Breaking News

ਕਨੇਡਾ ਚ ਹੋ ਗਿਆ 30 ਅਪ੍ਰੈਲ ਤੱਕ ਦਾ ਇਹ ਐਲਾਨ , ਕਈਆਂ ਦੇ ਸੁੱਕੇ ਸਾਹ

ਹੋ ਗਿਆ 30 ਅਪ੍ਰੈਲ ਤੱਕ ਦਾ ਇਹ ਐਲਾਨ

ਕੋਰੋਨਾ ਦਾ ਕਰਕੇ ਸਾਰੀ ਦੁਨੀਆਂ ਤੇ ਹਾਹਾਕਾਰ ਮਚੀ ਹੋਈ ਹੈ ਸਾਰੀ ਦੁਨੀਆਂ ਵਿਚ ਵੱਖ ਵੱਖ ਤਰਾਂ ਤਰਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਕਨੇਡਾ ਵਿਚ ਵੀ ਰੋਜਾਨਾ ਕੋਰੋਨਾ ਪੌਜੇਟਿਵ ਕੇਸਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਕਨੇਡਾ ਸਰਕਾਰ ਨੇ ਵੀ ਕਨੇਡਾ ਵਿਚ ਕਈ ਤਰਾਂ ਦੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੋਇਆ ਹੈ। ਹੁਣ ਇੱਕ ਅਜਿਹਾ ਐਲਾਨ ਹੋਇਆ ਹੈ ਜਿਸ ਨਾਲ ਕਈ ਲੋਕਾਂ ਦੇ ਸਾਹ ਸੁੱਕੇ ਹੋਏ ਹਨ।

ਪੰਜਾਬ ਤੋਂ ਕੈਨੇਡਾ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਕੈਨੇਡਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਫੁਰਮਾਨਾਂ ਨੇ ਵਿਦਿਆਰਥੀਆਂ ਦੇ ਤੌਖ਼ਲੇ ਵਧਾ ਦਿੱਤੇ ਹਨ ਅਤੇ ਸਾਹ ਵੀ ਸੁਕਾ ਦਿੱਤੇ ਹਨ। ਨਵੇਂ ਫੁਰਮਾਨਾਂ ਅਨੁਸਾਰ ਵਿਦਿਆਰਥੀ ਘਰੇ ਬੈਠ ਕੇ ਹੀ 30 ਅਪ੍ਰੈਲ 2021 ਤੱਕ ਆਨਲਾਈਨ ਕਲਾਸਾਂ ਲਾ ਸਕਦੇ ਹਨ। ਇਹ ਸਮਾਂ ਉਨ੍ਹਾਂ ਨੂੰ ਮਿਲਣ ਵਾਲੇ ਪੋਸਟ ਗ੍ਰੇਜੂਏਟ ਵਰਕ ਪਰਮਿਟ ਵੇਲੇ ਗਿਣਿਆ ਜਾਵੇਗਾ। ਅਜਿਹਾ ਕਰਨ ਦਾ ਕਾਰਨ ਹੈ ਕੋਵਿਡ-19 ਕਰਕੇ ਕਾਲਜਾਂ ਨੂੰ ਬੰਦ ਰੱਖਣਾ ਤੇ ਕੋਰੋਨਾ ਦੇ ਫੈਲਾਅ ਨੂੰ ਰੋਕਣਾ।

ਕੀ ਹਨ ਤਿੰਨ ਨਵੇਂ ਨਿਯਮ
1. ਵਿਦਿਆਰਥੀ ਹੁਣ 30 ਅਪਰੈਲ 2021 ਤੱਕ ਆਨਲਾਈਨ ਪੜ੍ਹਾਈ ਕਰ ਸਕਦੇ ਹਨ। ਉਨ੍ਹਾਂ ਦੇ ਪੋਸਟ ਗ੍ਰੈਜੂਏਟ ਵਰਕ ਪਰਮਿਟ ‘ਚੋਂ ਆਨਲਾਈਨ ਪੜ੍ਹਾਈ ਕਰਨ ਦਾ ਸਮਾਂ ਨਹੀਂ ਕੱਟਿਆ ਜਾਵੇਗਾ ਅਤੇ ਬੇਸ਼ਰਤੇ ਉਨ੍ਹਾਂ ਨੇ 50% ਪੜ੍ਹਾਈ ਕੈਨੇਡਾ ‘ਚ ਪਹੁੰਚ ਕੇ ਮੁਕੰਮਲ ਕੀਤੀ ਹੋਵੇ।2. ਉਹ ਵਿਦਿਆਰਥੀ, ਜਿਨ੍ਹਾਂ ਦੇ ਕੋਰਸ/ਪ੍ਰੋਗਰਾਮ ਦੀ ਮਿਆਦ (duration) 8 ਮਹੀਨੇ ਤੋਂ 12 ਮਹੀਨੇ ਦੇ ਵਿਚਕਾਰ ਹੈ ਅਤੇ ਉਨ੍ਹਾਂ ਦੀ ਪੜ੍ਹਾਈ ਮਈ ਤੋਂ ਸਤੰਬਰ 2020 ਦਰਮਿਆਨ ਸ਼ੁਰੂ ਹੋਣੀ ਜਾਂ ਹੋਈ ਹੈ, ਉਹ ਆਪਣਾ ਸਾਰੇ ਦਾ ਸਾਰਾ ਕੋਰਸ ਆਨਲਾਈਨ ਮੁਕੰਮਲ ਕਰ ਸਕਦੇ ਹਨ। ਉਹ ਫਿਰ ਵੀ ਆਪਣਾ ਬਣਦਾ ਪੋਸਟ ਗ੍ਰੇਜੂਏਟ ਵਰਕ ਪਰਮਿਟ ਹਾਸਿਲ ਕਰਨ ਦੇ ਯੋਗ ਹੋਣਗੇ।

3. ਉਹ ਵਿਦਿਆਰਥੀ, ਜਿਨ੍ਹਾਂ ਦਾ ਕੋਰਸ ਮਈ ਤੋਂ ਸਤੰਬਰ 2020 ਦਰਮਿਆਨ ਸ਼ੁਰੂ ਹੋਇਆ ਹੈ ਤੇ ਉਹ ਜੇਕਰ 30 ਅਪ੍ਰੈਲ 2021 ਤੱਕ ਆਨਲਾਈਨ ਪੜ੍ਹਾਈ ਕਰਦੇ ਹਨ ਅਤੇ ਉਸ ਤੋਂ ਬਾਅਦ ਕੋਈ ਹੋਰ ਕੋਰਸ (8 ਮਹੀਨੇ ਜਾਂ ਵੱਧ) ਲੈ ਲੈਂਦੇ ਹਨ (ਭਾਵ ਇੱਕ ਕੋਰਸ ਆਨਲਾਈਨ ਮੁਕੰਮਲ ਕਰਦੇ ਹਨ ਤੇ ਉਸਤੋਂ ਬਾਅਦ ਇੱਕ ਹੋਰ ਕੋਰਸ ਲੈ ਕੇ ਉਸਦੀ ਪੜ੍ਹਾਈ ਕੈਨੇਡਾ ਪਹੁੰਚ ਕੇ ਕਰਦੇ ਹਨ)। ਉਨ੍ਹਾਂ ਦੇ ਦੋਹਾਂ ਕੋਰਸਾਂ ਦੀ ਪੜ੍ਹਾਈ ਨੂੰ ਜੋੜ ਕੇ ਜਿੰਨਾ ਸਮਾਂ ਬਣਦਾ ਹੈ, ਉਸ ਹਿਸਾਬ ਨਾਲ ਉਹ ਆਪਣਾ ਬਣਦਾ ਵਰਕ ਪਰਮਿਟ ਹਾਸਿਲ ਕਰਨ ਦੇ ਯੋਗ ਹੋਣਗੇ, ਬਸ਼ਰਤੇ ਉਨ੍ਹਾਂ ਨੇ ਘੱਟੋ-ਘੱਟ 50% ਪੜ੍ਹਾਈ ਕੈਨੇਡਾ ‘ਚ ਪੂਰੀ ਕੀਤੀ ਹੋਵੇ।

ਕਿਹੜੇ ਵਿਦਿਆਰਥੀਆਂ ਨੂੰ ਮਿਲੇਗਾ ਪੋਸਟ ਗ੍ਰੇਜੂਏਟ ਵਰਕ ਪਰਮਿਟ ਦਾ ਲਾਭ: – 1. ਵਿਦਿਆਰਥੀ ਨੇ ਪੜ੍ਹਾਈ ਸ਼ੁਰੂ ਹੋਣ ਤੋਂ ਪਹਿਲਾਂ ਸਟੱਡੀ ਪਰਮਿਟ (ਸਟੂਡੈਂਟ ਵੀਜ਼ਾ) ਅਰਜ਼ੀ ਲਗਾਈ ਹੋਵੇ। 2. ਦੋ ਸਟੈਪਾਂ (AIP ਰਾਹੀਂ) ਜਾਂ ਆਮ ਤਰੀਕੇ ਨਾਲ ਸਟੱਡੀ ਪਰਮਿਟ ਮਨਜ਼ੂਰ ਹੋਇਆ ਹੋਵੇ।

ਚਿੰਤਾ ਕਰਨ ਦੀ ਨਹੀਂ ਲੋੜ
ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪਹਿਲਾਂ 31 ਦਸੰਬਰ 2020 ਤੱਕ ਆਨਲਾਈਨ ਕਲਾਸਾਂ ਲਾਉਣ ਲਈ ਕਿਹਾ ਗਿਆ ਸੀ ਪਰ ਹੁਣ ਇਹ ਮਿਆਦ ਹੋਰ ਵਧਾ ਦਿੱਤੀ ਗਈ ਹੈ। ਵਿਦਿਆਰਥੀਆਂ ਨੂੰ ਬੇਝਿਜਕ ਹੋ ਕੇ ਆਨਲਾਈਨ ਕਲਾਸਾਂ ਲਗਵਾ ਲੈਣੀਆਂ ਚਾਹੀਦੀਆਂ ਹਨ। ਆਨਲਾਈਨ ਕਲਾਸਾਂ ਲਾਉਣ ਨਾਲ ਪੋਸਟ ਗ੍ਰੇਜੂਏਟ ਵਰਕ ਪਰਮਿਟ ‘ਤੇ ਕੋਈ ਅਸਰ ਨਹੀਂ ਪਵੇਗਾ ਬਲਕਿ ਵਰਕ ਪਰਮਿਟ ਪਹਿਲਾਂ ਵਾਂਗ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਨ ‘ਤੇ ਮਿਲ ਜਾਵੇਗਾ।

ਕੀ ਆਪਣਾ ਕੋਰਸ ਡੈਫਰ (defer) ਕਰਵਾ ਸਕਦੇ ਨੇ ਵਿਦਿਆਰਥੀ
ਜੇਕਰ ਵਿਦਿਆਰਥੀ ਆਨਲਾਈਨ ਪੜ੍ਹਾਈ ਨਹੀਂ ਕਰਨਾ ਚਾਹੁੰਦਾ ਤਾਂ ਆਪਣੇ ਏਜੰਟ/ਕੰਸਲਟੈਂਟ ਜਾਂ ਕਾਲਜ ਨਾਲ ਸੰਪਰਕ ਕਰਕੇ ਆਪਣੀ ਪੜ੍ਹਾਈ ਅੱਗੇ (defer) ਕਰਵਾ ਸਕਦਾ ਹੈ। ਕੁਝ ਕਾਲਜ ਜਾਂ ਯੂਨੀਵਰਸਿਟੀਆਂ ਸਿਰਫ ਇੱਕ ਵਾਰ ਹੀ (defer) ਕਰਦੀਆਂ ਹਨ, ਜਿਸ ਕਰਕੇ ਇਹ ਫੈਸਲਾ ਸੋਚ ਸਮਝ ਕੇ ਲੈਣਾ ਚਾਹੀਦਾ ਹੈ। ਏਜੰਟ ਨਾਲ ਸਲਾਹ ਕਰਕੇ ਜਾਂ ਫਿਰ ਕਾਲਜ ਨੂੰ ਈਮੇਲ ਕਰਕੇ ਪੁੱਛ ਲੈਣਾ ਚਾਹੀਦਾ ਹੈ ਕਿ ਉਹ ਅਗਲੀ ਵਾਰ ਫਿਰ ਆਪਣਾ ਕੋਰਸ ਡੈਫਰ ਕਰਵਾ ਸਕਦੇ ਹਨ ਜਾਂ ਨਹੀਂ।

AIP ਤੇ ਦੋ ਸਟੈਪ ਵੀਜ਼ਾ ਪ੍ਰਣਾਲੀ
ਕੋਵਿਡ-19 ਦੀ ਮਹਾਮਾਰੀ ਕਰਕੇ ਵੀਜ਼ਾ ਐਪਲੀਕੇਸ਼ਨ ਕੇਂਦਰ ਬੰਦ ਹਨ, ਜਿਸ ਕਰਕੇ ਦੋ ਸਟੈਪ ਵੀਜ਼ਾ ਪ੍ਰਣਾਲੀ ਰਾਹੀਂ ਏ.ਆਈ.ਪੀ. ਜਾਰੀ ਕੀਤੇ ਜਾ ਰਹੇ ਹਨ। ਏ.ਆਈ.ਪੀ. ਤੋਂ ਬਾਅਦ ਵੀਜ਼ਾ ਰਿਫਿਊਜ਼ ਹੋਣ ਦੀ ਬਹੁਤ ਘੱਟ ਸੰਭਾਵਨਾਂ ਹੁੰਦੀ ਹੈ, ਜਿਸ ਕਾਰਨ ਜੇਕਰ ਏ.ਆਈ.ਪੀ. ਮਿਲ ਗਿਆ ਹੈ ਤਾਂ ਆਨਲਾਈਨ ਕਲਾਸਾਂ ਲਗਵਾ ਲੈਣੀਆਂ ਚਾਹੀਦੀਆਂ ਹਨ। ਕਾਲਜ ਨੂੰ ਈਮੇਲ ਕਰਕੇ ਫੀਸ ਰਿਫੰਡ ਪਾਲਿਸੀ ਜਰੂਰ ਮੰਗਵਾ ਲੈਣੀ ਚਾਹੀਦੀ ਹੈ ਕਿ ਜੇਕਰ ਦੂਜੀ ਸਟੇਜ ‘ਚ ਵੀਜ਼ਾ ਰਿਫਿਊਜ਼ ਹੁੰਦਾ ਹੈ ਤਾਂ ਕਾਲਜ ਫੀਸ ਵਾਪਸ ਕਰੇਗਾ ਜਾਂ ਨਹੀਂ। ਜੇਕਰ ਏ.ਆਈ.ਪੀ. ਤੋਂ ਬਾਅਦ ਆਨਲਾਈਨ ਕਲਾਸਾਂ ਲਗਵਾਉਂਦੇ ਹੋਂ ਤਾਂ ਇਹ ਸਮਾਂ ਪੋਸਟ ਗ੍ਰੇਜੂਏਟ ਵਰਕ ਪਰਮਿਟ ‘ਚ ਗਿਣਿਆ ਜਾਵੇਗਾ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

Check Also

ਜਿਸ ਕੰਪਨੀ ਚ ਕੰਮ ਕਰਦੇ ਸਨ ਉਸੇ ਦੇ ਮਾਲਕ ਬਣ ਗਏ 700 ਕਰਮਚਾਰੀ , ਕਰੋੜਪਤੀ ਬੌਸ ਦੇ ਫੈਸਲੇ ਨੇ ਚਮਕਾ ਦਿੱਤੀ ਕਿਸਮਤ

ਆਈ ਤਾਜਾ ਵੱਡੀ ਖਬਰ  ਕਿਸੇ ਵੀ ਕਾਰੋਬਾਰ ਨੂੰ ਉੱਚਾ ਚੁੱਕਣ ਦੇ ਲਈ ਉਸ ਵਿੱਚ ਕੰਮ …