Breaking News

ਕਾਰ ਜਿੱਤਣ ਦਾ ਹੈ ਸੁਨਹਿਰੀ ਮੌਕਾ, ਸਿਰਫ ਇਸ ਫੋਟੋ ਨੂੰ ਦੇਣਾ ਹੋਏਗਾ ਕੈਪਸ਼ਨ,ਮਹਿੰਦਾ ਦੇਵੇਗੀ ਸ਼ਾਨਦਾਰ ਕਾਰ

ਮਹਿੰਦਾ ਦੇਵੇਗੀ ਸ਼ਾਨਦਾਰ ਕਾਰ

ਜਦੋਂ ਤਿਉਹਾਰੀ ਸੀਜ਼ਨ ਹੁੰਦਾ ਹੈ ਤਾਂ, ਲੋਕਾਂ ਵਿੱਚ ਭਾਰੀ ਉਤਸ਼ਾਹ ਹੁੰਦਾ ਹੈ। ਕਿਉਂਕਿ ਇਨ੍ਹਾਂ ਸੀਜ਼ਨ ਦੌਰਾਨ ਬਹੁਤ ਸਾਰੀਆਂ ਚੀਜ਼ਾਂ ਦੇ ਉਪਰ ਜਾਂ ਤਾਂ ਭਾਰੀ ਛੋਟ ਦਿੱਤੀ ਜਾਂਦੀ ਹੈ, ਕੁਝ ਤੋਹਫਿਆ ਨੂੰ ਜਿੱਤਣ ਦਾ ਸੁਨਹਿਰੀ ਮੌਕਾ ਦਿੱਤਾ ਜਾਂਦਾ ਹੈ। ਬਹੁਤ ਸਾਰੀਆਂ ਕੰਪਨੀਆਂ ਵੱਲੋਂ ਆਪਣੇ ਗਾਹਕਾਂ ਨੂੰ ਆਪਣੇ ਵੱਲ ਖਿਚ ਪੈਦਾ ਕਰਨ ਕੋਈ ਨਾ ਕੋਈ ਮੌਕਾ ਦਿੱਤਾ ਜਾਂਦਾ ਹੈ। ਪਰ ਕਦੇ ਕਦੇ ਵੱਡੀਆਂ ਕੰਪਨੀਆਂ ਵੱਲੋਂ ਇਹੋ ਜਿਹੇ ਆਫਰ ਵੀ ਆ ਜਾਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ। ਪਰ ਤੁਹਾਨੂੰ ਇਸ ਵਾਰ ਇੱਕ ਫੋਟੋ ਕਰਕੇ ਕਾਰ ਜਿੱਤਣ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ। ਜੋ ਕੇ ਸਭ ਲਈ ਬਹੁਤ ਖੁਸ਼ੀ ਦੀ ਗੱਲ ਹੈ।

ਮਿਲੀ ਜਾਣਕਾਰੀ ਅਨੁਸਾਰ ਦਿੱਗਜ਼ ਕਾਰੋਬਾਰੀ ਅਤੇ ਮਹਿੰਦਰਾ ਸਮੂਹ ਦੇ ਚੇਅਰਮੈਨ ਆਨੰਦ ਮਹਿੰਦਰਾ ਹਮੇਸ਼ਾ ਹੀ ਸੋਸ਼ਲ ਮੀਡੀਆ ਕਿਸੇ ਨਾ ਕਿਸੇ ਪੋਸਟ ਕਾਰਨ ਸਰਗਰਮ ਰਹਿੰਦੇ ਹਨ। ਆਨੰਦ ਮਹਿੰਦਰਾ ਨੇ ਟਵਿੱਟਰ ਦੇ ਜਰੀਏ ਇੱਕ ਫੋਟੋ ਸਾਂਝੀ ਕੀਤੀ ਹੈ। ਜਿਸ ਵਿੱਚ ਇੱਕ ਬਾਂਦਰ ਕਿਸੇ ਦੀ ਛੱਤ ਤੇ ਡੀਟੀਐਚ ਛਤਰੀ ਤੇ ਬੈਠਾ ਹੈ। ਆਨੰਦ ਮਹਿੰਦਰਾ ਨੂੰ ਇਹ ਤਸਵੀਰ ਇੰਨੀ ਸ਼ਾਨਦਾਰ ਲੱਗੀ ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ਨਾਲ ਸਾਂਝਾ ਕੀਤਾ।

ਕਿਉਂਕਿ ਇਸ ਤਸਵੀਰ ਨੂੰ ਵੇਖ ਕੇ ਇੰਝ ਲੱਗਦਾ ਹੈ ,ਜਿਵੇਂ ਉਹ ਬਾਂਦਰ ਆਪਣੇ ਘਰ ਬੈਠਾ ਹੋਵੇ। ਇਹ ਜੋਂ ਫ਼ੋਟੋ ਸ਼ੇਅਰ ਕੀਤੀ ਗਈ ਹੈ ,ਜਿਸ ਵਿਚ ਲੋਕਾਂ ਨੂੰ ਫੋਟੋ ਦੇ ਕੈਪਸ਼ਨ ਦੀ ਮੰਗ ਕੀਤੀ ਗਈ ਹੈ। ਜੋ ਵੀ ਇਸ ਫੋਟੋ ਦਾ ਬਣਿਆ ਕੈਪਸ਼ਨ ਦੇਵੇਗਾ। ਉਸ ਨੂੰ ਆਨੰਦ ਮਹਿੰਦਰਾ ਵੱਲੋਂ ਬਦਲੇ ਵਿੱਚ ਮਹਿੰਦਰਾ ਦੀ ਸ਼ਾਨਦਾਰ ਕਾਰ ਦਾ ਇਨਾਮ ਦਿੱਤਾ ਜਾਵੇਗਾ।

ਤੁਸੀਂ ਹਿੰਦੀ ਜਾਂ ਅੰਗਰੇਜ਼ੀ ਵਿੱਚ ਲਿਖ ਕੇ ਆਪਣਾ ਕੈਪਸ਼ਨ ਭੇਜ ਸਕਦੇ ਹੋ । ਹਿੰਦੀ ਕੈਪਸ਼ਨ ਤੇ ਅੰਗਰੇਜ਼ੀ ਕੈਪਸ਼ਨ ਲਈ ਵੱਖਰਾ ਵੱਖਰਾ ਵਿਜੇਤਾ ਚੁਣਿਆ ਜਾਵੇਗਾ। ਜੇ ਤੁਸੀਂ ਮਹਿੰਦਰਾ ਦੀ ਸ਼ਾਨਦਾਰ ਕਾਰ ਜਿੱਤਣਾ ਚਾਹੁੰਦੇ ਹੋ ਤਾਂ 11 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ ਆਪਣਾ ਕੈਪਸ਼ਨ ਭੇਜ ਸਕਦੇ ਹੋ।ਅਗਰ ਆਨੰਦ ਮਹਿੰਦਰਾ ਨੂੰ ਤੁਹਾਡਾ ਕੈਪਸ਼ਨ ਪਸੰਦ ਆਉਂਦਾ ਹੈ ਤਾਂ ਉਨ੍ਹਾਂ ਨੂੰ ਤੋਹਫ਼ੇ ਵਜੋਂ ਮਹਿੰਦਰਾ ਕਾਰ ਦਿੱਤੀ ਜਾਵੇਗੀ। ਆਨੰਦ ਮਹਿੰਦਰਾ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਇਸ ਲਈ ਜੋ ਵੀ ਕੈਪਸ਼ਨ ਤੁਹਾਨੂੰ ਸਭ ਤੋਂ ਚੰਗਾ ਲੱਗਦਾ ਹੈ, ਉਨ੍ਹਾਂ ਨੂੰ ਭੇਜੋ। ਤੇ ਬਦਲੇ ਵਿੱਚ ਮਹਿੰਦਰਾ ਦੀ ਸ਼ਾਨਦਾਰ ਕਾਰ ਵਿਜੇਤਾ ਨੂੰ ਭੇਟ ਕੀਤੀ ਜਾਵੇਗੀ।

Check Also

ਕੁੜੀ ਨੇ ਕਰਵਾਈ ਸੀ ਲਵ ਮੈਰਿਜ , ਪਰ ਵਿਆਹ ਤੋਂ ਬਾਅਦ ਖੁੱਲ੍ਹਿਆ ਅਜਿਹਾ ਭੇਤ ਪੈਰੋਂ ਹੇਠੋਂ ਖਿਸਕੀ ਜ਼ਮੀਨ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਇਹ ਸੋਚਦੀ ਹੈ …