Breaking News

ਕਰਲੋ ਘਿਓ ਨੂੰ ਭਾਂਡਾ ਇੰਡੀਆ ਚ ਟਰੰਪ ਨੂੰ ਠੀਕ ਕਰਦਿਆਂ ਕਰਦਿਆਂ ਇਸ ਤਰਾਂ ਆਪਣੀ ਜਾਨ ਗਵਾ ਲਈ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਵਿੱਚ ਜਿੱਥੇ ਬਹੁਤ ਸਾਰੇ ਲੋਕ ਆਪਣੀ ਪੜ੍ਹਾਈ ਲਿਖਾਈ ਦੇ ਸਿਰ ਤੇ ਆਪਣਾ ਵੱਖਰਾ ਮੁਕਾਮ ਬਣਾਉਂਦੇ ਹਨ। ਉਥੇ ਹੀ ਕੁਝ ਲੋਕ ਅੰਧ ਵਿਸ਼ਵਾਸ ਤੇ ਅੰਧ ਭਗਤ ਵਿਚ ਆਪਣੀ ਜਾਨ ਦੇ ਦਿੰਦੇ ਹਨ। ਜੋ ਕਿਸੇ ਤੇ ਏਨਾ ਵਿਸ਼ਵਾਸ਼ ਕਰਦੇ ਹਨ ਕਿ ਉਸ ਨੂੰ ਹੀ ਆਪਣਾ ਰੱਬ ਸਮਝ ਲੈਂਦੇ ਹਨ। ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਹੈ, ਜਿਸ ਵਿਚ ਇਕ ਭਾਰਤੀ ਵਿਅਕਤੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਭਗਵਾਨ ਮੰਨਦੇ ਹੋਏ , ਤੇ ਉਨ੍ਹਾਂ ਨੂੰ ਠੀਕ ਕਰਦਿਆਂ ਹੋਇਆ ਆਪਣੀ ਜਾਨ ਦੇ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ ਤੇਲੰਗਾਨਾ ਦੇ ਜਲਗਾਂਵ ਜਿਲੇ ਦੇ ਕਿਸਾਨ ਬੁਸਾ ਕ੍ਰਿਸ਼ਨਾ ਰਾਜੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਗਵਾਨ ਵਾਂਗ ਪੂਜਦਾ ਸੀ। ਜਦੋਂ ਉਸ ਨੂੰ ਟਰੰਪ ਦੇ ਕੋਰੋਨਾਵਾਇਰਸ ਤੋ ਪ੍ਰਭਾਵਿਤ ਹੋਣ ਦਾ ਪਤਾ ਲੱਗਾ , ਤਾਂ ਉਹ ਤਿੰਨ-ਚਾਰ ਦਿਨ ਤੋਂ ਭੁੱਖੇ ਪੇਟ ਹੀ ਟਰੰਪ ਦੇ ਠੀਕ ਹੋਣ ਲਈ ਦਿਨ-ਰਾਤ ਪੂਜਾ ਕਰਨ ਲੱਗਾ। ਜਿਸ ਦੇ ਚੱਲਦੇ ਹੋਏ ਉਸ ਦੇ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ।

ਉਹ ਟਰੰਪ ਦਾ ਬਹੁਤ ਵੱਡਾ ਫੈਨ ਸੀ, ਤੇ ਉਨ੍ਹਾਂ ਦੀ ਸਿਹਤਯਾਬੀ ਲਈ ਹੀ ਭੁੱਖਾ ਰਿਹਾ ਤੇ ਨੀਂਦ ਵੀ ਪੂਰੀ ਨਹੀਂ ਕੀਤੀ। ਜਿਸ ਕਾਰਨ ਭੁੱਖ ਨਾਲ ਤੜਫ ਕੇ, ਤੇ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 14 ਜੂਨ ਨੂੰ ਟਰੰਪ ਦੇ ਜਨਮ ਦਿਨ ਦੇ ਮੌਕੇ ਤੇ ਉਨ੍ਹਾਂ ਦੀ ਮੂਰਤੀ ਪਿੰਡ ਦੇ ਵਿੱਚ ਸਥਾਪਿਤ ਕੀਤੀ ਗਈ ਸੀ। ਜਿਸ ਤੇ ਉਹ ਰੋਜ਼ਾਨਾ ਦੁੱਧ ਚੜਾਉਦਾ ਸੀ ਤੇ ਪੂਜਾ ਕਰਦਾ ਸੀ।

ਮੀਡੀਆ ਚ ਆਈਆਂ ਖਬਰਾਂ ਮੁਤਾਬਕ ਬੂਸਾ ਕ੍ਰਿਸ਼ਨਾ ਰਾਜੂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਭਗਵਾਨ ਵਾਂਗ ਪੂਜਦਾ ਸੀ। ਇਸ ਲਈ ਆਪਣੇ ਪਿੰਡ ਵਿੱਚ ਉਸਦੀ 6 ਫੁੱਟ ਉੱਚੀ ਮੂਰਤੀ ਸਥਾਪਿਤ ਕੀਤੀ ਸੀ। ਜ਼ਿਕਰਯੋਗ ਹੈ ਕਿ ਜਦੋਂ ਡੋਨਾਲਡ ਟਰੰਪ ਭਾਰਤ ਫੇਰੀ ਤੇ ਆਏ ਸਨ, ਉਸ ਸਮੇਂ ਬੁਸਾ ਕ੍ਰਿਸ਼ਨਾ ਰਾਜੂ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀ। ਕ੍ਰਿਸ਼ਨਾ ਨੇ ਉਦੋ ਕਿਹਾ ਸੀ ਮੈਂ ਭਗਵਾਨ ਵਾਂਗ ਟਰੰਪ ਦੀ ਪੂਜਾ ਕਰਦਾ ਹੈ। ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਮੈਂ ਛੇਤੀ ਹੀ ਉਹਨਾਂ ਨੂੰ ਮਿਲੇਗਾ। ਉਸ ਦਾ ਇਹ ਸੁਪਨਾ ਪੂਰਾ ਹੋਣ ਤੋਂ ਪਹਿਲਾਂ ਹੀ, ਉਸ ਨੇ ਟਰੰਪ ਦੇ ਠੀਕ ਹੋਣ ਲਈ ਦੁਆ ਕਰਦੇ ਕਰਦੇ ਆਪਣੀ ਜਾਨ ਗੁਆ ਬੈਠਾ।

Check Also

ਮਸ਼ਹੂਰ ਪੰਜਾਬੀ ਐਕਟਰ ਦੇ ਘਰ ਲੱਗੀ ਭਿਆਨਕ ਅੱਗ , ਖੁਦ ਪੋਸਟ ਪਾ ਦਿੱਤੀ ਜਾਣਕਾਰੀ

ਆਈ ਤਾਜਾ ਵੱਡੀ ਖਬਰ  ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਵੱਲੋਂ …