Breaking News

ਕਰਲੋ ਘਿਓ ਨੂੰ ਭਾਂਡਾ ਮੰਗਲਵਾਰ ਤੋਂ ਹੋ ਜਾਵੋ ਤਿਆਰ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਵਾਸੀਆਂ ਦੇ ਲਈ ਆ ਰਹੀ ਹੈ ਕੋਰੋਨਾ ਕਾਲ ‘ਚ ਪਰੇਸ਼ਾਨੀਆਂ ਨਾਲ ਜੂਝ ਰਹੇ ਲੋਕਾਂ ‘ਤੇ ਇਕ ਹੋਰ ਬੋਝ ਵੱਧ ਗਿਆ ਹੈ। ਸਰਕਾਰ ਨੇ ਛੇ ਸਾਲ ਬਾਅਦ ਸਿਹਤ ਸੇਵਾਵਾਂ ਮਹਿੰਗੀਆਂ ਕਰ ਦਿੱਤੀਆਂ ਹਨ। ਨਵੀਆਂ ਦਰਾਂ ਪਹਿਲੀ ਸਤੰਬਰ ਤੋਂ ਲਾਗੂ ਹੋਣਗੀਆਂ। ਮਰੀਜ਼ਾਂ ਦੀ ਜੇਬ ‘ਤੇ ਕਰੀਬ 25 ਫ਼ੀਸਦੀ ਆਰਥਿਕ ਬੋਝ ਵਧੇਗਾ।

ਸਰਕਾਰੀ ਹਸਪਤਾਲਾਂ ‘ਚ ਲਗਜ਼ਰੀ ਸਹੂਲਤਾਂ ਲੈਣ ਵਾਲਿਆਂ ਨੂੰ ਵੀ ਆਪਣੀ ਜੇਬ ਕਾਫ਼ੀ ਢਿੱਲੀ ਕਰਨੀ ਪਵੇਗੀ। ਇਸ ਤੋਂ ਪਹਿਲਾਂ 2014 ‘ਚ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਸਿਹਤ ਸਹੂਲਤਾਂ ਦੇ ਰੇਟ ਵਧਾਏ ਸਨ। ਹਾਲਾਂਕਿ, ਸਿਹਤ ਵਿਭਾਗ ਨੇ 21 ਸ਼੍ਰੇਣੀਆਂ ਨੂੰ ਮੁਫ਼ਤ ਇਲਾਜ ਦੇ ਦਾਇਰੇ ਵਿਚ ਰੱਖਿਆ ਹੈ।

ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਹੁਣ ਪ੍ਰਾਈਵੇਟ ਏਸੀ ਰੂਮ ‘ਤੇ ਇਕ ਦਿਨ ਲਈ 500 ਦੀ ਥਾਂ ਇਕ ਹਜ਼ਾਰ ਰੁਪਏ ਤੇ ਵੀਆਈਪੀ ਰੂਮ ਲੈਣ ਲਈ 1250 ਰੁਪਏ ਖ਼ਰਚ ਕਰਨੇ ਪੈਣਗੇ। ਗੰਭੀਰ ਬਿਮਾਰੀਆਂ ਨਾਲ ਲੜ ਰਹੇ ਮਰੀਜ਼ਾਂ ਨੂੰ ਆਈਸੀਯੂ ‘ਚ ਰਹਿਣ ਲਈ ਵੀ ਹਰ ਰੋਜ਼ 500 ਰੁਪਏ ਚੁਕਾਉਣੇ ਪੈਣਗੇ। ਪਹਿਲਾਂ ਇਹ 150 ਰੁਪਏ ਸੀ। ਲੜਾਈ-ਝਗੜੇ ਦੇ ਮਾਮਲਿਆਂ ‘ਚ ਮੈਡੀਕੋ ਲੀਗਲ ਰਿਪੋਰਟ (ਐੱਮਐੱਲਆਰ) ਕਟਵਾਉਣ ਲਈ ਲੋਕਾਂ ਨੂੰ 300 ਰੁਪਏ ਦੀ ਥਾਂ 500 ਰੁਪਏ ਦੇਣੇ ਪੈਣਗੇ। ਇਸ ਤੋਂ ਇਲਾਵਾ ਐਕਸਰੇ, ਈਸੀਜੀ ਤੇ ਆਪ੍ਰੇਸ਼ਨ ਦੇ ਵੀ ਰੇਟ ਵੱਧ ਗਏ ਹਨ।

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਐੱਮਡੀ ਤਣੂ ਕਸ਼ਿਅਪ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ‘ਚ ਕਰੀਬ ਛੇ ਸਾਲ ਬਾਅਦ ਸਹੂਲਤਾਂ ਦੇ ਰੇਟ ਵਧਾਏ ਹਨ। ਆਮ ਲੋਕਾਂ ਦੀ ਜੇਬ ‘ਤੇ ਬੋਝ ਨਹੀਂ ਪਾਇਆ ਗਿਆ। ਹਸਪਤਾਲ ‘ਚ ਮਿਲਣ ਵਾਲੀਆਂ ਲਗਜ਼ਰੀ ਸਹੂਲਤਾਂ ਲੈਣ ਵਾਲਿਆਂ ‘ਤੇ ਥੋੜ੍ਹਾ ਆਰਥਿਕ ਬੋਝ ਵਧੇਗਾ। ਮਾਲੀਏ ‘ਚ 20 ਤੋਂ 25 ਫ਼ੀਸਦੀ ਤਕ ਦਾ ਇਜ਼ਾਫਾ ਹੋਵੇਗਾ। ਫਿਲਹਾਲ ਸਿਹਤ ਵਿਭਾਗ ਦਾ ਪੂਰਾ ਫੋਕਸ ਕੋਵਿਡ-19 ਦੇ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ‘ਚ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਚ , ਹਲਦੀ ਦੀ ਰਸਮ ਵੇਲੇ ਲਾੜੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ  ਵਿਆਹ ਵਾਲਾ ਘਰ, ਜਿਸ ‘ਚ ਖੁਸ਼ੀਆਂ ਨੱਚਣਾ ਟੱਪਣਾ ਤੇ ਗੀਤ ਸੰਗੀਤ …