Breaking News

ਕਰਲੋ ਘਿਓ ਨੂੰ ਭਾਂਡਾ : ਵਿਆਹ ਚ ਲਾੜੀ ਦੇ ਲਹਿੰਗੇ ਨੇ ਪਾ ਤਾ ਇਹ ਪੁਆੜਾ – ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਦੇਸ਼ ਭਰ ਵਿਚ ਰੋਜ਼ਾਨਾ ਹੀ ਬਹੁਤ ਸਾਰੀਆਂ ਹੈਰਤ ਅੰਗੇਜ਼ ਘਟਨਾਵਾਂ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ ਜੋ ਲੋਕਾਂ ਨੂੰ ਚੌਂਕਾ ਦਿੰਦੀਆਂ ਹਨ। ਵਿਆਹ ਸ਼ਾਦੀਆਂ ਤੇ ਵੀ ਇਹੋ ਜਿਹੇ ਅਜੀਬੋ-ਗਰੀਬ ਵਾਕੇ ਵਾਪਰ ਜਾਂਦੇ ਹਨ ਜੋ ਅਖ਼ਬਾਰਾਂ ਦੇ ਪੰਨਿਆਂ ਤੇ ਨਿੱਤ ਹੀ ਪੜ੍ਹਨ ਨੂੰ ਮਿਲਦੇ ਰਹਿੰਦੇ ਹਨ। ਬੁਲੰਦ ਸ਼ਹਿਰ ਤੋਂ ਇਕ ਅਜਿਹੀ ਹੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਲਾੜੀ ਦੇ ਲਹਿੰਗੇ ਕਾਰਨ ਦੋ ਧਿਰਾਂ ਵਿਚ ਜਮ ਕੇ ਹੋਈ ਮਾਰ-ਕੁਟਾਈ ਦਾ ਮਾਮਲਾ ਸਾਹਮਣੇ ਆ ਰਿਹਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੁਲੰਦਪੁਰ ਸ਼ਹਿਰ ਦੇ ਕੋਤਵਾਲੀ ਖੇਤਰ ਵਿਚ ਵਸਦੇ ਪਿੰਡ ਬਾਂਸੌਟੀ ਦੇ ਰਹਿਣ ਵਾਲੇ ਕਿਰਨਪਾਲ ਦੀ ਲੜਕੀ ਨੂੰ ਵਿਆਹੁਣ ਲਈ ਕਕੋੜ ਥਾਣਾ ਖੇਤਰ ਵਿਚ ਪੈਂਦੇ ਪਿੰਡ ਵਿਘੇਪੁਰ ਤੋਂ ਬਰਾਤ ਆਈ ਹੋਈ ਸੀ, ਜਦ ਬਰਾਤ ਪਿੰਡ ਪਹੁੰਚੀ ਤਾਂ ਮੁੰਡੇ ਵਾਲਿਆਂ ਵੱਲੋਂ ਕੁੜੀ ਦੇ ਕੱਪੜੇ ਅਤੇ ਉਸਦਾ ਲਹਿੰਗਾ ਕੁੜੀ ਦੇ ਘਰ ਭੇਜ ਦਿੱਤਾ ਗਿਆ। ਜਦ ਕੁੜੀ ਵਾਲਿਆਂ ਨੇ ਕੱਪੜਿਆਂ ਨੂੰ ਖੋਲ੍ਹ ਕੇ ਧਿਆਨ ਮਾਰਿਆ ਤਾਂ ਉਸ ਵਿਚੋਂ ਕੁੜੀ ਦਾ ਲਹਿੰਗਾ ਪੁਰਾਣਾ ਅਤੇ ਫਟਿਆ ਹੋਇਆ ਸੀ ਜਿਸ ਕਾਰਨ ਲੜਕੀ ਦੇ ਰਿਸ਼ਤੇਦਾਰਾਂ ਵੱਲੋਂ ਮੁੰਡੇ ਵਾਲਿਆਂ ਨੂੰ ਕਾਫੀ ਗੱਲਾਂ ਸੁਣਾਈਆਂ ਗਈਆਂ।

ਇਸ ਮੁੱਦੇ ਦੀ ਬਹਿਸ ਇੰਨੀ ਵਧ ਗਈ ਕੇ ਦੋਵਾਂ ਧਿਰਾਂ ਵਿੱਚ ਮਾਮਲਾ ਮਾਰ ਕੁਟਾਈ ਤਕ ਪਹੁੰਚ ਗਿਆ, ਯੂਪੀ -112 ਦੀ ਪੁਲਿਸ ਨੇ ਦੋਵਾਂ ਧਿਰਾਂ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮਾਮਲੇ ਨੂੰ ਸੁਲਝਦਾ ਨਾ ਵੇਖ ਕੇ ਪੁਲੀਸ ਵੱਲੋਂ ਦੋਨਾਂ ਧਿਰਾਂ ਦੇ 12 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਕੋਤਵਾਲੀ ਲਿਆਂਦਾ ਗਿਆ।

ਪੁਲਿਸ ਨੇ ਇਨ੍ਹਾਂ 12 ਲੋਕਾਂ ਤੇ ਸ਼ਾਂਤੀ ਭੰਗ ਕਰਨ ਦਾ ਮਾਮਲਾ ਦਰਜ ਕਰ ਕੇ ਚਲਾਨ ਕੱਟ ਦਿੱਤਾ ਅਤੇ ਬਾਅਦ ਵਿੱਚ ਐਸਡੀਐਮ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਬਰਾਤੀਆਂ ਦੀ ਹੋਈ ਇਸ ਗ੍ਰਿਫਤਾਰੀ ਤੇ ਮੁੰਡੇ ਵਾਲੇ ਕਾਫੀ ਭੜਕ ਗਏ ਅਤੇ ਦੂਸਰੇ ਪਾਸੇ ਕੁੜੀ ਵਾਲਿਆਂ ਵੱਲੋਂ ਫੇਰੇ ਪੂਰੇ ਹੋਣ ਤੋਂ ਬਾਅਦ ਵੀ ਕੁੜੀ ਨੂੰ ਬਰਾਤ ਨਾਲ਼ ਭੇਜਣ ਤੋਂ ਮਨ੍ਹਾ ਕਰ ਦਿੱਤਾ ਗਿਆ। ਅਗਲੀ ਸਵੇਰ ਦੋਨਾਂ ਧਿਰਾਂ ਦੇ ਪੰਚਾਇਤ ਮੈਂਬਰਾਂ ਨੇ ਦੋਵਾਂ ਧਿਰਾਂ ਦਾ ਸਮਝੌਤਾ ਕਰਵਾਇਆ ਅਤੇ ਮਾਮਲਾ ਸੁਲਝਾਉਣ ਤੋਂ ਬਾਅਦ ਲੜਕੀ ਨੂੰ ਲੜਕੇ ਵਾਲਿਆਂ ਨਾਲ ਵਿਦਾ ਕਰਵਾਇਆ।

Check Also

ਰੀਲ ਬਨਾਉਣ ਲਈ ਫਾਂਸੀ ਤੇ ਲਟਕਿਆ ਨੌਜਵਾਨ , ਤੜਫਣ ਲੱਗਾ ਦੋਸਤ ਸਮਝੇ ਐਕਟਿੰਗ ਹੋਈ ਮੌਤ

ਆਈ ਤਾਜਾ ਵੱਡੀ ਖਬਰ  ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਰੀਲਾਂ ਬਣਾਉਣ ਲਈ ਇਸ ਕਦਰ …