Breaking News

ਕਾਰ ਚ ਆਇਆ ਨੌਜਵਾਨ ਹੁਣੇ ਹੁਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਮੌਕੇ ਤੋਂ ਪਿੰਡ ਵਾਲਿਆਂ ਏਥੇ ਇਸ ਤਰਾਂ ਕੀਤਾ ਕਾਬੂ

ਹੁਣੇ ਆਈ ਤਾਜਾ ਵੱਡੀ ਖਬਰ

ਗੁਰੂਆਂ ਪੀਰਾਂ ਦੀ ਧਰਤੀ ਪੰਜਾਬ, ਜਿੱਥੇ ਹਰ ਧਰਮ ਦੇ ਲੋਕ ਆਪਸੀ ਪਿਆਰ ਤੇ ਸਾਂਝ ਨਾਲ ਰਹਿੰਦੇ ਹਨ। ਜਿਨ੍ਹਾਂ ਵੱਲੋਂ ਹਰ ਧਰਮ ਦਾ ਆਦਰ ਬਹੁਤ ਸਤਿਕਾਰ ਨਾਲ ਕੀਤਾ ਜਾਂਦਾ ਹੈ। ਆਪਣੇ ਇਹੋ ਜਿਹੇ ਸੁਭਾਅ ਕਰਕੇ ਪੰਜਾਬੀ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੋਏ ਹਨ। ਪਰ ਕਦੇ ਕਦੇ ਕੁਝ ਸ਼ਰਾਰਤੀ ਅਨਸਰ ਧਰਮ ਦੇ ਨਾਂ ਤੇ ਇਹੋ ਜਿਹੀ ਸ਼ਰਾਰਤ ਕਰਦੇ ਹਨ, ਜਿਸ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ। ਪਰ ਆਪਸੀ ਪਿਆਰ ਤੇ ਸਾਂਝ ਦੇ ਸਦਕਾ ਲੋਕਾਂ ਵੱਲੋਂ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਸਬਕ ਵੀ ਸਿਖਾਇਆ ਜਾਂਦਾ ਹੈ।

ਪਹਿਲਾਂ ਵੀ ਕਈ ਵਾਰ ਗੁਰਦੁਆਰਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਨ੍ਹਾਂ ਕਰਕੇ ਪੰਜਾਬ ਦੇ ਹਾਲਾਤ ਕਾਫੀ ਵਿਗੜ ਗਏ ਸਨ। ਕਈ ਵਾਰ ਇਹੋ ਜਿਹੇ ਹਾਲਾਤਾਂ ਅਤੇ ਕਾਬੂ ਪਾਉਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਮਿਲੀ ਜਾਣਕਾਰੀ ਅਨੁਸਾਰ ਅਜਿਹਾ ਹੀ ਮਾਮਲਾ ਪਿੰਡ ਤਰਖਾਣ ਮਾਜਰਾ ਵਿਖੇ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਨੂੰ ਪਿੰਡ ਦੇ ਲੋਕਾਂ ਵੱਲੋਂ ਕਾਬੂ ਕਰਕੇ ਪੁਲਸ ਹਵਾਲੇ ਕੀਤਾ ਗਿਆ ਹੈ । ਪੁਲਿਸ ਮੁਤਾਬਕ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ , ਕਿ ਇਹ ਨੌਜਵਾਨ ਕਿੱਥੋਂ ਦਾ ਹੈ ,ਤੇ ਇਸ ਨੇ ਇਸ ਪਿੰਡ ਵਿੱਚ ਇਸ ਤਰਾਂ ਕਿਉਂ ਕੀਤਾ।

ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਵਿੱਚ ਇਕ ਨੌਜਵਾਨ ਵੱਲੋਂ ਮੱਥਾ ਟੇਕਣ ਦਾ ਬਹਾਨਾ ਲਾਇਆ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਲਕੀਤ ਸਿੰਘ ਨੇ ਦੱਸਿਆ ਕਿ ਉਹ ਨੌਜਵਾਨ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਦੇ ਬਹਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਲੱਗਾ। ਉਨ੍ਹਾਂ ਮੁਤਾਬਕ ਇਹ ਵਿਅਕਤੀ ਨਾਭਾ ਵੱਲੋਂ ਕਾਰ ਵਿਚ ਗੁਰਦੁਆਰਾ ਸਾਹਿਬ ਵਿਖੇ ਆਇਆ ਸੀ।

ਉਕਤ ਵਿਅਕਤੀ ਵੱਲੋਂ ਮੱਥਾ ਟੇਕਣ ਦਾ ਬਹਾਨਾ ਲਾਇਆ ਗਿਆ , ਕਿ ਗੁਰਦੁਆਰਾ ਸਾਹਿਬ ਦਾ ਤਾਲਾ ਖੋਲ੍ਹ ਦਿਓ। ਗ੍ਰੰਥੀ ਸਿੰਘ ਵੱਲੋਂ ਦਰਵਾਜ਼ਾ ਖੋਲ੍ਹਣ ਉਪਰੰਤ ਨੌਜਵਾਨ ਨੇ ਅੰਦਰ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੇ ਅੰਗ ਪਾੜਨੇ ਸ਼ੁਰੂ ਕਰ ਦਿੱਤੇ। ਇਹ ਘਟਨਾ ਵੇਖ ਕੇ ਗ੍ਰੰਥੀ ਸਿੰਘ ਨੇ ਲੋਕਾਂ ਨੂੰ ਮਦਦ ਲਈ ਬਣਾਉਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਪਿੰਡ ਵਾਸੀ ਮੌਕੇ ਤੇ ਪਹੁੰਚ ਗਏ ਤੇ ਉਕਤ ਨੌਜਵਾਨ ਨੂੰ ਫੜ ਲਿਆ। ਜਿਨ੍ਹਾਂ ਨੇ ਉਸ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ ਤੇ ਉਸ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ। ਇਸ ਸਾਰੇ ਮਾਮਲੇ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …