Breaking News

ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਹੁਣ ਕੇਂਦਰ ਸਰਕਾਰ ਤੋਂ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਅੱਜ ਇੱਕ ਅਜਿਹੀ ਮੀਟਿੰਗ ਹੋਈ ਜਿਸ ਉਪਰ ਪੁਰੇ ਦੇਸ਼ ਵਾਸੀਆਂ ਦਾ ਧਿਆਨ ਕੇਂਦਰਿਤ ਸੀ। ਇਸ ਮੀਟਿੰਗ ਦਾ ਸਬੰਧ ਸਿੱਧੇ ਤੌਰ ਉਪਰ ਕਿਸਾਨ ਜਥੇ ਬੰਦੀਆਂ ਅਤੇ ਕੇਂਦਰ ਸਰਕਾਰ ਦੇ ਨਾਲ ਸੀ। ਦੇਸ਼ ਅੰਦਰ ਚੱਲ ਰਿਹਾ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਵਿਵਾਦ ਦਾ ਹੱਲ ਸੰਭਵ ਹੁੰਦਾ ਨਹੀਂ ਜਾਪ ਰਿਹਾ। ਕਿਉਂਕਿ ਅੱਜ 9ਵੇਂ ਦੌਰ ਦੀ ਕੀਤੀ ਗਈ ਮੀਟਿੰਗ ਵੀ ਪਹਿਲਾਂ ਦੀਆਂ ਕੀਤੀਆਂ ਗਈਆਂ 8 ਬੈਠਕਾਂ ਵਾਂਗ ਨਾਕਾਮ ਰਹੀ‌‌। ਇਸ ਸਬੰਧੀ ਪੂਰੇ ਦੇਸ਼ ਭਰ ਦੇ ਵਿਚ ਕਿਆਸ ਅਰਾਈਆਂ ਲਗਾਈਆਂ ਗਈਆਂ ਸਨ ਕਿ ਇਸ ਮਸਲੇ ਦਾ ਅੱਜ ਹੋਈ ਮੀਟਿੰਗ ਦੇ ਵਿੱਚ ਹੱਲ ਨਿਕਲ ਆਵੇਗਾ।

ਪਰ ਹੁਣ ਇਹ ਮਸਲਾ ਉਵੇਂ ਦਾ ਉਵੇਂ ਬਰਕਰਾਰ ਹੈ ਜਿਸ ਤਰ੍ਹਾਂ ਅੱਜ ਤੋਂ 2 ਮਹੀਨੇ ਪਹਿਲਾਂ ਸੀ। ਅਸਫ਼ਲ ਰਹੀ ਇਸ 9ਵੇਂ ਦੌਰ ਦੀ ਮੀਟਿੰਗ ਤੋਂ ਬਾਅਦ ਹੁਣ ਅਗਲੀ 10 ਵੇਂ ਗੇੜ ਦੀ ਮੀਟਿੰਗ 19 ਜਨਵਰੀ ਨੂੰ ਰੱਖੀ ਗਈ ਹੈ। ਜਿਸ ਵਿਚ ਦੋਵੇਂ ਧਿਰਾਂ ਫਿਰ ਤੋਂ ਆਹਮੋ ਸਾਹਮਣੇ ਬੈਠ ਕੇ ਇਸ ਮਸਲੇ ਉੱਪਰ ਵਿਚਾਰ ਕਰਨਗੀਆਂ। ਅੱਜ ਦੀ ਇਸ ਅਸਫ਼ਲ ਰਹੀ ਮੀਟਿੰਗ ਉਪਰ ਗੱਲ ਕਰਦੇ ਹੋਏ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਆਖਿਆ ਕਿ ਅਸੀਂ ਇਸ ਠੰਡ ਦੇ ਵਿੱਚ ਕਿਸਾਨਾਂ ਦੀ ਸਥਿਤੀ ਦੇ ਲਈ ਕਾਫੀ ਚਿੰਤਤ ਹਾਂ।

ਮੋਦੀ ਸਰਕਾਰ ਵੀ ਇਹ ਚਾਹੁੰਦੀ ਹੈ ਕਿ ਇਸ ਅੰਦੋਲਨ ਨੂੰ ਜਲਦ ਤੋਂ ਜਲਦ ਖ਼ਤਮ ਕੀਤਾ ਜਾਵੇ। ਇਸ ਕਾਰਨ ਹੀ ਕਿਸਾਨਾਂ ਦੇ ਨਾਲ ਸਾਡੀਆਂ ਮੀਟਿੰਗਾਂ ਨਿਰੰਤਰ ਜਾਰੀ ਹਨ। ਅੱਜ ਦੀ ਹੋਈ ਇਸ ਮੀਟਿੰਗ ਦੀ ਸ਼ੁਰੂ ਆਤ ਬੇਹੱਦ ਵਧੀਆ ਢੰਗ ਨਾਲ ਹੋਈ ਪਰ ਫਿਰ ਵੀ ਇਸ ਵਿੱਚੋਂ ਕੋਈ ਹੱਲ ਨਹੀ ਨਿੱਕਲ ਪਾਇਆ। ਇਸ ਦੇ ਨਾਲ ਹੀ ਨਰੇਂਦਰ ਸਿੰਘ ਤੋਮਰ ਨੇ ਸੁਪਰੀਮ ਕੋਰਟ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਉਪਰ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਮਾਣਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦਾ ਸਨਮਾਨ ਕਰਦੇ ਹਨ

ਅਤੇ ਮਾਣਯੋਗ ਅਦਾਲਤ ਵੱਲੋਂ ਗਠਨ ਕੀਤੀ ਗਈ ਕਮੇਟੀ ਕਿਸਾਨਾਂ ਦੇ ਕਲਿਆਣ ਵਾਸਤੇ ਹੀ ਕੰਮ ਕਰੇਗੀ। ਰਾਹੁਲ ਗਾਂਧੀ ਉੱਪਰ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਤੋਮਰ ਨੇ ਆਖਿਆ ਕਿ ਰਾਹੁਲ ਦੇ ਬਿਆਨਾਂ ਉਪਰ ਉਸ ਦੀ ਆਪਣੀ ਪਾਰਟੀ ਅਤੇ ਉਸ ਦੇ ਮੈਂਬਰ ਸਿਰਫ ਹੱਸਦੇ ਹਨ। ਕਾਂਗਰਸ ਪਾਰਟੀ ਨੂੰ ਯਾਦ ਦਵਾਉਂਦੇ ਹੋਏ ਉਨ੍ਹਾਂ ਆਖਿਆ ਕਿ ਸਾਲ 2019 ਦੇ ਮੈਨੀਫੈਸਟੋ ਵਿੱਚ ਲਿਖਤੀ ਰੂਪ ਵਿੱਚ ਕਾਂਗਰਸ ਨੇ ਖੇਤੀ ਸੁਧਾਰਾਂ ਦਾ ਵਾਅਦਾ ਕੀਤਾ ਸੀ। ਪਰ ਹੁਣ ਕਾਂਗਰਸ ਸਰਕਾਰ ਆਪਣੇ ਇਸ ਵਾਅਦੇ ਤੋਂ ਮੁੱਕਰ ਕੇ ਝੂਠ ਦਾ ਪੱਲਾ ਫੜ ਰਹੀ ਹੈ।

Check Also

ਮਹੀਨਾ ਪਹਿਲਾਂ ਪੜਾਈ ਲਈ ਕੈਨੇਡਾ ਗਈ ਨੌਜਵਾਨ ਕੁੜੀ ਵਲੋਂ ਚੁਕਿਆ ਖੌਫਨਾਕ ਕਦਮ

ਆਈ ਤਾਜਾ ਵੱਡੀ ਖਬਰ  ਭਾਰਤ ਵਿੱਚ ਵੱਧ ਰਹੀ ਬੇਰੁਜ਼ਗਾਰੀ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ …