਨਾ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਉਹਨਾਂ ਨੂੰ ਮੁੜ ਤੋਂ 10 ਘੰਟੇ ਬਿਜਲੀ ਨਹੀਂ ਮਿਲਦੀ।

Check Also

ਪੰਜਾਬ ਚ ਆਉਣ ਵਾਲੇ ਦਿਨਾਂ ਚ ਪਵੇਗਾ ਮੀਂਹ, ਹੋਇਆ ਅਲਰਟ ਜਾਰੀ

ਆਈ ਤਾਜਾ ਵੱਡੀ ਖਬਰ  ਮੌਸਮ ਨੇ ਇੱਕ ਵਾਰ ਫਿਰ ਤੋਂ ਕਰਵਟ ਬਦਲ ਲਈ ਹੈ , …