Breaking News

ਕਰਲੋ ਘਿਓ ਨੂੰ ਭਾਂਡਾ : ਮੁੰਡਾ ਕੁੜੀ ਸਰੇਆਮ ਜਲੰਧਰ ਚ ਕਰ ਗਏ ਅਜਿਹਾ ਕਾਂਡ ਸਾਰੇ ਸ਼ਹਿਰ ਚ ਹੋ ਰਹੀ ਚਰਚਾ

ਆਈ ਤਾਜਾ ਵੱਡੀ ਖਬਰ

ਵਿਸ਼ਵ ਭਰ ਵਿੱਚ ਚੋਰਾਂ ਵੱਲੋਂ ਅਜੇਹੀਆਂ ਕਈ ਚੋਰੀਆਂ ਨੂੰ ਅੰ-ਜਾ-ਮ ਦਿੱਤਾ ਜਾਂਦਾ ਹੈ ਜਿਸ ਨੂੰ ਸੁਣ ਕੇ ਲੋਕ ਸੋਚਣ ਤੇ ਮਜਬੂਰ ਹੋ ਜਾਂਦੇ ਹਨ ਅਜਿਹੀਆਂ ਘਟਨਾਵਾਂ ਰੋਜ਼ਾਨਾ ਹੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ। ਦੁਨੀਆਂ ਵਿੱਚ ਚੋਰੀ ਕਰਨ ਦੇ ਮਾਮਲੇ ਦਿਨੋ-ਦਿਨ ਵੱਧਦੇ ਜਾ ਰਹੇ ਹਨ ਅਤੇ ਆਏ ਦਿਨ ਚੋਰ ਦਿਨ ਦਿਹਾੜੇ ਹੀ ਅਜਿਹੀਆਂ ਵਾਰਦਾਤਾਂ ਨੂੰ ਅੰ-ਜ਼ਾ-ਮ ਦੇਣ ਤੋਂ ਡਰਦੇ ਵੀ ਨਹੀਂ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਇਨ੍ਹਾਂ ਚੋਰਾਂ ਨੂੰ ਨਕੇਲ ਪਾਉਣ ਲਈ ਬਹੁਤ ਜਗ੍ਹਾ ਤੇ ਸੀ ਸੀ ਟੀ ਵੀ ਕੈਮਰੇ ਲਗਾਏ ਗਏ ਹਨ ਜਿਸ ਦੌਰਾਨ ਘਟਨਾਵਾਂ ਨੂੰ ਕੈਮਰੇ ਵਿੱਚ ਕੈਦ ਕੀਤਾ ਜਾ ਸਕਦਾ ਹੈ ਅਤੇ ਚੋਰਾਂ ਦੀ ਪਛਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ।

ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਕੱਲ੍ਹ ਦੇ ਚੋਰ ਵੀ ਕਾਫੀ ਸ਼ਾਤਿਰ ਹੋ ਗਏ ਹਨ ਅਤੇ ਉਹ ਇਨ੍ਹਾਂ ਸੀਸੀਟੀਵੀ ਕੈਮਰਿਆਂ ਤੋਂ ਅਕਸਰ ਹੀ ਆਪਣੇ ਚਿਹਰੇ ਛੁਪਾ ਲੈਂਦੇ ਹਨ ਜਿਸ ਕਾਰਨ ਚੋਰਾਂ ਤੇ ਕਾਬੂ ਪਾਉਣ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ। ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਇਕ ਅਜਿਹੀ ਹੀ ਚੋਰੀ ਦੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਵਿੱਚ ਇੱਕ ਜੋੜੇ ਦੁਆਰਾ ਦਿਨ ਦਿਹਾੜੇ ਇਕ ਨਵੀਂ ਬਾਈਕ ਚੋਰੀ ਕਰ ਲਈ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਸੰਜੀਵ ਜੋ ਕਿ ਜੋਤੀ ਚੌਕ ਦੇ ਨੇੜੇ ਇਕ ਸ਼ਿਵਾ ਆਟੋ ਡੀਲ ਦੇ ਮਾਲਕ ਹਨ ਨੇ ਦੱਸਿਆ ਕਿ ਮੰਗਲਵਾਰ ਦੇ ਦਿਨ ਦੁਪਹਿਰ ਨੂੰ ਲੜਕਾ ਅਤੇ ਲੜਕੀ ਬਾਈਕ ਖਰੀਦਣ ਵਾਸਤੇ ਉਨ੍ਹਾਂ ਦੇ ਸ਼ੋਅਰੂਮ ਆਏ। ਉਨ੍ਹਾਂ ਵੱਲੋਂ ਪਹਿਲਾਂ ਸਕੂਟੀ ਦੀ ਟਰਾਇਲ ਲਈ ਗਈ ਜਿਸ ਵਿੱਚ ਉਹ ਕੁਝ ਹੀ ਮਿੰਟਾਂ ਵਿਚ ਟਰਾਇਲ ਲੈ ਕੇ ਵਾਪਸ ਆ ਗਏ। ਬਾਅਦ ਵਿੱਚ ਇਨ੍ਹਾਂ ਸ਼ਾਤਿਰ ਚੋਰਾਂ ਵੱਲੋਂ ਮੋਟਰਸਾਇਕਲ ਵਿਖਾਉਣ ਲਈ ਕਿਹਾ ਗਿਆ ਅਤੇ ਪਲਸਰ 220 ਮੋਟਰਸਾਈਕਲ ਵੇਖਣ ਉਪਰੰਤ ਦੋਵੇਂ ਉਸ ਦੀ ਵੀ ਟਰਾਇਲ ਲੈਣ ਲਈ ਚਲੇ ਗਏ ਪਰ ਕਾਫੀ ਸਮੇਂ ਬਾਅਦ ਤੱਕ ਉਹਨਾ ਦਾ ਇੰਤਜ਼ਾਰ ਕਰਨ ਤੇ ਵੀ ਉਹ ਵਾਪਿਸ ਨਹੀਂ ਆਏ।

ਇਸ ਤੋਂ ਬਾਅਦ ਸ਼ੋਅ ਰੂਮ ਦੇ ਮਾਲਿਕ ਵੱਲੋਂ ਚੋਰੀ ਦੀ ਜਾਣਕਾਰੀ ਥਾਣਾ ਨੰਬਰ 4 ਦੀ ਪੁਲਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਏ ਐਸ ਆਈ ਜਗਤਾਰ ਸਿੰਘ ਨੇ ਸੀਸੀਟੀਵੀ ਫੁਟੇਜ ਵੇਖੀ ਤਾਂ ਉਸ ਵਿਚ ਚੋਰਾਂ ਦੇ ਚਿਹਰੇ ਧੁੰਦਲੇ ਨਜ਼ਰ ਆ ਰਹੇ ਸਨ, ਉਸ ਤੋਂ ਬਾਅਦ ਪੁਲਸ ਵੱਲੋਂ ਮੋਟਰਸਾਈਕਲ ਕਾਰ ਨੰਬਰ ਨੋਟ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾ-ਰ-ਵਾ-ਈ ਕੀਤੀ ਜਾ ਰਹੀ ਹੈ।

Check Also

ਪਰਿਵਾਰ ਨੇ ਚਾਅ ਚਾਅ ਕੀਤੀ ਸੀ ਮੰਗਣੀ , ਬਾਅਦ ਚ ਕੁੜੀ ਨੇ ਜੋ ਕੀਤਾ ਕੰਬ ਜਾਵੇਗੀ ਰੂਹ

ਆਈ ਤਾਜਾ ਵੱਡੀ ਖਬਰ  ਕਹਿੰਦੇ ਹਨ ਜੀਵਨ ਦੇ ਵਿੱਚ ਜਿੰਨੀਆਂ ਮਰਜ਼ੀ ਵੱਡੀਆਂ ਮੁਸੀਬਤਾਂ ਆ ਜਾਣ, …