ਆਈ ਤਾਜਾ ਵੱਡੀ ਖਬਰ
ਕੋਰੋਨਾ ਵਾਇਰਸ ਦੀ ਰਫ਼ਤਾਰ ਵਿੱਚ ਆਉਂਦੀ ਤਬਦੀਲੀ ਨੂੰ ਦੇਖਦਿਆਂ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਫ਼ੈਸਲੇ ਲਏ ਜਾਂਦੇ ਰਹੇ ਹਨ। ਸ਼ੁਰੂਆਤੀ ਦੌਰ ਵਿੱਚ ਸਰਕਾਰ ਵੱਲੋਂ ਦੇਸ਼ ਵਿਚ ਪੂਰਨ ਰੂਪ ਨਾਲ ਲਾਗੂ ਕੀਤਾ ਗਿਆ ਸੀ। ਪਰ ਇਸ ਨੂੰ ਹਟਾਉਣ ਦੀ ਪ੍ਰਕਿਰਿਆ ਸਰਕਾਰ ਵੱਲੋਂ ਵੱਖ-ਵੱਖ ਪੜਾਵਾਂ ਵਿੱਚ ਕੀਤੀ ਜਾ ਰਹੀ ਹੈ। ਇਹ ਅਨਲੌਕ ਦਾ ਪੰਜਵਾਂ ਪੜਾਅ ਚੱਲ ਰਿਹਾ ਹੈ ਜੋ 31 ਅਕਤੂਬਰ ਤੱਕ ਰਹੇਗਾ। ਉਸ ਤੋਂ ਬਾਅਦ ਛੇਵਾਂ ਪੜਾਅ ਸ਼ੁਰੂ ਹੋ ਜਾਵੇਗਾ।
ਜਿਸ ਬਾਰੇ ਸਰਕਾਰ ਵੱਲੋਂ ਇੱਕ ਅਹਿਮ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਦੇ ਜਾਰੀ ਨਿਰਦੇਸ਼ਾਂ ਅਨੁਸਾਰ ਅਨਲੌਕ-5 ਦੀ ਪ੍ਰਕਿਰਿਆ ਇਸੇ ਹੀ ਰੂਪ ਵਿੱਚ 30 ਨਵੰਬਰ ਤੱਕ ਜਾਰੀ ਰਹੇਗੀ। ਇਸ ਪ੍ਰਕਿਰਿਆ ਤਹਿਤ ਹੁਣ ਤੱਕ ਬੰਦ ਰਹੇ ਸੰਸਥਾਨਾ ਨੂੰ ਖੋਲਣ ਦੇ ਐਲਾਨ ਕੀਤੇ ਗਏ ਸਨ। ਜਿਨ੍ਹਾਂ ਵਿੱਚ ਸਿਨੇਮਾ ਘਰ, ਸਵਿਮਿੰਗ ਪੂਲ, ਬਿਜ਼ਨੈਸ ਪ੍ਰਦਰਸ਼ਨੀਆਂ ਅਤੇ ਮਨੋਰੰਜਨ ਪਾਰਕਾਂ ਆਦਿ ਸ਼ਾਮਲ ਸਨ। ਕੋਰੋਨਾ ਦੀ ਰਫ਼ਤਾਰ ਘਟਣ ਦੇ ਨਾਲ 9ਵੀਂ ਤੋਂ ਲੈ ਕੇ 12ਵੀਂ ਤੱਕ ਦੇ ਸਕੂਲ ਖੋਲ੍ਹਣ ਦੇ ਆਦੇਸ਼ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਨ।
ਫਿਰ ਵੀ ਸਕੂਲ ਖੋਲ੍ਹਣ ਦਾ ਫ਼ੈਸਲਾ ਸੂਬਾ ਸਰਕਾਰਾਂ ਉੱਤੇ ਛੱਡਿਆ ਗਿਆ ਸੀ। ਇਸ ਦੇ ਨਾਲ ਹੀ ਆਨਲਾਈਨ ਲਰਨਿੰਗ ਨੂੰ ਪਹਿਲ ਦੇ ਅਧਾਰ ‘ਤੇ ਰੱਖਣ ਦੀ ਗੱਲ ਕੀਤੀ ਗਈ ਸੀ। ਜਿਸ ਅਧੀਨ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਦੇ ਸਕੂਲ ਖੋਲ੍ਹਣ ਦਾ ਫ਼ੈਸਲਾ ਲਿਆ ਗਿਆ ਸੀ। ਗ੍ਰਹਿ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਆਦੇਸ਼ ਜਾਰੀ ਕੀਤਾ ਹੈ ਕਿ ਦੇਸ਼ ਦੇ ਜਿਹੜੇ ਖੇਤਰਾਂ ਵਿੱਚੋਂ ਕੋਰੋਨਾ ਦੇ ਲਗਾਤਾਰ ਕੇਸ ਸਾਹਮਣੇ ਆ ਰਹੇ ਨੇ ਉੱਥੇ 30 ਨਵੰਬਰ ਤੱਕ ਸਖ਼ਤੀ ਇਸੇ ਤਰ੍ਹਾਂ ਜਾਰੀ ਰਹੇਗੀ।
ਨਵੇਂ ਪੜਾਅ ਦੇ ਦੌਰਾਨ ਸਿਨੇਮਾ ਘਰ ਫਿਰ ਤੋਂ ਖੁੱਲਣ ਜਾ ਰਹੇ ਹਨ ਪਰ ਇੱਥੇ ਵੀ ਸਰਕਾਰ ਵੱਲੋਂ ਜਾਰੀ ਗਾਇਡਲਾਇਨ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਮਾਸਕ ਲਗਾਉਣ, ਹੱਥਾਂ ਨੂੰ ਸੇਨੇਟਾਈਜ਼ਰ ਕਰਨਾ, ਸਰੀਰਕ ਦੂਰੀ ਬਣਾ ਕੇ ਰੱਖਣਾ ਅਤੇ ਭੀੜ ਦਾ ਇਕੱਠਾ ਨਾ ਹੋਣਾ ਆਦਿ ਹਦਾਇਤਾਂ ਨੂੰ ਨਜ਼ਰ ਵਿੱਚ ਰੱਖਣਾ ਪਵੇਗਾ। ਕੰਪਨੀਆਂ ਨੂੰ ਹੋ ਰਹੇ ਨੁਕਸਾਨ ਨੂੰ ਰੋਕਣ ਵਾਸਤੇ ਬਿਜ਼ਨੈਸ ਟੂ ਬਿਜ਼ਨੈਸ ਪ੍ਰਦਰਸ਼ਨੀਆਂ ਨੂੰ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਗਈ ਸੀ। ਇਸ ਤੋਂ ਇਲਾਵਾ ਖਿਡਾਰੀਆਂ ਦੀ ਸਿਖਲਾਈ ਲਈ ਸਵਿੰਮਿੰਗ ਪੂਲ ਅਤੇ ਮਨੋਰੰਜਨ ਪਾਰਕਾਂ ਨੂੰ ਵੀ ਖੋਲ੍ਹਣ ਦੀ ਮਨਜ਼ੂਰੀ ਮਿਲ ਚੁੱਕੀ ਹੈ।
Check Also
ਕੁੜੀ ਰੀਲ ਬਣਾਉਣ ਦੇ ਚੱਕਰ ਚ ਰੋਜ਼ਾਨਾ ਖਾਂਦੀ ਸੀ 10 ਕਿਲੋ ਖਾਣਾ , ਸ਼ਰਤ ਕਾਰਨ ਗਈ ਜਾਨ
ਆਈ ਤਾਜਾ ਵੱਡੀ ਖਬਰ ਹਮੇਸ਼ਾ ਹੀ ਆਖਿਆ ਜਾਂਦਾ ਹੈ ਕਿ ਜਿੰਨੀ ਤੁਹਾਡੇ ਢਿੱਡ ਨੂੰ ਭੁੱਖ …